20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਕੋਟਕਪੂਰਾ-ਜੈਤੋ ਬਾਈਪਾਸ ਦੀ ਹਾਲਤ ਟੋਏ ਪੈਣ ਕਾਰਨ ਪਿੰਡਾਂ ਦੀਆਂ ਸੰਪਰਕ ਸੜਕਾਂ ਨਾਲੋਂ ਵੀ ਮਾੜੀ

Ad Position 21
No active advertisement
ਕੋਟਕਪੂਰਾ-ਜੈਤੋ ਬਾਈਪਾਸ 'ਤੇ ਪਏ ਟੋਇਆਂ 'ਚੋਂ ਲੰਘਦੇ ਹੋਏ ਵਾਹਨ | ਤਸਵੀਰ: ਮੇਘਰਾਜ <br/> 25-11-2025
ਕੋਟਕਪੂਰਾ, 24 ਨਵੰਬਰ (ਮੇਘਰਾਜ)-ਪੰਜਾਬ ਸਰਕਾਰ ਵਲੋਂ ਵਿਕਾਸ ਕੰਮਾਂ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ 'ਤੇ ਕੋਈ ਵਿਕਾਸ ਕਾਰਜ ਦਿਖਾਈ ਨਹੀਂ ਦਿੰਦਾ | ਅਜਿਹੀ ਹੀ ਉਦਾਹਰਨ ਕੋਟਕਪੂਰਾ-ਜੈਤੋ ਬਾਈਪਾਸ ਦੀ ਹੈ ਜਿਸ ਦੀ ਹਾਲਤ ਟੋਏ ਪੈਣ ਕਾਰਨ ਪਿੰਡਾਂ ਦੀਆਂ ਸੰਪਰਕ ਸੜਕਾਂ ਨਾਲੋਂ ਵੀ ਮਾੜੀ ਹੈ | ਮੰਡੀ ਬੋਰਡ ਅਧੀਨ ਆਉਂਦਾ ਉਕਤ ਬਾਈਪਾਸ ਕਾਫ਼ੀ ਸਾਲ ਪਹਿਲਾਂ ਪ੍ਰੀਮਿਕਸ ਪਾ ਕੇ ਬਣਾਇਆ ਸੀ ਜਿਸ ਦਾ ਆਸ ਪਾਸ ਦੇ ਪਿੰਡਾਂ ਤੇ ਸ਼ਹਿਰ ਦੇ ਲੋਕਾਂ ਨੂੰ ਕਾਫ਼ੀ ਫ਼ਾਇਦਾ ਮਿਲ ਰਿਹਾ ਹੈ ਪਰ ਹੁਣ ਉਕਤ ਬਾਈਪਾਸ 'ਤੇ ਥਾਂ ਥਾਂ 'ਤੇ ਡੂੰਘੇ ਟੋਏ ਪੈ ਚੁੱਕੇ ਹਨ ਪਰ ਪ੍ਰਸ਼ਾਸਨ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਹੈ | ਬਾਈਪਾਸ ਦੇ ਕਿਨਾਰੇ ਵੀ ਟੁੱਟਣੇ ਸ਼ੁਰੂ ਹੋ ਚੁੱਕੇ ਹਨ | ਆਸ ਪਾਸ ਦੇ ਪਿੰਡਾਂ ਦੇ ਲੋਕਾਂ ਝੋਨੇ ਦੀ ਸੀਜ਼ਨ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਉਕਤ ਬਾਈਪਾਸ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਸੀ ਪਰ ਕੋਈ ਵੀ ਹੱਲ ਨਹੀਂ ਹੋਇਆ | ਕਈ ਕਿਸਾਨਾਂ ਦਾ ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ ਝੋਨੇ ਦੀ ਢੋਆ ਢੁਆਈ ਦੌਰਾਨ ਟਰੈਕਟਰਾਂ ਤੇ ਟਰਾਲੀਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਹੁਣ ਕੋਟਕਪੂਰਾ ਦੇ ਨੇੜਲੇ ਪਿੰਡ ਕੋਠੇ ਬੁੱਕਣ ਸਿੰਘ ਵਾਲਾ, ਬਾਹਮਣਵਾਲਾ, ਢਾਬ ਗੁਰੂ ਕੀ, ਲਾਲੇਆਣਾ, ਨਾਨਕਸਰ, ਕੋਹਾਰਵਾਲਾ, ਢੈਪਈ ਸਮੇਤ ਹੋਰ ਕਈ ਪਿੰਡਾਂ 'ਚ ਗੋਭੀ ਦੀ ਫਸਲ ਤਿਆਰ ਹੋ ਚੁੱਕੀ ਹੈ | ਗੋਭੀ ਦੀ ਫਸਲ ਨੂੰ ਕੋਟਕਪੂਰਾ ਸਮੇਤ ਹੋਰ ਮੰਡੀਆਂ ਨੂੰ ਲੈ ਕੇ ਜਾਣ ਲਈ ਉਕਤ ਬਾਈਪਾਸ ਤੋਂ ਲੰਘਣਾ ਪੈਂਦਾ ਹੈ ਪਰ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਵਾਹਨ ਚਾਲਕ ਹੋਰ ਦੂਰ ਦੇ ਰਸਤਿਆਂ ਰਾਹੀਂ ਆਪਣੀ ਮੰਜ਼ਿਲ 'ਤੇ ਪੁੱਜਣ ਲਈ ਮਜ਼ਬੂਰ ਹਨ ਜਿਸ ਨਾਲ ਸਮਾਂ ਤੇ ਤੇਲ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ | ਕੋਟਕਪੂਰਾ ਸ਼ਹਿਰ ਨੂੰ ਅਨੇਕਾਂ ਪਿੰਡਾਂ ਤੇ ਸ਼ਹਿਰਾਂ ਨਾਲ ਜੋੜਨ ਵਾਲੇ ਬਾਈਪਾਸ ਦੀ ਹਾਲਤ ਅਤਿ ਤਰਸਯੋਗ ਹੈ | ਰੋਜ਼ਾਨਾ ਸੈਂਕੜੇ ਬੱਸਾਂ, ਟਰੱਕ, ਕਾਰਾਂ, ਮੋਟਰਸਾਈਕਲ, ਟਰੈਕਟਰ ਟਰਾਲੀਆਂ, ਕੈਂਟਰ ਸਮੇਤ ਹੋਰ ਵਾਹਨ ਲੰਘਦੇ ਹਨ ਅਤੇ ਰੋਜ਼ਾਨਾ ਹੀ ਸੜਕ 'ਤੇ ਪਏ ਟੋਇਆਂ ਕਾਰਨ ਕਈ ਵਾਹਨ ਨੁਕਸਾਨੇ ਜਾਂਦੇ ਹਨ | ਬਾਈਪਾਸ ਤੋਂ ਜੈਤੋ ਰੋਡ 'ਤੇ ਪੁਲ ਨਜ਼ਦੀਕ ਵੱਡਾ ਟੋਆ ਪੈ ਚੁੱਕਾ ਹੈ | ਕਈ ਵਾਰ ਵਾਹਨ ਨੁਕਸਾਨੇ ਹੋਣ ਕਾਰਨ ਲੰਮਾ ਜਾਮ ਲੱਗ ਜਾਂਦਾ ਹੈ | ਕਈ ਵਾਰ ਸਥਾਨਕ ਲੋਕਾਂ ਵਲੋਂ ਟੋਇਆਂ ਨੂੰ ਆਰਜ਼ੀ ਤੌਰ 'ਤੇ ਭਰਿਆ ਵੀ ਜਾ ਚੁੱਕਾ ਹੈ ਪਰ ਕੁਝ ਦਿਨਾਂ ਬਾਅਦ ਟੋਏ ਦੁਬਾਰਾ ਫਿਰ ਪੈ ਜਾਂਦੇ ਹਨ | ਨਗਰ ਕੌਂਸਲ ਵਲੋਂ ਬਾਈਪਾਸ 'ਤੇ ਲੋਕਾਂ ਦੀ ਸਹੂਲਤ ਲਈ ਲਗਾਈਆਂ ਸਟਰੀਟ ਲਾਇਟਾਂ 2-4 ਨੂੰ ਛੱਡ ਕੇ ਬੰਦ ਪਈਆਂ ਹਨ | ਰਾਤ ਸਮੇਂ ਦੋਪਹੀਆ ਵਾਹਨ ਚਾਲਕਾਂ ਨੂੰ ਹਨੇਰੇ 'ਚ ਜਾਣਾ ਔਖਾ ਹੋ ਜਾਂਦਾ ਹੈ | ਰਾਤ ਸਮੇਂ ਉਕਤ ਬਾਈਪਾਸ 'ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਵਾਪਰ ਚੁੱਕੀਆਂ ਹਨ | ਪਿੰਡਾਂ ਜਾਣ ਵਾਲੀਆਂ ਸੰਪਰਕ ਸੜਕਾਂ ਤੇ ਪਿੰਡਾਂ ਦੀ ਫਿਰਨੀਆਂ ਦਾ ਵੀ ਬੁਰਾ ਹਾਲ ਹੈ | ਲੋਕਾਂ ਨੂੰ ਸ਼ਹਿਰ ਆਉਣ ਜਾਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦੀ ਹਲਕਾ ਵਿਧਾਇਕ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਪੁਰਜ਼ੋਰ ਮੰਗ ਹੈ ਕਿ ਕੋਟਕਪੂਰਾ-ਜੈਤੋ ਬਾਈਪਾਸ ਦਾ ਨਵ-ਨਿਰਮਾਣ ਜਲਦ ਤੋਂ ਜਲਦ ਕਰਵਾਇਆ ਜਾਵੇ ਤੇ ਬੰਦ ਪਈਆਂ ਸਟਰੀਟ ਲਾਇਟਾਂ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਆਉਣ ਜਾਣ ਲਈ ਕੋਈ ਸਮੱਸਿਆ ਨਾ ਆਵੇ | ਇਸ ਤੋਂ ਇਲਾਵਾ ਪਿੰਡਾਂ ਦੀਆਂ ਸੰਪਰਕ ਸੜਕਾਂ ਤੇ
Ad Position 22
No active advertisement
ਪਿਛਲੀ ਖ਼ਬਰ ਡਾ. ਬਰਾੜ ਦੀ ਅਗਵਾਈ 'ਚ ਮੁਫ਼ਤ ਅੱਖਾਂ ਦੀ ਜਾਂਚ ਕੀਤੀ ਅਗਲੀ ਖ਼ਬਰ ਸਰਕਾਰੀ ਬਿ੍ਜਿੰਦਰਾ ਕਾਲਜ 'ਚ ਐਚ.ਆਈ.ਵੀ. ਏਡਜ਼ ਸੰਬੰਧੀ ਜਾਗਰੂਕਤਾ ਨਾਟਕ ਖੇਡਿਆ
Ad Position 24