21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਡਾ. ਬਰਾੜ ਦੀ ਅਗਵਾਈ 'ਚ ਮੁਫ਼ਤ ਅੱਖਾਂ ਦੀ ਜਾਂਚ ਕੀਤੀ

Ad Position 21
No active advertisement
ਅਜੀਤ ਡੈਸਕ 25-11-2025
ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਨੇਤਰ ਪ੍ਰਕਾਸ਼ ਚੈਰੀਟੇਬਲ ਟਰੱਸਟ ਤੇ ਬਰਾੜ ਅੱਖ਼ਾਂ ਦਾ ਹਸਪਤਾਲ ਕੋਟਕਪੂਰਾ/ਬਠਿੰਡਾ ਵਲੋਂ 'ਗੁੱਡ ਮੌਰਨਿੰਗ ਵੈਲੇਫਅਰ ਕਲੱਬ' ਦੇ ਸਹਿਯੋਗ ਨਾਲ ਕਲੱਬ ਦੇ ਪਲੇਟ ਫ਼ਾਰਮ 'ਤੇ ਮਿਊਾਸਪਲ ਪਾਰਕ ਕੋਟਕਪੂਰਾ ਵਿਖੇ ਅੱਖਾਂ ਦੀ ਜਾਂਚ ਸਬੰਧੀ ਲਗਾਏ ਮੁਫ਼ਤ ਕੈਂਪ 'ਚ ਡਾ. ਪੀ.ਐਸ. ਬਰਾੜ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਨੇ ਸ਼ਿਰਕਤ ਕੀਤੀ | ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ ਤੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਪਾਰਕ 'ਚ ਸੈਰ ਕਰਨ ਲਈ ਆਉਣ ਵਾਲੇ ਸੈਂਕੜੇ ਹੋਰ ਮਰਦ-ਔਰਤਾਂ ਤੇ ਬੱਚਿਆਂ ਨੇ ਵੀ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ | ਡਾ. ਪੀ.ਐਸ. ਬਰਾੜ ਸਮੇਤ ਡਾ. ਪ੍ਰਕਾਸ਼ ਮਿਸ਼ਰਾ, ਡਾ. ਰਾਜਪਾਲ ਸਿੰਘ ਵੈਰੋਕੇ, ਡਾ. ਸੂਰਿਆਂਸ਼ ਤੇ ਕੌਂਸਲਰ ਉਂਕਾਰ ਸਿੰਘ ਅਟਵਾਲ ਆਧਾਰਿਤ ਟੀਮ ਨੇ ਇਸ ਸੇਵਾ ਕਾਰਜ 'ਚ ਆਪਣੀ ਜ਼ਿਕਰਯੋਗ ਭੂਮਿਕਾ ਨਿਭਾਈ | ਟੀਮ ਵਲੋਂ ਬਲੱਡ ਪੈ੍ਰਸ਼ਰ ਤੇ ਸ਼ੂਗਰ ਦੀ ਜਾਂਚ ਤੋਂ ਬਾਅਦ ਅੱਖਾਂ ਦੇ ਬਾਹਰੀ ਤੇ ਅੰਦਰੂਨੀ ਭਾਵ ਪਿਛਲੇ ਪਰਦੇ ਦੀ ਜਾਂਚ ਲਈ ਬਕਾਇਦਾ ਮਹਿੰਗੀ ਕਿਸਮ ਦੀ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ | ਆਧੁਨਿਕ ਕਿਸਮ ਦੀ ਮੁਫ਼ਤ ਜਾਂਚ ਤੋਂ ਬਾਅਦ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ | ਇਸ ਮੌਕੇ ਡਾ. ਬਰਾੜ ਨੇ ਕਿਹਾ ਕਿ ਇਹ ਕੈਂਪ ਖ਼ਾਸ ਤੌਰ 'ਤੇ ਸ਼ੂਗਰ ਦੇ ਮਰੀਜ਼ਾਂ ਲਈ ਲਾਇਆ ਗਿਆ ਹੈ ਤਾਂ ਜੋ ਸ਼ੂਗਰ ਨਾਲ ਬਾਹਰੀ ਨਜ਼ਰ ਤੇ ਅੱਖਾਂ ਦੇ ਅੰਦਰੂਨੀ ਪਰਦੇ ੳੱੁਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਮਰੀਜ ਨੂੰ ਜਾਣੂ ਕਰਵਾ ਕੇ ਬਿਮਾਰੀ ਸਬੰਧੀ ਸ਼ੁਰੂਆਤੀ ਰੋਕਥਾਮ ਦੇ ਪ੍ਰਬੰਧ ਕੀਤੇ ਜਾਣ | ਸੁਰਿੰਦਰ ਸਿੰਘ ਸਦਿਉੜਾ, ਸੁਨੀਲ ਕੁਮਾਰ ਬਿੱਟਾ ਗਰੋਵਰ, ਮੁਖਤਿਆਰ ਸਿੰਘ ਮੱਤਾ ਤੇ ਡਾ. ਦੇਵ ਰਾਜ ਨੇ ਡਾ. ਬਰਾੜ ਦੇ ਯਤਨਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ | ਇਸ ਮੌਕੇ ਓਮ ਪ੍ਰਕਾਸ਼ ਗੁਪਤਾ, ਰਵਿੰਦਰਪਾਲ ਕੋਛੜ, ਜਗਸੀਰ ਸਿੰਘ ਖਾਰਾ, ਜਸਬੀਰ ਸਿੰਘ ਰਿੰਕੀ ਸੇਠੀ, ਸੁਰਿੰਦਰ ਸਿੰਘ ਕਾਕਾ ਸ਼ਰਮਾ, ਗੁਰਚਰਨ ਸਿੰਘ ਬੱਬੂ, ਹਰਦੀਪ ਸਿੰਘ ਫਿੱਡੂ ਭਲਵਾਨ, ਗੁਰਮੀਤ ਸਿੰਘ ਮੀਤਾ, ਪ੍ਰਮੋਦ ਕੁਮਾਰ ਪੱਪਾ ਮਲਹੋਤਰਾ, ਇੰਜੀ. ਅਸ਼ੋਕ ਸੇਠੀ, ਅਵਤਾਰ ਸਿੰਘ ਤਾਰੀ, ਵਰਿੰਦਰਪਾਲ ਸਿੰਘ ਅਰਨੇਜਾ, ਸ਼ਰਨ ਕੁਮਾਰ, ਤਰਲੋਚਨ ਸਿੰਘ ਅਤੇ ਜੋਗਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਕੋਟਕਪੂਰਾ-ਜੈਤੋ ਬਾਈਪਾਸ ਦੀ ਹਾਲਤ ਟੋਏ ਪੈਣ ਕਾਰਨ ਪਿੰਡਾਂ ਦੀਆਂ ਸੰਪਰਕ ਸੜਕਾਂ ਨਾਲੋਂ ਵੀ ਮਾੜੀ
Ad Position 24