16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਐੱਚ.ਐੱਸ. ਹਾਈ ਸਕੂਲ ਦੇ ਵਿਦਿਆਰਥੀਆਂ ਨੇ ਹਾਕੀ 'ਚ ਮੱਲਾਂ ਮਾਰੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਐੱਚ.ਐੱਸ. ਹਾਈ ਸਕੂਲ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਵਲੋਂ ਸੂਬਾ ਪੱਧਰੀ ਹਾਕੀ ਵਰਗ-11 (ਲੜਕੇ) ਨੇ ਖੇਡਾਂ ਵਿਚ ਭਾਗ ਲਿਆ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀ ਤੇ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਦਰਪ੍ਰੀਤ ਸਿੰਘ, ਸਵਾਸਤਿਕ ਇੰਸ਼ਾ, ਜੈਨਿਸ ਅਹੂਜਾ, ਗੁਰਵਿੰਦਰ ਸਿੰਘ ਬਰਾੜ, ਰਚਿਤ ਅਰੋੜਾ, ਵਿਕਟਰ ਜੋਹਨ, ਤਰੁਣ ਕਾਂਤੀ, ਅਖਿਲ ਕਸ਼ਰੀਜਾ ਆਦਿ ਵਿਦਿਆਰਥੀ ਸੂਬਾ ਪੱਧਰੀ ਖੇਡਾਂ ਵਿਚ ਭਾਗ ਲੈ ਕੇ ਆਏ ਹਨ | ਸਕੂਲ ਪਹੁੰਚਣ 'ਤੇ ਚੇਅਰਮੈਨ ਗੁਰਚਰਨ ਸਿੰਘ ਬਰਾੜ, ਸਮਨ ਬਰਾੜ, ਅਨਮੋਲ ਬਰਾੜ, ਪਿ੍ੰਸੀਪਲ ਵਿਪਨ ਕੁਮਾਰ, ਕੋਆਰਡੀਨੇਟਰ ਮੀਨਾ ਰਾਣੀ, ਜੂਨੀਅਰ ਕੋਆਰਡੀਨੇਟਰ ਰਚਨਾ ਵਧਵਾ, ਡੀ.ਪੀ. ਬਲਜੀਤ ਸਿੰਘ, ਮਨਦੀਪ ਸਿੰਘ ਤੇ ਗੁਰਨਾਮ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੌਂਸਲਾ ਅਫ਼ਜਾਈ ਕੀਤੀ | ਪਿ੍ੰਸੀਪਲ ਵਿਪਨ ਕੁਮਾਰ ਨੇ ਸਕੂਲੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ | ਇਸ ਸਮੇਂ ਸਕੂਲ ਦੇ ਸਮੂਹ ਸਟਾਫ਼ ਨੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਇੰਪੀਰੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਅਗਲੀ ਖ਼ਬਰ ਡਾ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ 'ਤੇ ਕਾਪੀਆਂ ਵੰਡੀਆਂ
Ad Position 24