29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੈਨਸ਼ਨਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 18-12-2025
ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਅੱਜ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ, ਜਨ ਸਿਹਤ ਐਂਡ ਅਲਾਈਡ ਪੈਨਸ਼ਨਰ ਐਸੋਸੀਏਸ਼ਨ ਤੇ ਕੋਆਪ੍ਰੇਟਿਵ ਰਿਟਾਇਰੀਜ਼ ਵੈੱਲਫ਼ੇਅਰ ਐਸੋਸੀਏਸ਼ਨ ਸਮੇਤ ਐਕਸਾਈਜ਼ ਐਂਡ ਟੈਕਸਟੇਸ਼ਨ ਪੈਨਸ਼ਨਰ ਐਸੋਸੀਏਸ਼ਨ ਵਲੋਂ ਸਾਂਝੇ ਤੌਰ 'ਤੇ ਸਥਾਨਕ ਮਲੋਟ ਰੋਡ ਸਥਿਤ ਤਾਜ ਪੈਲੇਸ ਵਿਖੇ ਪੈਨਸ਼ਨਰ ਦਿਵਸ ਮਨਾਇਆ ਗਿਆ | ਇਸ ਸੰਬੰਧੀ ਕੀਤੇ ਸਮਾਗਮ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਨੇ ਕੀਤੀ | ਪ੍ਰਧਾਨਗੀ ਮੰਡਲ 'ਚ ਚੌਧਰੀ ਦੌਲਤ ਰਾਮ ਸਿੰਘ ਥਿੰਦ, ਬਲਦੇਵ ਸਿੰਘ ਬੇਦੀ, ਹਰਦੇਵ ਸਿੰਘ, ਬਲਵੰਤ ਸਿੰਘ ਅਟਵਾਲ, ਮੇਜਰ ਸਿੰਘ ਚੌਂਤਰਾ, ਗੁਰਬਚਨ ਸਿੰਘ ਤੇ ਕੁਲਵਿੰਦਰ ਸਿੰਘ ਮਲੋਟ ਆਦਿ ਸ਼ਾਮਿਲ ਸਨ | ਸਟੇਟ ਬੈਂਕ ਆਫ਼ ਇੰਡੀਆ ਦੇ ਰਿਜ਼ਨਲ ਮੈਨੇਜਰ ਨਵੀਨ ਕੁਮਾਰ ਪਟਿਆਲ ਮੁੱਖ ਮਹਿਮਾਨ, ਜਦਕਿ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ ਅਵਤਾਰ ਸਿੰਘ ਜੱਗਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਹਰਪ੍ਰੀਤ ਸਿੰਘ, ਅਰਜਨ ਕੁਮਾਰ, ਰਮੇਸ਼ ਚੌਧਰੀ, ਸੁਨੀਲ ਕੁਮਾਰ ਤੇ ਮਹੇਸ਼ ਸ਼ਰਮਾ (ਸਾਰੇ ਬੈਂਕ ਮੇਨੇਜਰ ਅਤੇ ਅਧਿਕਾਰੀ) ਵੀ ਉਚੇਚ ਤੌਰ 'ਤੇ ਮੌਜੂਦ ਸਨ | ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਅ.) ਜਸਪਾਲ ਮੋਂਗਾ ਅੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਹਰਵਿੰਦਰ ਸਿੰਘ ਵੀ ਪਹੁੰਚੇ | ਸਮਾਗਮ ਦੀ ਸ਼ੁਰੂਆਤ ਇਕਬਾਲ ਸਿੰਘ ਵਲੋਂ ਧਾਰਮਿਕ ਸ਼ਬਦ ਗਾ ਕੇ ਕੀਤੀ ਗਈ | ਸਮਾਗਮ ਦੌਰਾਨ ਮਨਮੋਹਨ ਸਿੰਘ ਕਾਲੜਾ ਨੇ ਐਸੋਸੀਏਸ਼ਨ ਦੀ ਵਿੱਤੀ ਰਿਪੋਰਟ ਅਤੇ ਸਾਲ ਭਰ ਦਾ ਲੋਖੇ-ਜੋਖਾ ਹਾਊਸ ਸਾਹਮਣੇ ਪੇਸ਼ ਕੀਤਾ ਗਿਆ, ਜੋ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਸਮਾਗਮ ਦੌਰਾਨ ਗੁਰਟੇਕ ਸਿੰਘ ਬਰਾੜ, ਨਛੱਤਰ ਸਿੰਘ ਜੈਤੋ, ਜਸਵੰਤ ਸਿੰਘ ਬਰਾੜ, ਨਛੱਤਰ ਸਿੰਘ ਮਧੀਰ ਤੇ ਜਗਦੀਸ਼ ਰਾਏ ਢੋਸੀਵਾਲ ਸਮੇਤ ਬੁਲਾਰਿਆਂ ਨੇ ਜਥੇਬੰਦੀ ਦੀ ਮਹਾਨਤਾ, ਪੈਨਸ਼ਨਰ ਮੰਗਾਂ ਅਤੇ ਪੈਨਸ਼ਨਰ ਸੰਘਰਸ਼ਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਸਮਾਗਮ ਦੌਰਾਨ ਮੁੱਖ ਮਹਿਮਾਨ ਤੇ ਹੋਰਨਾਂ ਨੂੰ ਸਵਾਗਤੀ ਕਮੇਟੀ ਵਲੋਂ ਗੁਲਦਸਤਾ ਤੇ ਮੋਮੈਂਟੋ ਭੇਟ ਕੀਤੇ ਗਏ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੈੱਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਕਿ ਸਮਾਗਮ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਨੇ ਨਿਭਾਈ | ਸਮਾਗਮ ਦੌਰਾਨ ਗੋਲਡ ਮੈਡਲਿਸਟ ਰੈਸਲਰ ਵੀਰਪਾਲ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਜਪੁਜੀ ਸਾਹਿਬ ਕੰਠ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਤਾ ਸਵਾ ਲੱਖ ਰੁਪਏ ਇਨਾਮ ਜੇਤੂ ਅੰਮਿ੍ਤਪਾਲ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਦਰ ਸਿੰਘ ਤੇ ਜੋਗਿੰਦਰ ਸਿੰਘ ਨੇ ਗੀਤ ਪੇਸ਼ ਕੀਤੇ | ਪ੍ਰਧਾਨ ਕਰਮਜੀਤ ਸ਼ਰਮਾ ਨੇ ਸਮੂਹ ਮਹਿਮਾਨਾਂ ਤੇ ਪੈਨਸ਼ਨਰਾਂ ਦਾ ਸਵਾਗਤ ਕੀਤਾ | ਅੰਤ ਵਿਚ ਬਲਦੇਵ ਸਿੰਘ ਬੇਦੀ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਚੌ. ਬਲਬੀਰ ਸਿੰਘ, ਪ੍ਰਸ਼ੋਤਮ ਲਾਲ, ਦਰਸ਼ਨ ਸਿੰਘ ਕਪੂਰ, ਸੁੰਦਰ ਸਿੰਘ ਡਿਪਟੀ, ਕੁਲਦੀਪ ਸਿੰਘ ਬਰਾੜ, ਬਲਜੀਤ ਸਿੰਘ ਕੋਆਪ੍ਰੇਟਿਵ, ਪਿ੍ੰ. ਕਰਤਾਰ ਸਿੰਘ ਬੇਰੀ, ਕਰਨੈਲ ਸਿੰਘ ਬਰਾੜ, ਜੋਗਾ ਸਿੰਘ, ਸੁਖਮੰਦਰ ਸਿੰਘ ਬੇਦੀ, ਕਰਨੈਲ ਸਿੰਘ ਲੁਹਾਰਾ, ਇੰਦਰਪਾਲ ਸਿੰਘ ਸੰਧੂ, ਸੁਰਿੰਦਰਜੀਤ, ਸ਼ਾਮ ਲਾਲ, ਦਰਸ਼ਨ ਲਾਲ ਅਰੋੜਾ, ਤਰਸੇਮ ਸਿੰਘ ਘਾਰੂ, ਕਰਮਜੀਤ ਸਿੰਘ ਸਮਾਘ, ਪਿਆਰੇ ਲਾਲ, ਅਸ਼ੋਕ ਭਾਰਤੀ, ਸਾਧੂ ਸਿੰਘ, ਸਰਬਜੀਤ ਸਿੰਘ ਦਰਦੀ, ਮਹਿੰਦਰ ਕੌਰ, ਨਿਰਮਤੀ ਦੇਵੀ, ਪ੍ਰੇਮ ਬੇਰੀ, ਹੀਰਾ ਲਾਲ ਧੂੜੀਆ, ਗੁਰਦੀਪ ਕੌਰ, ਰਾਜ ਕੌਰ, ਅੰਜਲੀ ਗੁਪਤਾ, ਬਿਮਲਾ ਢੋਸੀਵਾਲ, ਨੀਲਮ ਗਿਰਧਰ, ਬਲਜੀਤ ਕੌਰ, ਨਸੀਬ ਕੌਰ ਸੁਪਰਡੈਂਟ, ਸ਼ੈਲਜਾ ਗਿਰਧਰ, ਬਲਵਿੰਦਰ ਕੌਰ, ਰਾਣੀ ਕੌਰ, ਹਰਜਿੰਦਰ ਕੌਰ ਅਤੇ ਰਮੇਸ਼ ਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ 'ਚ ਚੌਥੇ ਦਿਨ ਵੀ ਸੰਘਣੀ ਧੁੰਦ ਨੇ ਜਨਜੀਵਨ ਕੀਤਾ ਪ੍ਰਭਾਵਿਤ ਅਗਲੀ ਖ਼ਬਰ ਪੰਜਾਬ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੈਨਸ਼ਨਰ ਦਿਵਸ ਮਨਾਇਆ
Ad Position 24