ਸਾਦਿਕ, 19 ਦਸੰਬਰ (ਆਰ.ਐਸ.ਧੁੰਨਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰਾਂ ਦਾ ਵੱਡੇ ਪੱਧਰ 'ਤੇ ਸਮਰਥਨ ਕਰਕੇ ਉਨ੍ਹਾਂ ਜਿਤਾਉਣ ਤੇ ਵੋਟਾਂ ਅਮਨ ਅਮਾਨ ਨਾਲ ਪਾਏ ਜਾਣ 'ਤੇ ਸੀਨੀਅਰ ਅਕਾਲੀ ਆਗੂ ਗੁਲਜੀਤ ਸਿੰਘ ਢਿੱਲੋਂ ਢਿੱਲਵਾਂ ਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ 'ਚ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਅਕਾਲੀ ਦਲ ਦੇ ਹੱਕ 'ਚ ਆਪਣਾ ਫ਼ਤਵਾ ਦੇ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨਿਆ ਹੈ | ਉਨ੍ਹਾਂ ਬਲਾਕ ਸੰਮਤੀ ਜ਼ੋਨ ਝੋਟੀਵਾਲਾ ਤੋਂ ਅਕਾਲੀ ਦਲ ਦੀ ਜੇਤੂ ਉਮੀਦਵਾਰ ਬੀਬੀ ਅੰਗਰੇਜ਼ ਕੌਰ ਨੂੰ ਵਧਾਈ ਦਿੱਤੀ | ਸ: ਢਿੱਲੋਂ ਨੇ ਕਿਹਾ ਕਿ 'ਆਪ' ਹਰ ਫਰੰਟ 'ਤੇ ਫੇਲ੍ਹ ਹੋਈ ਹੈ ਤੇ ਪੰਜਾਬ ਅੰਦਰ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ |