13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਮੁਕਾਬਲੇ ਸਫ਼ਲਤਾਪੂਵਕ ਸੰਪੰਨ

Ad Position 21
No active advertisement
ਅਜੀਤ ਡੈਸਕ 21-12-2025
ਸ੍ਰੀ ਮੁਕਤਸਰ ਸਾਹਿਬ, 20 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜਸਪਾਲ ਮੋਂਗਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਸੋਨੀ, ਅਕਾਦਮਿਕ ਸਹਾਇਤਾ ਗਰੁੱਪ ਦੇ ਡੀ.ਆਰ.ਸੀ. ਗੁਰਮੇਲ ਸਿੰਘ ਸਾਗੂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟੀਚਰ ਫੈਸਟ 2025 ਦੀ ਅੱਜ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਡੀ.ਈ.ਓ. ਜਸਪਾਲ ਮੋਂਗਾ ਨੇ ਟੀਚਰ ਫੈਸਟ ਦੀ ਮਹੱਤਤਾ ਬਾਰੇ ਦੱਸਦੇ ਹੋਏ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਡਿਪਟੀ ਡੀ.ਈ.ਓ. ਰਜਿੰਦਰ ਸੋਨੀ ਨੇ ਸੰਬੋਧਨ ਦੌਰਾਨ ਕਿਹਾ ਕਿ ਟੀਚਰ ਫੈਸਟ ਅਧਿਆਪਕਾਂ ਨੂੰ ਆਪਣੇ ਹੁਨਰ ਨੂੰ ਵੇਖਣ ਤੇ ਨਿਖਾਰਨ ਦਾ ਇਕ ਵਧੀਆ ਮੌਕਾ ਹੈ ਅਤੇ ਇਸ ਫੈਸਟ ਵਿਚ ਭਾਗ ਲੈਣ ਲਈ ਉਨ੍ਹਾਂ ਦੀ ਪ੍ਰਸੰਸਾ ਕੀਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਟੀਚਰ ਫੈਸਟ 2025 ਸੰਬੰਧੀ ਜਸਵਿੰਦਰਪਾਲ ਸ਼ਰਮਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੂੰ ਜਾਣਕਾਰੀ ਦਿੰਦੇ ਹੋਏ ਡੀ.ਆਰ.ਸੀ. ਗੁਰਮੇਲ ਸਾਗੂ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਪੰਜ ਕੈਟਾਗਰੀਆਂ ਨੰਬਰ 3, 5, 6, 9, ਤੇ 10 ਤਹਿਤ ਲਗਪਗ 48 ਅਧਿਆਪਕਾਂ ਨੇ ਭਾਗ ਲਿਆ | ਉਨ੍ਹਾਂ ਦੱਸਿਆ ਕਿ ਵਰਿੰਦਰਜੀਤ ਸਿੰਘ ਬਿੱਟਾ ਤੇ ਰਮਿੰਦਰ ਕੌਰ ਨੇ ਰਜਿਸਟ੍ਰਰੇਸ਼ਨ ਟੀਮ ਵਜੋਂ ਡਿਊਟੀ ਦਿੱਤੀ | ਸਮਾਗਮ ਦਾ ਪ੍ਰਬੰਧਕ ਤੇ ਸੰਚਾਲਨ ਸੰਬੰਧੀ ਜ਼ਿੰਮੇਵਾਰੀ ਬੀ.ਆਰ.ਸੀ. ਦਵਿੰਦਰ ਸਿੰਘ, ਰਾਹੁਲ ਗੋਇਲ, ਰੁਪਿੰਦਰ ਸਿੰਘ, ਮਨਪ੍ਰੀਤ ਸਿੰਘ ਬੇਦੀ, ਅਜੇ ਗਰੋਵਰ, ਜਗਜੀਤ ਸਿੰਘ ਤੇ ਰਜਿੰਦਰ ਸੇਠੀ ਨੇ ਨਿਭਾਈ | ਇਸ ਟੀਚਰ ਫੈਸਟ ਵਿਚ ਖ਼ੂਬਸੂਰਤ ਰੰਗੋਲੀ ਅਮਨਦੀਪ ਕੌਰ ਤੇ ਰਾਜਵਿੰਦਰ ਕੌਰ ਦੁਆਰਾ ਬਣਾਈ ਗਈ | ਸ. ਸਾਗੂ ਨੇ ਦੱਸਿਆ ਕਿ ਪਿ੍ੰਸੀਪਲ ਅਸ਼ਵਨੀ ਬਾਂਸਲ, ਮੁੱਖ ਅਧਿਆਪਕਾ ਅਮਨਦੀਪ ਕੌਰ, ਮੁੱਖ ਅਧਿਆਪਕ ਅਤੁਲ ਕੁਮਾਰ, ਲੈਕ. ਕੁਲਦੀਪ ਸਿੰਘ, ਲੈਕ. ਮਨਵੀਨ ਕੌਰ, ਲੈਕ. ਪ੍ਰਵੀਨ ਸ਼ਰਮਾ ਅਤੇ ਰਿੰਕੀ ਤੇ ਰਾਜਵਿੰਦਰ ਕੌਰ ਨੇ ਜੱਜਮੈਂਟ ਕੀਤੀ | ਉਨ੍ਹਾਂ ਦੱਸਿਆ ਕਿ ਜੱਜਮੈਂਟ ਸਾਹਿਬਾਨ ਦੁਆਰਾ ਕੈਟਾਗਰੀ ਨੰਬਰ 3 ਵਿਚ ਸਰਵਜੋਤ ਕੌਰ ਨੇ ਪਹਿਲਾ, ਗੀਤੂ ਨੇ ਦੂਜਾ ਤੇ ਵਨੀਤਾ ਨੇ ਤੀਜਾ ਸਥਾਨ, ਕੈਟਾਗਰੀ ਨੰਬਰ 5 ਵਿਚ ਸੁਖਜਿੰਦਰ ਸਿੰਘ ਨੇ ਪਹਿਲਾ, ਡਾਕਟਰ ਸਮਿ੍ਤੀ ਨੇ ਦੂਜਾ ਤੇ ਸੁਖਵੰਤ ਸਿੰਘ ਨੇ ਤੀਜਾ ਸਥਾਨ, ਕੈਟਾਗਰੀ ਨੰਬਰ 6 ਵਿਚ ਗੁਰਨਾਮ ਸਿੰਘ ਨੇ ਪਹਿਲਾ, ਸਰੇਸ਼ਠਾ ਕੁਮਾਰੀ ਨੇ ਦੂਜਾ ਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ, ਕੈਟਾਗਰੀ ਨੰਬਰ 9 ਵਿਚ ਪਵਨ ਕੁਮਾਰ ਨੇ ਪਹਿਲਾ, ਪੂਜਾ ਨੇ ਦੂਜਾਅਤੇ ਡਾ. ਹਰਿਭਜਨ ਪ੍ਰੀਯਾਦਰਸੀ ਨੇ ਤੀਜਾ ਸਥਾਨ, ਕੈਟਾਗਰੀ ਨੰਬਰ 10 ਵਿਚ ਰੂਬਲ ਬਾਲਾ ਨੇ ਪਹਿਲਾ, ਕੁਲਵਿੰਦਰ ਕੌਰ ਨੇ ਦੂਜਾ ਤੇ ਰੀਨਾ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਤ ਵਿਚ ਡੀ.ਈ.ਓ. ਜਸਪਾਲ ਮੋਂਗਾ, ਡਿਪਟੀ ਡੀ.ਈ.ਓ. ਰਜਿੰਦਰ ਸੋਨੀ, ਜੱਜ ਸਾਹਿਬਾਨ ਤੇ ਡੀ.ਆਰ.ਸੀ. ਨੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਇਨਾਮ ਦਿੱਤੇ ਗਏ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਸਮਾਗਮ ਵਿਚ ਪੂਰਾ ਸਹਿਯੋਗ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪਿ੍ੰਸੀਪਲ ਪੰਕਜ ਗਰੋਵਰ ਵਲੋਂ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਹਲਕਾ ਬਰਨਾਲਾ ਤੋਂ ਆਜ਼ਾਦ ਜਿੱਤੇ ਬਲਾਕ ਸੰਮਤੀ ਮੈਂਬਰ ਪਾਰਟੀ 'ਚ ਕੀਤੇ ਸ਼ਾਮਿਲ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੋਜਪਾ ਨੇ ਲਿਆ ਅਹਿਮ ਫ਼ੈਸਲਾ
Ad Position 24