30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਅਧਿਆਪਕਾਂ ਅਤੇ ਪਿ੍ੰਸੀਪਲ ਦਾ ਵਿਵਾਦ ਐੱਸ.ਡੀ.ਐੱਮ ਤੇ ਡੀ.ਈ.ਓ. ਦੇ ਦਖ਼ਲ ਤੋਂ ਬਾਅਦ ਸੁਲਝਿਆ

Ad Position 21
No active advertisement
ਅਜੀਤ ਡੈਸਕ 23-12-2025
ਫ਼ਰੀਦਕੋਟ, 22 ਦਸੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਸਰਕਾਰੀ ਬਲਬੀਰ ਸਕੂਲ (ਲੜਕਿਆਂ) ਵਿਖੇ ਅੱਜ ਸਕੂਲ ਦੇ ਸਮੂਹ ਅਧਿਆਪਕਾਂ ਵਲੋਂ ਪਿ੍ੰਸੀਪਲ ਦੇ ਤਾਨਾਸ਼ਾਹੀ ਰਵੱਈਏ ਅਤੇ ਮਾਨਸਿਕ ਤਣਾਅ ਦੇਣ ਵਾਲੇ ਵਿਵਹਾਰ ਤੋਂ ਦੁਖੀ ਹੋ ਕੇ ਸਕੂਲ ਅੰਦਰ ਹੀ ਧਰਨਾ ਲਗਾ ਕੇ ਪਿ੍ੰਸੀਪਲ ਨੂੰ ਸਕੂਲ ਤੋਂ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ | ਹਾਲਾਂਕਿ ਇਸ ਧਰਨੇ ਵਿਚ ਅਧਿਆਪਕਾਂ ਵਲੋਂ ਸਕੂਲ ਪਿ੍ੰਸੀਪਲ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਪਰ ਦੂਜੇ ਪਾਸੇ ਸਕੂਲ ਪਿ੍ੰਸੀਪਲ ਵਲੋਂ ਸਕੂਲ ਦਾ ਗੇਟ ਬੰਦ ਕਰਕੇ ਕਿਸੇ ਨੂੰ ਨਾ ਤਾਂ ਅੰਦਰ ਜਾਣ ਦਿੱਤਾ ਤੇ ਨਾ ਬਾਹਰ ਇੱਥੋਂ ਤੱਕ ਕਿ ਮੀਡੀਆ ਨੂੰ ਵੀ ਕਵਰੇਜ ਕਰਨ ਤੋਂ ਰੋਕਿਆ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਤੂਲ ਫੜ ਗਿਆ | ਆਖਰ ਜ਼ਿਲ੍ਹੇ ਦੇ ਐਸ.ਡੀ.ਐਮ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਖਲ ਤੋਂ ਬਾਅਦ ਸ਼ਾਮ ਤੱਕ ਇਹ ਵਿਵਾਦ ਸੁਲਝਿਆ | ਅਧਿਆਪਕਾਂ ਵਲੋਂ ਆਰਜੀ ਤੌਰ 'ਤੇ ਧਰਨਾ ਸਮਾਪਤ ਕੀਤਾ ਗਿਆ | ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਸਕੂਲ ਦੇ ਪਿ੍ੰਸੀਪਲ ਵਲੋਂ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ | ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਵਾਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ | ਇੱਥੋਂ ਤੱਕ ਕਿ ਜੇ ਕਿਸੇ ਅਧਿਆਪਕ ਨੇ ਛੁੱਟੀ ਵੀ ਲੈਣੀ ਹੋਵੇ ਤਾਂ ਉਸ ਤੋਂ ਲਾਈਵ ਲੋਕੇਸ਼ਨ ਮੰਗੀ ਜਾਂਦੀ ਹੈ | ਦੂਜੇ ਪਾਸੇ ਸਕੂਲ ਅੰਦਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਉਨ੍ਹਾਂ ਵਲੋਂ ਮਜਬੂਰਨ ਧਰਨਾ ਦੇਣਾ ਪਿਆ | ਉਨ੍ਹਾਂ ਕਿਹਾ ਕਿ ਇਕ ਵਾਰ ਸਿੱਖਿਆ ਅਫਸਰ ਦੇ ਭਰੋਸੇ ਤੋਂ ਬਾਅਦ ਇਹ ਧਰਨਾ ਸਮਾਪਤ ਕੀਤਾ ਗਿਆ ਪਰ ਜਦੋਂ ਤੱਕ ਇਸ ਪਿ੍ੰਸੀਪਲ ਦੀ ਬਦਲੀ ਨਹੀਂ ਹੁੰਦੀ ਤਦ ਤੱਕ ਸਾਡਾ ਰੋਸ ਇਸੇ ਤਰ੍ਹਾਂ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਉਹ ਇਸ ਪਿ੍ੰਸੀਪਲ ਦੀ ਬਦਲੀ ਦੀ ਜਾਂ ਜਬਰੀ ਰਿਟਾਇਰ ਕਰਨ ਦੀ ਮੰਗ ਕਰ ਰਹੇ ਹਨ | ਉਧਰ ਇਸ ਸਬੰਧੀ ਐਸ.ਡੀ.ਐਮ ਫ਼ਰੀਦਕੋਟ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਦੋਹਾਂ ਧਿਰਾਂ ਦੀ ਮੀਟਿੰਗ ਤੋਂ ਬਾਅਦ ਇਕ ਵਾਰ ਅਧਿਆਪਕਾਂ ਨੂੰ ਸ਼ਾਂਤ ਕਰਵਾਇਆ ਗਿਆ ਹੈ ਤੇ ਇਹ ਧਰਨਾ ਇਕ ਵਾਰ ਸਮਾਪਤ ਕਰਵਾਇਆ ਗਿਆ ਹੈ ਜੇਕਰ ਇਸ ਦੀ ਸ਼ਿਕਾਇਤ ਦੁਬਾਰਾ ਆਉਂਦੀ ਹੈ ਤਾਂ ਵਿਭਾਗ ਅਗਲੀ ਕਾਰਵਾਈ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਸਕੀਮ ਨੂੰ ਖ਼ਤਮ ਕਰਨ ਵਿਰੁੱਧ ਰੋਸ ਮੁਜ਼ਾਹਰਾ ਅਗਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਲੇਖਿਕਾ ਸੁਖਪ੍ਰੀਤ ਬੱਡੋਂ ਦੀ ਪੁਸਤਕ ਰਿਲੀਜ਼ <br/>
Ad Position 24