30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਲੇਖਿਕਾ ਸੁਖਪ੍ਰੀਤ ਬੱਡੋਂ ਦੀ ਪੁਸਤਕ ਰਿਲੀਜ਼ <br/>

Ad Position 21
No active advertisement
ਅਜੀਤ ਡੈਸਕ 23-12-2025
ਐਬਟਸਫੋਰਡ, 22 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਪਿਛਲੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ ਸੀਨੀਅਰ ਸਿਟੀਜਨ ਸੇਂਟਰ ਵਿਖੇ ਹੋਈ ¢ਜਿਸ ਵਿੱਚ ਲੇਖਿਕਾ ਸੁਖਪ੍ਰੀਤ ਬੱਡੋਂ ਦੀ ਪੁਸਤਕ 'ਯਾਰ ਰਬਾਬੀ' ਰਿਲੀਜ਼ ਕੀਤੀ ਗਈ ¢ ਇਹ ਮੀਟਿੰਗ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਰਹੀ ¢ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪਿ੍ਤਪਾਲ ਗਿੱਲ ਵੱਲੋਂ ਕੀਤੀ ਗਈ ਅਤੇ ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖੂਬੀ ਨਿਭਾਈ ਗਈ ¢ ਪ੍ਰਧਾਨਗੀ ਮੰਡਲ ਵਿੱਚ ਪਲਵਿੰਦਰ ਸਿੰਘ ਰੰਧਾਵਾ, ਪਿ੍ਤਪਾਲ ਗਿੱਲ, ਸੁਖਪ੍ਰੀਤ ਬੱਡੋਂ , ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ, ਡਾ: ਰਾਜਵਿੰਦਰ ਸਿੰਘ ਬਰਾੜ ਸ਼ਾਮਿਲ ਹੋਏ ¢ ਸ਼ੋਕ ਮਤੇ ਵਿੱਚ ਪ੍ਰਸਿੱਧ ਬਾਲੀਵੁਡ ਅਭਿਨੇਤਾ ਧਰਮਿੰਦਰ ਦਿਓਲ ਉਰਦੂ ਸ਼ਾਇਰੀ ਨਾਲ ਲਗਾਵ ਰੱਖਣ ਵਾਲੇ ਜੋ ਕਿ ਪੰਜਾਬ ਦੇ ਜੰਮਪਲ ਸਨ, ਉਨ•ਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ¢ਸਭਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਧਾਰਮਿਕ ਗੀਤ ਗਾ ਕੇ ਮਾਹÏਲ ਨੂੰ ਰੂਹਾਨੀ ਬਣਾ ਦਿੱਤਾ ¢ ਕੁਝ ਬੁਲਾਰਿਆਂ ਤੋਂ ਬਾਅਦ ਲੇਖਿਕਾ ਦੀ ਪੁਸਤਕ ਬਾਰੇ ਪਿ੍ਤਪਾਲ ਗਿੱਲ, ਪ੍ਰੋ :ਹਰਿੰਦਰ ਕÏਰ ਸੋਹੀ, ਜਸਬੀਰ ਮਾਨ, ਕਿਕੂ ਆਰਟਿਸਟ, ਅਜਮੇਰ ਰੋਡੇ , ਡਾ: ਪਿ੍ਥੀਪਾਲ ਸਿੰਘ ਸੋਹੀ, ਬਲਦੇਵ ਸਿੰਘ ਬਾਠ ,ਡਾ: ਚਰਨਜੀਤ ਕÏਰ ਅਤੇ ਬਿੰਦੂ ਮਠਾਰੂ ਵੱਲੋਂ ਵਿਸਥਾਰ ਸਹਿਤ ਪਰਚੇ ਪੜ•ੇ ਗਏ ¢ ਪ੍ਰੋ: ਕਸ਼ਮੀਰਾ ਸਿੰਘ ਵੱਲੋਂ 'ਮਹਾਨ ਸਿਕੰਦਰ ਅਤੇ ਪੰਜਾਬ' ਦੇ ਵਿਸ਼ੇ ਬਾਰੇ ਵਿਚਾਰ ਸਾਂਝੇ ਕੀਤੇ ਗਏ ¢ ਉਪਰੰਤ ਪ੍ਰਧਾਨਗੀ ਮੰਡਲ, ਸਮੂਹ ਮੈਂਬਰਾਂ ਅਤੇ ਆਏ ਮਹਿਮਾਨਾਂ ਦੀ ਭਰਪੂਰ ਹਾਜ਼ਰੀ ਵਿੱਚ ਲੇਖਿਕਾ ਸੁਖਪ੍ਰੀਤ ਬੱਡੋਂ ਦੀ ਪੁਸਤਕ 'ਯਾਰ ਰਬਾਬੀ' ਲੋਕ ਅਰਪਣ ਕੀਤੀ ਗਈ¢ ਸੁਖਪ੍ਰੀਤ ਬੱਡੋ ਵੱਲੋਂ ਆਪਣੀ ਪੁਸਤਕ ਬਾਰੇ ਮੁੱਢਲੀ ਜਾਣਕਾਰੀ ਅਤੇ ਵਿਚਾਰ ਪੇਸ਼ ਕੀਤੇ ਗਏ ¢ ਕੁਵਿੰਦਰ ਚਾਂਦ, ਡਾ: ਰਾਜਿੰਦਰ ਪਾਲ ਸਿੰਘ ਬਰਾੜ, ਚਰਨਜੀਤ ਕÏਰ ਬਰਾੜ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ¢ ਕਵੀ ਦਰਬਾਰ ਵਿੱਚ ਸਭਾ ਦੇ ਮੈਂਬਰ, ਸਥਾਨਕ ਅਤੇ ਮਹਿਮਾਨ ਕਵੀ, ਕਵਿਤਰੀਆਂ ਵੱਲੋਂ ਰÏਚਕ ਗੀਤ ਗ਼ਜ਼ਲ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਵਿਚਾਰ ਵੀ ਸਾਂਝੇ ਕੀਤੇ ਗਏ ¢ ਲੇਖਿਕਾ ਸੁਖਪ੍ਰੀਤ ਬੱਡੋਂ, ਖੇਡ ਪੱਤਰਕਾਰ ਸੰਤੋਖ ਮੰਡੇਰ ( ਮੈਡਲ) ਅਤੇ ਜਸਬੀਰ ਸਿੰਘ ਭਲੂਰੀਆਂ ( ਸਰਟੀਫ਼ੀਕੇਟ ) ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ¢ ਲੇਖਿਕਾ ਅਤੇ ਉਸਦੇ ਪਰਿਵਾਰ ਵੱਲੋਂ ਸੀਨੀਅਰ ਸਿਟੀਜਨ ਦੇ ਅਹੁਦੇਦਾਰਾਂ ਨੂੰ ਪੁਸਤਕ ਭੇਂਟ ਕੀਤੀ ਗਈ¢ ਅੰਤ ਵਿੱਚ ਪ੍ਰਧਾਨ ਪਿ੍ਤਪਾਲ ਗਿੱਲ ਵੱਲੋਂ ਪ੍ਰਭਾਵਸ਼ਾਲੀ ਭਾਸ਼ਨ ਨਾਲ ਸਮਾਗਮ ਨੂੰ ਸਮੇਟਿਆ ਗਿਆ ਅਤੇ ਸਭ ਦਾ ਧੰਨਵਾਦ ਕੀਤਾ ਗਿਆ ¢

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਅਤੇ ਪਿ੍ੰਸੀਪਲ ਦਾ ਵਿਵਾਦ ਐੱਸ.ਡੀ.ਐੱਮ ਤੇ ਡੀ.ਈ.ਓ. ਦੇ ਦਖ਼ਲ ਤੋਂ ਬਾਅਦ ਸੁਲਝਿਆ ਅਗਲੀ ਖ਼ਬਰ ਕੈਨੇਡਾ ਦੀ ਐਕਸਪ੍ਰੈੱਸ ਐਂਟਰੀ 'ਚ ਘੱਟ ਸਕੋਰ ਵਾਲੇ ਉਮੀਦਵਾਰਾਂ ਨੂੰ ਮੌਕਾ ਮਿਲਣਾ ਜਾਰੀ <br/>
Ad Position 24