30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੈਨੇਡਾ ਦੀ ਐਕਸਪ੍ਰੈੱਸ ਐਂਟਰੀ 'ਚ ਘੱਟ ਸਕੋਰ ਵਾਲੇ ਉਮੀਦਵਾਰਾਂ ਨੂੰ ਮੌਕਾ ਮਿਲਣਾ ਜਾਰੀ <br/>

Ad Position 21
No active advertisement
ਅਜੀਤ ਡੈਸਕ 23-12-2025
ਟੋਰਾਂਟੋ, 22 ਦਸੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਅੰਕੜਾ ਵਿਭਾਗ ਦੀ ਤਾਜਾ ਰਿਪੋਰਟ ਅਨੁਸਾਰ ਦੇਸ਼ ਦੀ ਅਬਾਦੀ ਵਿਚ ਤੇਜੀ ਨਾਲ਼ ਘਾਟਾ ਦਰਜ ਕੀਤਾ ਜਾ ਰਿਹਾ ਜਿਸ ਲਈ ਵਿਦੇਸ਼ੀਆਂ ਵਲੋਂ ਦੇਸ਼ ਛੱਡ ਕੇ ਜਾਣ, ਵਿਦੇਸ਼ਾਂ ਤੋਂ ਨਵੇਂ ਲੋਕਾਂ ਦੇ ਆਉਣ ਦੀ ਗਿਣਤੀ ਘਟਣ ਅਤੇ ਦੇਸ਼ ਵਿਚ ਜਨਮ ਦਰ ਦਾ ਘੱਟ ਹੋਣਾ ਮੁੱਖ ਕਾਰਨ ਦੱਸੇ ਗਏ ਹਨ ¢ ਇਸੇ ਦੌਰਾਨ ਇੰਮੀਗ੍ਰੇਸ਼ਨ ਵਿਭਾਗ ਵਲੋਂ ਐਕਸਪ੍ਰੈੱਸ ਐਂਟਰੀ ਸਿਸਟਮ ਦੇ ਪੂਲ ਵਿਚੋਂ ਡਰਾਅ ਕੱਢੇ ਜਾ ਰਹੇ ਹਨ ਅਤੇ ਬੀਤੇ ਡੇਢ ਕੁ ਮਹੀਨੇ ਵਿਚ (9 ਨਵੰਬਰ ਤੋਂ 17 ਦਸੰਬਰ ਤੱਕ) ਕੱਢੇ ਗਏ ਵੱਖ-ਵੱਖ 12 ਡਰਾਅ ਵਿਚ 32512 ਉਮੀਦਵਾਰਾਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਅਪਲਾਈ ਕਰਨ ਦਾ ਮੌਕਾ ਮਿਲਿਆ¢ ਉਨ੍ਹਾਂ ਵਿਚ ਕੈਨੇਡੀਅਨ ਐਕਸਪੀਰੀਐਂਸ ਕਲਾਸ (ਸੀ.ਈ.ਸੀ.), ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ (ਪੀ.ਐੱਨ.ਪੀ.), ਹੈਲਥ ਕੇਅਰ ਐਂਡ ਸੋਸ਼ਲ ਸਰਵਿਸਜ਼ ਅਤੇ ਫਰੈਂਚ ਭਾਸ਼ਾ ਦੀ ਮੁਹਾਰਤ ਰੱਖਣ ਵਾਲੇ ਉਮੀਦਵਾਰ ਸ਼ਾਮਿਲ ਸਨ ¢ ਇਹ ਵੀ ਕਿ ਉੱਚੇ ਕੰਪਰੀਹੈਂਸਿਵ ਰੈਂਕਿੰਗ ਸਕੋਰ (ਸੀ.ਆਰ.ਐਸ.) ਸਕੋਰ (501 ਤੋਂ 1200 ਦੇ ਸਕੋਰ) ਦੇ 4900 ਤੋਂ ਵੱਧ ਦੇ ਉਮੀਦਵਾਰਾਂ ਦੇ ਐਕਸਪ੍ਰੈੱਸ ਐਂਟਰੀ ਵਿੱਚੋਂ ਡਰਾਅ ਨਿਕਲਣ ਬਾਅਦ ਹੁਣ ਨੀਵੇਂ ਸਕੋਰ ਵਾਲੇ ਉਮੀਦਵਾਰਾਂ ਦੇ ਡਰਾਅ ਨਿਕਲਣ ਦੀ ਸੰਭਾਵਨਾ ਵੱਧ ਗਈ ਹੈ ¢ ਅਜੇ ਇਕ ਮਹੀਨਾ ਪਹਿਲਾਂ ਉੱਚੇ ਸਕੋਰ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 27110 ਦੱਸੀ ਗਈ ਸੀ ¢ ਐਕਸਪ੍ਰੈੱਸ ਐਂਟਰੀ ਸਿਸਟਮ ਵਿਚ ਇਸ ਸਮੇਂ ਕੁੱਲ ਪ੍ਰੋਫਾਈਲ ਬਣਾ ਕੇ ਆਪਣਾ ਡਰਾਅ ਨਿਕਲਣ ਦੀ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਦੀ ਗਿਣਤੀ 237300 ਦੇ ਕਰੀਬ ਹੈ¢ ਉਨ੍ਹਾਂ ਵਿਚ ਸਭ ਤੋਂ ਵੱਧ ਉਮੀਦਵਾਰ 52574, ਅਜਿਹੇ ਹਨ ਜਿਨ੍ਹਾਂ ਦਾ ਸੀ.ਆਰ.ਐਸ. ਸਕੋਰ 351 ਤੋਂ 400 ਦੇ ਵਿਚਕਾਰ ਹੈ ਅਤੇ ਉਨ੍ਹਾਂ ਉਮੀਦਵਾਰਾਂ ਵਿਚ 9 ਨਵੰਬਰ ਤੋਂ 214 ਉਮੀਦਵਾਰਾਂ ਵਾਧਾ ਹੋਇਆ ਹੈ¢ 501 ਤੋਂ 600 ਸਕੋਰ ਵਾਲੇ ਉਮੀਦਵਾਰਾਂ ਦੀ ਗਿਣਤੀ 21792 ਹੈ ਅਤੇ 601 ਤੋਂ 1200 ਸਕੋਰ ਵਾਲੇ ਉਮੀਦਵਾਰ 390 ਹਨ ¢ ਅਗਲੇ ਸਾਲ ਨਿਕਲਣ ਵਾਲੇ ਡਰਾਅ ਵਿਚ ਸੀ.ਈ.ਸੀ. ਉਮੀਦਵਾਰਾਂ ਨੂੰ ਵੱਧ ਮÏਕਾ ਮਿਲਣ ਦੀ ਸੰਭਾਵਨਾ ਹੈ ¢ ਇੰਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਵਿਚ ਪੱਕਾ ਵਾਸਾ ਕਰਨ ਦੇ ਚਾਹਵਾਨ ਵਿਦੇਸ਼ੀ ਨਾਗਰਿਕਤਾ ਵਾਲੇ ਉਮੀਦਵਾਰਾਂ ਨੂੰ ਆਪਣੇ ਸੀ.ਆਰ.ਐੱਸ. (ਨੀਵੇਂ) ਸਕੋਰ ਦਾ ਫਿਕਰ ਨਹੀਂ ਕਰਨਾ ਚਾਹੀਦਾ ਅਤੇ ਐਕਸਪ੍ਰੈੱਸ ਐਂਟਰੀ ਵਿਚ ਆਪਣਾ ਪ੍ਰੋਫਾਇਲ ਬਣਾ ਕੇ ਅੱਪਡੇਟ ਰੱਖਣਾ ਚਾਹੀਦਾ ਹੈ | ਇਸ ਦੇ ਨਾਲ਼ ਹੀ ਕੈਨੇਡਾ ਸਰਕਾਰ ਵਲੋਂ ਵਰਕ ਪਰਮਿਟ ਧਾਰਕ ਵਿਦੇਸ਼ੀਆਂ ਨੂੰ ਪੀ.ਆਰ. ਦੇਣ ਲਈ ਵਿਸ਼ੇਸ਼ ਨੀਤੀ (ਟੀ.ਆਰ ਟੂ ਪੀ.ਆਰ.) ਦਾ ਐਲਾਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ ਜਿਸ ਵਿਚ ਪੜਾਅਵਾਰ 33000 ਦੇ ਕਰੀਬ ਵਿਦੇਸ਼ੀਆਂ ਨੂੰ ਪੱਕੀ ਇਮੀਗ੍ਰੇਸ਼ਨ ਮਿਲਣੀ ਹੈ¢ ਇਮੀਗ੍ਰੇਸ਼ਨ ਮੰਤਰਾਲੇ ਦੇ ਇਕ ਤਾਜਾ ਫੈਸਲੇ ਅਨੁਸਾਰ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ਼ ਕਰਨ ਲਈ ਹੋਮ ਕੇਅਰ ਵਰਕਰ (ਨੈਨੀ) ਨੂੰ ਪੱਕੀ ਇਮੀਗ੍ਰੇਸ਼ਨ ਦੇਣ ਦੀ ਆਰਜੀ ਨੀਤੀ ਰੋਕੀ ਜਾ ਰਹੀ ਹੈ ਜੋ 2030 ਤੱਕ ਬਹਾਲ ਨਹੀਂ ਕੀਤੀ ਜਾਵੇਗੀ¢ ਇਸ ਕੈਟੇਗਰੀ ਵਿਚ 31 ਮਾਰਚ 2025 ਨੂੰ 1 ਸਾਲ ਵਾਸਤੇ 2750 ਅਰਜੀਆਂ ਲੈਣ ਲਈ ਖੋਲਿ੍ਹਆ ਗਿਆ ਅਤੇ ਪਹਿਲੇ ਦਿਨ ਵਿਚ ਹੀ 2750 ਅਰਜੀਆਂ ਪ੍ਰਾਪਤ ਹੋ ਗਈਆਂ ਸਨ¢ ਇਸੇ ਦੌਰਾਨ ਕੈਨੇਡਾ ਦੇ ਆਰਥਿਕ ਅਤੇ ਰੋਜਾਗਰ ਦੇ ਹਾਲਤ ਡਾਵਾਂਡੋਲ ਹੋਣ, ਘਰਾਂ ਦੀ ਥੋੜ੍ਹ ਅਤੇ ਸਿਰੇ ਦੀ ਮਹਿੰਗਾਈ ਦੇ ਚੱਲਦਿਆਂ ਵੱਡੀ ਗਿਣਤੀ ਵਿਚ ਲੋਕਾਂ ਦਾ ਆਪਣੇ ਵਤਨਾਂ ਨੂੰ ਮੁੜਨ ਅਤੇ ਅਪਰਾਧਿਕ ਕੇਸਾਂ ਵਿੱਚ ਫਸਦੇ ਵਿਦੇਸ਼ੀਆਂ ਨੂੰ ਕੱਢੇ ਜਾਣ ਦਾ ਸਿਲਸਿਲਾ ਵਿਚ ਤੇਜੀ ਨਾਲ਼ ਚੱਲ ਰਿਹਾ ਹੈ¢ 2025 ਦੇ ਬੀਤੇ 355 ਦਿਨਾਂ ਦੌਰਾਨ 19000 ਦੇ ਕਰੀਬ ਵਿਦੇਸ਼ੀਆਂ ਨੂੰ ਕੈਨੇਡਾ ਵਿਚੋਂ ਫੜ ਕੇ ਕੱਢਿਆ ਗਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਲੇਖਿਕਾ ਸੁਖਪ੍ਰੀਤ ਬੱਡੋਂ ਦੀ ਪੁਸਤਕ ਰਿਲੀਜ਼ <br/> ਅਗਲੀ ਖ਼ਬਰ ਵਿਸ਼ਵ ਕੱਪ ਤੋਂ ਬਾਹਰ ਕੀਤੇ ਗਿੱਲ ਵਿਜੇ ਹਜ਼ਾਰੇ ਟਰਾਫੀ ਖੇਡਣਗੇ <br/>
Ad Position 24