ਨਵੀਂ ਦਿੱਲੀ, 22 ਦਸੰਬਰ (ਏਜੰਸੀ)-ਭਾਰਤ ਦੇ ਇੱਕ ਰੋਜ਼ਾ ਅਤੇ ਟੈਸਟ ਕਪਤਾਨ ਸ਼ੁਭਮਨ ਗਿੱਲ ਵਿਜੇ ਹਜ਼ਾਰੇ ਟਰਾਫੀ ਵਿਚ ਖੇਡਣਗੇ | ਸੋਮਵਾਰ ਨੂੰ ਪੰਜਾਬ ਨੇ ਟੂਰਨਾਮੈਂਟ ਲਈ ਆਪਣੀ 18 ਮੈਂਬਰੀ ਟੀਮ ਦਾ ਐਲਾਨ ਕੀਤਾ, ਜਿਸ 'ਚ ਗਿੱਲ ਦੇ ਨਾਲ ਅਭਿਸ਼ੇਕ ਸ਼ਰਮਾ ਅਤੇ ਅਰਸ਼ਦੀਪ ਸਿੰਘ ਵਰਗੇ ਪ੍ਰਮੁੱਖ ਨਾਮ ਸ਼ਾਮਿਲ ਹਨ | ਪੰਜਾਬ 24 ਦਸੰਬਰ ਨੂੰ ਮਹਾਰਾਸ਼ਟਰ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ | ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਗਿੱਲ, ਅਭਿਸ਼ੇਕ ਅਤੇ ਅਰਸ਼ਦੀਪ ਕਿੰਨੇ ਮੈਚ ਖੇਡ ਸਕਣਗੇ, ਕਿਉਂਕਿ ਭਾਰਤ 11 ਜਨਵਰੀ ਤੋਂ ਨਿਊਜ਼ੀਲੈਂਡ ਵਿਰੁੱਧ ਇੱਕ ਰੋਜ਼ਾ ਅਤੇ ਟੀ-20 ਮੈਚ ਖੇਡਣ ਵਾਲਾ ਹੈ | ਗਿੱਲ ਦੀ ਚੋਣ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਉਸਨੂੰ ਹਾਲ ਹੀ ਵਿਚ ਭਾਰਤ ਦੀ ਆਉਣ ਵਾਲੀ ਟੀ-20 ਵਿਸ਼ਵ ਕੱਪ ਟੀਮ ਅਤੇ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਸੀ | ਨਤੀਜੇ ਵਜੋਂ, ਵਿਜੇ ਹਜ਼ਾਰੇ ਟਰਾਫੀ ਗਿੱਲ ਲਈ ਆਪਣੇ ਆਪ ਨੂੰ ਦੁਬਾਰਾ ਸਥਾਪਤ ਕਰਨ, ਆਪਣੀ ਫਾਰਮ ਮੁੜ ਪ੍ਰਾਪਤ ਕਰਨ ਅਤੇ ਚਿੱਟੀ ਗੇਂਦ ਦੀ ਕਿ੍ਕਟ ਵਿਚ ਆਪਣੀ ਕਲਾਸ ਦਿਖਾਉਣ ਦਾ ਇੱਕ ਵੱਡਾ ਮੌਕਾ ਹੋਵੇਗਾ | ਪੰਜਾਬ ਆਪਣੇ ਸਾਰੇ ਸੱਤ ਲੀਗ ਮੈਚ ਜੈਪੁਰ ਵਿਚ ਖੇਡੇਗਾ | ਪਿਛਲੇ ਸੀਜ਼ਨ ਵਿਚ ਕੁਆਰਟਰ ਫਾਈਨਲ ਵਿਚ ਬਾਹਰ ਹੋਣ ਦੇ ਬਾਵਜੂਦ, ਟੀਮ ਨੂੰ ਇਸ ਵਾਰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ |
ਪੰਜਾਬ ਦੀ ਵਿਜੇ ਹਜ਼ਾਰੇ ਟਰਾਫੀ ਟੀਮ:-
ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਹਰਨੂਰ ਪੰਨੂ, ਅਨਮੋਲਪ੍ਰੀਤ ਸਿੰਘ, ਉਦੈ ਸਹਾਰਨ, ਨਮਨ ਧੀਰ, ਸਲਿਲ ਅਰੋੜਾ (ਵਿਕਟਕੀਪਰ), ਸਨਵੀਰ ਸਿੰਘ, ਰਮਨਦੀਪ ਸਿੰਘ, ਜਸਪ੍ਰੀਤ ਸਿੰਘ, ਬ੍ਰਹਮ ਕਿ੍ਸ਼ਨ, ਬਰਿੰਦਰ ਸਿੰਘ, ਹਰਨੂਰ ਸ਼ਰਮਾ | ਭਗਤ, ਗੌਰਵ ਚੌਧਰੀ, ਸੁਖਦੀਪ ਬਾਜਵਾ |
ਖੇਡ ਸੰਸਾਰ
Free
ਵਿਸ਼ਵ ਕੱਪ ਤੋਂ ਬਾਹਰ ਕੀਤੇ ਗਿੱਲ ਵਿਜੇ ਹਜ਼ਾਰੇ ਟਰਾਫੀ ਖੇਡਣਗੇ <br/>
ਅਜੀਤ ਡੈਸਕ
23-12-2025