30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਮੁੱਕੇਬਾਜ਼ੀ : ਪ੍ਰਿਆ ਘੰਘਾਸ ਤੇ ਕਪਿਲ ਪੋਖਰੀਆ ਨੇ ਕਾਂਸੀ ਦੇ ਤਗਮੇ ਜਿੱਤੇ

ਨਾਗੋਆ, 30 ਸਤੰਬਰ (ਏਜੰਸੀ)-ਪ੍ਰਿਆ ਘੰਘਾਸ (ਮਹਿਲਾ 60 ਕਿੱਲੋਗ੍ਰਾਮ) ਅਤੇ ਕਪਿਲ ਪੋਖਰੀਆ (ਮਰਦ 90 ਕਿੱਲੋਗ੍ਰਾਮ) ਨੂੰ ਏਸ਼ਿਆਈ ਖੇਡਾਂ ਦੌਰਾਨ ਸੈਮੀਫਾਈਨਲ ’ਚ ਆਪਣੇ-ਆਪਣੇ ਮੁਕਾਬਲੇ ਹਾਰਨ ਤੋਂ ਬਾਅਦ ਕਾਂਸੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ। ਦੂਜੇ ­ਪਾਸੇ, ਉਲੰਪਿਕ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਦੂਜੀ ਵਾਰ ਏਸ਼ਿਆਈ ਖੇਡਾਂ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣ ਗਈ ਹੈ।

Ad Position 21
No active advertisement
ਅਜੀਤ ਡੈਸਕ 01-10-2026
ਨਾਗੋਆ, 30 ਸਤੰਬਰ (ਏਜੰਸੀ)-ਪ੍ਰਿਆ ਘੰਘਾਸ (ਮਹਿਲਾ 60 ਕਿੱਲੋਗ੍ਰਾਮ) ਅਤੇ ਕਪਿਲ ਪੋਖਰੀਆ (ਮਰਦ 90 ਕਿੱਲੋਗ੍ਰਾਮ) ਨੂੰ ਏਸ਼ਿਆਈ ਖੇਡਾਂ ਦੌਰਾਨ ਸੈਮੀਫਾਈਨਲ ’ਚ ਆਪਣੇ-ਆਪਣੇ ਮੁਕਾਬਲੇ ਹਾਰਨ ਤੋਂ ਬਾਅਦ ਕਾਂਸੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ। ਦੂਜੇ ­ਪਾਸੇ, ਉਲੰਪਿਕ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਦੂਜੀ ਵਾਰ ਏਸ਼ਿਆਈ ਖੇਡਾਂ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣ ਗਈ ਹੈ। ਲਵਲੀਨਾ ਨੇ ਹਾਂਗਜ਼ੂ (2023) ਖੇਡਾਂ ’ਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਪ੍ਰਿਆ ਘੰਘਾਸ, ਜਿਸ ਨੇ ਰਾਸ਼ਟਰ ਮੰਡਲ ਖੇਡਾਂ ਦੌਰਾਨ ਸੋਨੇ ਦਾ ਤਗਮਾ ਜਿੱਤਿਆ ਸੀ, } ਚੀਨ ਦੀ ਮੁੱਕੇਬਾਜ਼ ਤੋਂ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਕਪਿਲ ਪੋਖਰੀਆ ਉਜ਼ਬੇਕਿਸਤਾਨ ਦੇ ਮੌਜੂਦਾ ਚੈਂਪੀਅਨ ਤੁਰਾਬੇਕ ਖਬੀਬੁੱਲਾਏਵ ਤੋਂ 1-4 ਨਾਲ ਹਾਰ ਗਏ। ਲਵਲੀਨਾ ਬੋਰਗੋਹੇਨ ਨੇ 70 ਕਿੱਲੋਗ੍ਰਾਮ ਵਰਗ ਦੀ ਮੌਜੂਦਾ ਵਿਸ਼ਵ ਚੈਂਪੀਅਨ ਨਤਾਲਿਆ ਬੋਗਦਾਨੋਵਾ ਨੂੰ 3-2 ਨਾਲ ਹਰਾ ਕੇ ਮਹਿਲਾਵਾਂ ਦੇ 75 ਕਿੱਲੋਗ੍ਰਾਮ ਵਰਗ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਅਤੇ ਭਾਰਤ ਲਈ ਇਕ ਹੋਰ ਮੁੱਕੇਬਾਜ਼ੀ ਤਗਮਾ ਪੱਕਾ ਕੀਤਾ। ਲਵਲੀਨਾ ਸ਼ੁੱਕਰਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਚੀਨ ਦੀ ਏਸ਼ਿਆਈ ਚੈਂਪੀਅਨ ਬਾਓ ਜ਼ਿਯੀ ਨਾਲ ਭਿੜੇਗੀ।
Ad Position 22
No active advertisement
ਪਿਛਲੀ ਖ਼ਬਰ ‘ ਸ਼ਾਟਗਨ ਕੁਈਨ ’ ਨੀਰੂ ਨੇ ਕਾਇਨਨ ਨਾਲ ਮਿਲ ਕੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਸ਼ੁਭਮਨ ਗਿੱਲ ਨੇ ਜੜਿਆ ਇਕ ਦਿਨਾ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ
Ad Position 24