30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਭਾਰਤ ਦੀਆਂ ਮਿਸ਼ਰਤ , ਮਹਿਲਾ ਅਤੇ ਪੁਰਸ਼ ਟੀਮਾਂ ਨੇ ਜਿੱਤੇ ਸੋਨ ਤਗਮੇ

ਨਾਗੋਆ, 30 ਸਤੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 01-10-2026
ਨਾਗੋਆ, 30 ਸਤੰਬਰ (ਪੀ. ਟੀ. ਆਈ.)-ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਨੇ ਦਬਾਅ ’ਚ ਸੰਜਮ ਤੇ ਹੌਂਸਲੇ ਦਾ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਖੇਡਾਂ ਦੇ ਟੀਮ ਮੁਕਾਬਲਿਆਂ ਦੇ ਸਾਰੇ ਸੋਨ ਤਗਮੇ ਆਪਣੇ ਨਾਂਅ ਕੀਤੇ।ਭਾਰਤੀਆਂ ਨੇ ਪੁਰਸ਼, ਮਹਿਲਾ ਅਤੇ ਮਿਸ਼ਰਤ ਵਰਗਾਂ ਵਿਚ ਜਿਥੇ ਆਪਣੇ ਖ਼ਿਤਾਬਾਂ ਦਾ ਸਫ਼ਲਤਾਪੂਰਵਕ ਬਚਾਅ ਕੀਤਾ, ਉਥੇ ਹੀ ‘ਗੋਲਡਨ ਸਵੀਪ’ (ਸਾਰੇ ਸੋਨ ਤਗਮੇ ਜਿੱਤਣ) ਦਾ ਕਾਰਨਾਮਾ ਪੂਰਾ ਕੀਤਾ। ਸਭ ਤੋਂ ਖਾਸ ਗੱਲ ਇਹ ਰਹੀ ਕਿ ਚਿਕਿਥਾ ਤਾਨੀਪਾਰਥੀ ਅਤੇ ਸਾਹਿਲ ਜਾਧਵ ਦੀ ਮਿਸ਼ਰਤ ਜੋੜੀ ਨੇ ਚੋਟੀ ਦਾ ਸਥਾਨ ਹਾਸਲ ਕਰਕੇ ਦੇਸ਼ ਲਈ ਉਲੰਪਿਕ ਕੋਟਾ ਵੀ ਪੱਕਾ ਕਰ ਲਿਆ।ਇਸ ਤਰ੍ਹਾਂ ਭਾਰਤ ਕੰਪਾਊਂਡ ਮਿਸ਼ਰਤ ਟੀਮ ਮੁਕਾਬਲੇ ਵਿਚ 2028 ਦੀਆਂ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਵਰਗ ਨੂੰ ਲਾਸ ਏਂਜਲਸ ਖੇਡਾਂ ਵਿਚ ਪਹਿਲੀ ਵਾਰ ਸ਼ਾਮਿਲ ਕੀਤਾ ਜਾਵੇਗਾ।ਜਯੋਤੀ ਸੁਰੇਖਾ ਵੇਨਮ, ਚਿਕਿਥਾ ਅਤੇ ਪ੍ਰਿਥਿਕਾ ਪ੍ਰਦੀਪ ਦੀ ਮਹਿਲਾ ਤਿਕੜੀ ਨੇ ਸੋਨ ਤਗਮੇ ਜਿੱਤਣ ਦੇ ਸਿਲਸਿਲੇ ਦੀ ਸ਼ੁਰੂਆਤ ਕੀਤੀ। ਇਸ ਸਿਲਸਿਲੇ ਦੀ ਸਮਾਪਤੀ ਪੁਰਸ਼ ਟੀਮ ਕੁਸ਼ਲ ਦਲਾਲ, ਸਾਹਿਲ ਜਾਧਵ ਅਤੇ ਗਣੇਸ਼ ਮਣੀ ਰਤਨਮ ਥਿਰੁਮੁਰੂ ਦੀ ਜਿੱਤ ਨਾਲ ਹੋਈ, ਜਿਨ੍ਹਾਂ ਨੇ ਫਾਈਨਲ ਵਿਚ ਚੀਨੀ ਤਿਕੜੀ (ਜਿਆਹਾਓ ਲਿਆਓ, ਜਿਨਈ ਲਿਊ ਅਤੇ ਜਿੰਗਯੂ ਸ਼ੀ) ਨੂੰ 238-237 ਨਾਲ ਹਰਾਇਆ। ਚਿਕਿਥਾ ਅਤੇ ਸਾਹਿਲ ਲਈ ਇਹ ਦਿਨ ਦੋ ਸੋਨ ਤਗਮੇ ਲੈ ਕੇ ਆਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਰੋਮਾਂਚਕ ਮਿਸ਼ਰਤ ਟੀਮ ਫਾਈਨਲ ਵਿਚ ਕੋਰੀਆ ਦੇ ਜੰਗਯੂਨ ਪਾਰਕ ਅਤੇ ਚੋਈ ਈਨ ਗਯੂ ਨੂੰ ਸ਼ੂਟ-ਆਫ ਤੋਂ ਬਾਅਦ 158-157 ਨਾਲ ਹਰਾ ਕੇ ਮਜ਼ਬੂਤ ਮਾਨਸਿਕ ਸੰਤੁਲਨ ਦਾ ਪ੍ਰਦਰਸ਼ਨ ਕੀਤਾ ਸੀ।ਦੂਜੇ ਪਾਸੇ, ਭਾਰਤੀ ਮਹਿਲਾ ਕੰਪਾਊਂਡ ਟੀਮ ਵਲੋਂ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੀਨੀ ਤਿਕੜੀ ਵੂਨੀਅਰ, ਯੂ ਵੈਂਗ ਅਤੇ ਫਾਂਗਯਾਓ ਵੇਈ ਨੂੰ 238-234 ਨਾਲ ਹਰਾ ਕੇ ਵਿਸ਼ਵ ਰਿਕਾਰਡ ਦੇ ਬਰਾਬਰ ਸਕੋਰ ਕਰਦਿਆਂ ਸੋਨ ਤਗਮਾ ਬਰਕਰਾਰ ਰੱਖਿਆ।ਜਯੋਤੀ, ਚਿਕਿਥਾ ਅਤੇ ਪ੍ਰਿਥਿਕਾ ਨੇ ਮਹਿਲਾ ਵਰਗ ਦੇ ਫਾਈਨਲ ਮੁਕਾਬਲੇ ਵਿਚ ਦਬਦਬਾ ਬਣਾਉਂਦੇ ਹੋਏ ਪੋਡੀਅਮ ‘ਤੇ ਸਿਖਰਲਾ ਸਥਾਨ ਹਾਸਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੁਨੀਲ ਕੁਮਾਰ 2 ਏਸ਼ਿਆਈ ਖੇਡਾਂ ’ਚ ਤਗਮੇ ਜਿੱਤਣ ਵਾਲਾ ਪਹਿਲਾ ਭਾਰਤੀ ਗ੍ਰੀਕੋ-ਰੋਮਨ ਪਹਿਲਵਾਨ ਅਗਲੀ ਖ਼ਬਰ ‘ ਸ਼ਾਟਗਨ ਕੁਈਨ ’ ਨੀਰੂ ਨੇ ਕਾਇਨਨ ਨਾਲ ਮਿਲ ਕੇ ਜਿੱਤਿਆ ਸੋਨ ਤਗਮਾ
Ad Position 24