30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਇਰਾਕ ਤੋਂ ਆਖ਼ਰੀ ਬਰਤਾਨਵੀ ਤੇ ਅਮਰੀਕੀ ਫ਼ੌਜੀ ਰਵਾਨਾ ਇਸਲਾਮਿਕ ਸਟੇਟ ਵਿਰੁੱਧ 12 ਸਾਲਾਂ ਦਾ ਫ਼ੌਜੀ ਗੱਠਜੋੜ ਮਿਸ਼ਨ ਸਮਾਪਤ

ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਰਾਕ ਵਿਚ ਇਸਲਾਮਿਕ ਸਟੇਟ ਵਿਰੁੱਧ ਚੱਲ ਰਹੇ ਅੰਤਰਰਾਸ਼ਟਰੀ ਗੱਠਜੋੜ ਦੇ ਫ਼ੌਜੀ ਮਿਸ਼ਨ ਦਾ ਰਸਮੀ ਤੌਰ ’ਤੇ ਅੰਤ ਹੋ ਗਿਆ ਹੈ। ਬਰਤਾਨੀਆ ਅਤੇ ਅਮਰੀਕਾ ਸਮੇਤ ਗੱਠਜੋੜ ਦੇ ਬਾਕੀ ਫ਼ੌਜੀ ਇਰਾਕ ਤੋਂ ਰਵਾਨਾ ਹੋ ਗਏ ਹਨ।

Ad Position 21
No active advertisement
ਅਜੀਤ ਡੈਸਕ 01-10-2026
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਰਾਕ ਵਿਚ ਇਸਲਾਮਿਕ ਸਟੇਟ ਵਿਰੁੱਧ ਚੱਲ ਰਹੇ ਅੰਤਰਰਾਸ਼ਟਰੀ ਗੱਠਜੋੜ ਦੇ ਫ਼ੌਜੀ ਮਿਸ਼ਨ ਦਾ ਰਸਮੀ ਤੌਰ ’ਤੇ ਅੰਤ ਹੋ ਗਿਆ ਹੈ। ਬਰਤਾਨੀਆ ਅਤੇ ਅਮਰੀਕਾ ਸਮੇਤ ਗੱਠਜੋੜ ਦੇ ਬਾਕੀ ਫ਼ੌਜੀ ਇਰਾਕ ਤੋਂ ਰਵਾਨਾ ਹੋ ਗਏ ਹਨ। ਬਰਤਾਨਵੀ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ‘ਆਪਰੇਸ਼ਨ ਇਨਹੇਰੈਂਟ ਰਿਜ਼ੋਲਵ’ ਤਹਿਤ ਇਰਾਕ ਵਿੱਚ ਚੱਲ ਰਹੀ ਗੱਠਜੋੜ ਦੀ ਫ਼ੌਜੀ ਮੁਹਿੰਮ ਸਮਾਪਤ ਹੋ ਗਈ ਹੈ। ਇਹ ਮਿਸ਼ਨ 2014 ਵਿੱਚ ਉਸ ਸਮੇਂ ਸ਼ੁਰੂ ਕੀਤਾ ਗਿਆ ਸੀ, ਜਦੋਂ ਇਸਲਾਮਿਕ ਸਟੇਟ ਨੇ ਇਰਾਕ ਅਤੇ ਸੀਰੀਆ ਦੇ ਵੱਡੇ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਸੀ। ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਗੱਠਜੋੜ ਨੇ ਇਰਾਕੀ ਸੁਰੱਖਿਆ ਬਲਾਂ ਅਤੇ ਕੁਰਦ ਪੇਸ਼ਮਰਗਾ ਨੂੰ ਸਿਖਲਾਈ, ਸਲਾਹ ਅਤੇ ਹੋਰ ਫ਼ੌਜੀ ਸਹਾਇਤਾ ਦਿੱਤੀ। ਬਰਤਾਨਵੀ ਸਰਕਾਰ ਦਾ ਕਹਿਣਾ ਹੈ ਕਿ ਇਰਾਕ ਵਿੱਚ ਇਸਲਾਮਿਕ ਸਟੇਟ ਦੀ ਖੇਤਰੀ ਹਕੂਮਤ ਨੂੰ ਖ਼ਤਮ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਰਾਕੀ ਸੁਰੱਖਿਆ ਬਲ ਦੇਸ਼ ਦੀ ਸੁਰੱਖਿਆ ਦੀ ਮੁੱਖ ਜ਼ਿੰਮੇਵਾਰੀ ਸੰਭਾਲਣ ਦੀ ਸਥਿਤੀ ਵਿੱਚ ਹਨ। ਬਰਤਾਨੀਆ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਫ਼ੌਜੀ ਮਿਸ਼ਨ ਦਾ ਅੰਤ ਇਰਾਕ ਨਾਲ ਸੁਰੱਖਿਆ ਸਬੰਧਾਂ ਦੇ ਅੰਤ ਦੇ ਬਰਾਬਰ ਨਹੀਂ ਹੈ। ਦੋਵਾਂ ਦੇਸ਼ਾਂ ਵਿਚਕਾਰ ਸੁਰੱਖਿਆ ਸਹਿਯੋਗ ਹੁਣ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਨੇ ਕੈਨੇਡਾ ਦੇ ਕਰੀਬ 1 ਅਰਬ ਡਾਲਰ ਦੇ ਸਾਮਾਨ ‘ ਤੇ ਲਗਾਈ ਪਾਬੰਦੀ ਅਗਲੀ ਖ਼ਬਰ ਐੱਮ.ਆਈ. 5 ਦੀ ਬਰਤਾਨਵੀ ਯੂਨੀਵਰਸਿਟੀਆਂ ਨੂੰ ਚੀਨ ਨਾਲੋਂ ਸੰਬੰਧ ਤੋੜ੍ਹਨ ਲਈ ਦਿੱਤੀ ਚਿਤਾਵਨੀ
Ad Position 24