25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਡਰੋਨ ਹਮਲਿਆਂ ਦੇ ਖ਼ਤਰੇ ਮੱਦੇਨਜ਼ਰ ਬਰਤਾਨਵੀ ਹਵਾਈ ਫ਼ੌਜ ਵਲੋਂ ਸੁਰੱਖਿਆ ਪ੍ਰਬੰਧ ਸਖ਼ਤ

ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)–ਰੂਸ ਅਤੇ ਈਰਾਨ ਨਾਲ ਜੁੜੇ ਸੰਭਾਵਿਤ ਸੁਰੱਖਿਆ ਖ਼ਤਰਿਆਂ ਦੇ ਮੱਦੇਨਜ਼ਰ ਬਰਤਾਨੀਆ ਦੀ ਰਾਇਲ ਏਅਰ ਫੋਰਸ (ਆਰ. ਏ.

Ad Position 21
No active advertisement
ਅਜੀਤ ਡੈਸਕ 26-11-2026
ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)–ਰੂਸ ਅਤੇ ਈਰਾਨ ਨਾਲ ਜੁੜੇ ਸੰਭਾਵਿਤ ਸੁਰੱਖਿਆ ਖ਼ਤਰਿਆਂ ਦੇ ਮੱਦੇਨਜ਼ਰ ਬਰਤਾਨੀਆ ਦੀ ਰਾਇਲ ਏਅਰ ਫੋਰਸ (ਆਰ.ਏ.ਐੱਫ.) ਵੱਲੋਂ ਆਪਣੇ ਫ਼ੌਜੀ ਜਹਾਜ਼ਾਂ ਅਤੇ ਹਵਾਈ ਅੱਡਿਆਂ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਰਿਪੋਰਟਾਂ ਅਨੁਸਾਰ ਰਾਤ ਸਮੇਂ ਫ਼ੌਜੀ ਜਹਾਜ਼ਾਂ ਨੂੰ ਖੁੱਲ੍ਹੇ ਮੈਦਾਨਾਂ ਦੀ ਬਜਾਏ ਮਜ਼ਬੂਤ ਸੁਰੱਖਿਆ ਵਾਲੇ ਸ਼ੈਲਟਰਾਂ ਅਤੇ ਹੈਂਗਰਾਂ ਵਿਚ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਡਰੋਨ ਹਮਲਿਆਂ ਤੋਂ ਬਚਾਅ ਲਈ ਵਿਸ਼ੇਸ਼ ਸੁਰੱਖਿਆ ਜਾਲ ਲਗਾਉਣ ਦੀ ਵੀ ਯੋਜਨਾ ਹੈ। ਬਰਤਾਨਵੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਸਰ ਹਾਰਵ ਸਮਿਥ ਨੇ ਬਦਲਦੇ ਕੌਮਾਂਤਰੀ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਫ਼ੌਜ ਨੂੰ ਹਰ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। ਬਰਤਾਨੀਆ ਦੀ ਖ਼ੁਫ਼ੀਆ ਏਜੰਸੀ ਐੱਮਆਈ-5 ਅਤੇ ਰੱਖਿਆ ਮੰਤਰਾਲੇ ਨੇ ਵੀ ਯੂਕਰੇਨ ਨੂੰ ਫ਼ੌਜੀ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਵਾਲੀਆਂ ਬਰਤਾਨਵੀ ਕੰਪਨੀਆਂ ਨੂੰ ਰੂਸ ਵੱਲੋਂ ਸੰਭਾਵਿਤ ਭੰਨਤੋੜ ਦੀਆਂ ਕਾਰਵਾਈਆਂ ਪ੍ਰਤੀ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇਸੇ ਦੌਰਾਨ ਈਰਾਨ ਨਾਲ ਜੁੜੇ ਕਥਿਤ ਸੁਰੱਖਿਆ ਖ਼ਤਰਿਆਂ ਕਾਰਨ ਅਮਰੀਕੀ ਹਵਾਈ ਫ਼ੌਜ ਵਲੋਂ ਵੀ ਬਰਤਾਨੀਆ ਵਿਚ ਤਾਇਨਾਤ ਆਪਣੇ ਕੁਝ ਫ਼ੌਜੀ ਜਹਾਜ਼ ਹੋਰ ਥਾਵਾਂ ’ਤੇ ਭੇਜੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਅਗਲੀ ਖ਼ਬਰ ਸਰੀ ਦੇ ਕ੍ਰਿਸਮਸ ਰੌਸ਼ਨੀ ਮੇਲੇ ’ ਚ 26 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ
Ad Position 24