ਅਮਰੀਕਾ ਨੇ ਕੈਨੇਡਾ ਦੇ ਕਰੀਬ 1 ਅਰਬ ਡਾਲਰ ਦੇ ਸਾਮਾਨ ‘ ਤੇ ਲਗਾਈ ਪਾਬੰਦੀ
ਨਿਊਯਾਰਕ, 30 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਪਾਰਕ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਕੈਨੇਡਾ ਤੋਂ ਆਉਣ ਵਾਲੇ ਕਰੀਬ 1 ਅਰਬ ਡਾਲਰ ਦੇ ਸਾਮਾਨ ਦੀ ਦਰਾਮਦ ‘ਤੇ ਪਾਬੰਦੀ ਲਾਗੂ ਕਰ ਦਿੱਤੀ ਹੈ।
ਨਿਊਯਾਰਕ, 30 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਪਾਰਕ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਕੈਨੇਡਾ ਤੋਂ ਆਉਣ ਵਾਲੇ ਕਰੀਬ 1 ਅਰਬ ਡਾਲਰ ਦੇ ਸਾਮਾਨ ਦੀ ਦਰਾਮਦ ‘ਤੇ ਪਾਬੰਦੀ ਲਾਗੂ ਕਰ ਦਿੱਤੀ ਹੈ। ਇਸ ਵਿਚ ਸ਼ਰਾਬ, ਕੁਝ ਦੁੱਧ ਉਤਪਾਦ ਅਤੇ ਮੋਟਰਸਾਈਕਲ ਸ਼ਾਮਿਲ ਹਨ।ਅੰਦਾਜ਼ੇ ਮੁਤਾਬਕ ਪਾਬੰਦੀ ਕਰੀਬ 96 ਕਰੋੜ 70 ਲੱਖ ਡਾਲਰ ਦੇ ਕੈਨੇਡੀਅਨ ਸਾਮਾਨ ਨੂੰ ਪ੍ਰਭਾਵਿਤ ਕਰੇਗੀ, ਜਿਸ ਵਿਚ ਲਗਭਗ 87 ਫ਼ੀਸਦੀ ਹਿੱਸਾ ਸ਼ਰਾਬ ਨਾਲ ਸੰਬੰਧਿਤ ਵਸਤਾਂ ਦਾ ਹੈ। ਇਨ੍ਹਾਂ ਵਿਚ ਬੀਅਰ, ਵੱਖ-ਵੱਖ ਕਿਸਮਾਂ ਦੀ ਸ਼ਰਾਬ, ਸਪਾਰਕਲਿੰਗ ਵਾਈਨ ਅਤੇ ਬ੍ਰਾਂਡੀ ਸ਼ਾਮਿਲ ਹਨ। ਇਸ ਤੋਂ ਇਲਾਵਾ ਕੁਝ ਦੁੱਧ ਉਤਪਾਦ, ਵੇਅ ਅਤੇ ਮੋਟਰਸਾਈਕਲ ਵੀ ਪਾਬੰਦੀ ਦੇ ਘੇਰੇ ਵਿਚ ਆਏ ਹਨ।ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਉਸ ਵੇਲੇ ਤੇਜ਼ ਹੋਇਆ ਸੀ, ਜਦੋਂ ਟਰੰਪ ਪ੍ਰਸ਼ਾਸਨ ਨੇ ਲਗਭਗ 20 ਅਰਬ ਡਾਲਰ ਦੇ ਕੈਨੇਡੀਅਨ ਸਾਮਾਨ ‘ਤੇ 50 ਫ਼ੀਸਦੀ ਟੈਰਿਫ ਲਗਾਇਆ। ਅਮਰੀਕਾ ਨੇ ਦੋਸ਼ ਲਗਾਇਆ ਕਿ ਕੈਨੇਡਾ ਦੀਆਂ ਨੀਤੀਆਂ ਉਸ ਦੇ ਦੁੱਧ, ਵਾਹਨ ਅਤੇ ਸ਼ਰਾਬ ਉਤਪਾਦਕਾਂ ਨਾਲ ਵਿਤਕਰਾ ਕਰਦੀਆਂ ਹਨ। ਜਵਾਬ ਵਿਚ ਕੈਨੇਡਾ ਨੇ ਅਮਰੀਕੀ ਵਸਤਾਂ ‘ਤੇ 15 ਤੋਂ 50 ਫ਼ੀਸਦੀ ਤੱਕ ਟੈਰਿਫ ਲਗਾਏ, ਜਦਕਿ ਕੁਝ ਕੈਨੇਡੀਅਨ ਸੂਬਿਆਂ ਨੇ ਅਮਰੀਕੀ ਸ਼ਰਾਬ ਨੂੰ ਦੁਕਾਨਾਂ ਤੋਂ ਹਟਾ ਦਿੱਤਾ। ਅਮਰੀਕਾ ਅਤੇ ਕੈਨੇਡਾ ਵਿਚਾਲੇ ਸਾਲਾਨਾ ਵਪਾਰ ਕਰੀਬ 880 ਅਰਬ ਡਾਲਰ ਦਾ ਹੈ। ਇਸ ਦੇ ਮੁਕਾਬਲੇ ਮੌਜੂਦਾ ਪਾਬੰਦੀ ਦਾ ਹਿੱਸਾ ਛੋਟਾ ਹੈ ਪਰ ਇਹ ਟਕਰਾਅ ਅਮਰੀਕਾ-ਮੈਕਸੀਕੋ-ਕੈਨੇਡਾ ਵਪਾਰ ਸਮਝੌਤੇ ਦੇ ਭਵਿੱਖ ਲਈ ਨਵੀਂ ਚੁਣੌਤੀ ਬਣ ਸਕਦਾ ਹੈ।