ਬੰਦੀ ਸਿੰਘ ਰਿਹਾਈ ਮਾਰਚ ਵਿਚ ਵਹੀਰਾਂ ਘੱਤ ਕੇ ਪੁੱਜਿਆ ਜਾਵੇ - ਯੂਨਾਈਟਿਡ ਖ਼ਾਲਸਾ ਦਲ
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਕੌਮ ਦੇ ਨਾਇਕ ਅਤੇ ਖ਼ਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਜੁਝਾਰੂ ਭਾਈ ਜਗਤਾਰ ਸਿੰਘ ਹਾਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਰਮਨਦੀਪ ਸਿੰਘ ਬੱਗਾ, ਭਾਈ ਹਰਦੀਪ ਸਿੰਘ ਸ਼ੇਰਾ, ਭਾਈ ਧਰਮਿੰਦਰ ਸਿੰਘ, ਭਾਈ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਲੰਬੇ ਅਰਸੇ ਤੋਂ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਕੌਮੀ ਇੰਨਸਾਫ ਮੋਰਚਾ ਲੰਬੇ ਸਮੇਂ ਚੱਲ ਰਿਹਾ ਹੈ। ਸਿੱਖ ਦੁਸ਼ਮਣ ਸਰਕਾਰਾਂ ਨੇ ਇਸ ਮੋਰਚੇ ਦੇ ਸੰਚਾਲਕਾਂ, ਸਮਰਥਕਾਂ ਦੀ ਦ੍ਰਿੜਤਾ ਅਤੇ ਸਬਰ ਨੂੰ ਅਣਗੌਲਿਆਂ ਕੀਤਾ ਹੈ।
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਕੌਮ ਦੇ ਨਾਇਕ ਅਤੇ ਖ਼ਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਜੁਝਾਰੂ ਭਾਈ ਜਗਤਾਰ ਸਿੰਘ ਹਾਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਰਮਨਦੀਪ ਸਿੰਘ ਬੱਗਾ, ਭਾਈ ਹਰਦੀਪ ਸਿੰਘ ਸ਼ੇਰਾ, ਭਾਈ ਧਰਮਿੰਦਰ ਸਿੰਘ, ਭਾਈ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਲੰਬੇ ਅਰਸੇ ਤੋਂ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਕੌਮੀ ਇੰਨਸਾਫ ਮੋਰਚਾ ਲੰਬੇ ਸਮੇਂ ਚੱਲ ਰਿਹਾ ਹੈ। ਸਿੱਖ ਦੁਸ਼ਮਣ ਸਰਕਾਰਾਂ ਨੇ ਇਸ ਮੋਰਚੇ ਦੇ ਸੰਚਾਲਕਾਂ, ਸਮਰਥਕਾਂ ਦੀ ਦ੍ਰਿੜਤਾ ਅਤੇ ਸਬਰ ਨੂੰ ਅਣਗੌਲਿਆਂ ਕੀਤਾ ਹੈ। ਹੁਣ ਜਦੋਂ ਮੋਰਚਾ ਸੰਚਾਲਕਾਂ ਨੇ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੋਇਆ ਹੈ ਤਾਂ ਸਰਕਾਰਾਂ ਦੀ ਨੀਂਦ ਖੁੱਲ੍ਹਣ ਦੀ ਆਸ ਜਾਗੀ ਹੈ ਅਤੇ ਸਾਡੇ ਬੰਦੀ ਸਿੰਘ ਭਰਾਵਾਂ ਦੀ ਰਿਹਾਈ ਦੀ ਉਮੀਦ ਹੋਈ ਹੈ। ਸਿੱਖ ਦੁਸ਼ਮਣ ਕੇਂਦਰ ਅਤੇ ਸੂਬਾਈ ਸਰਕਾਰਾਂ ਵਲੋਂ ਹਮੇਸ਼ਾਂ ਹੀ ਸਿੱਖ ਕੌਮ ਨਾਲ ਧੱਕਾ ਕੀਤਾ ਜਾਂਦਾ ਰਿਹਾ ਹੈ। ਭਾਈ ਜਗਤਾਰ ਸਿੰਘ ਹਾਵਾਰਾ ਨੂੰ ਲੱਖਾਂ ਸਿੱਖ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਇਆ ਸੀ ਪਰ ਫੇਰ ਵੀ ਉਸ ਨੂੰ ਸਰਕਾਰੀ ਧਿਰ ਵਲੋਂ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਉਸ ਨੂੰ ਆਪਣੀ ਬਿਮਾਰ ਮਾਤਾ ਨੂੰ ਮਿਲਣ ਵਾਸਤੇ ਪੈਰੋਲ ਤੱਕ ਨਹੀ ਦਿੱਤੀ ਜਾ ਰਹੀ, ਜਦਕਿ ਭਾਈ ਜਗਤਾਰ ਸਿੰਘ ਹਾਵਾਰਾ ਵਲੋਂ ਪੈਰੋਲ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹਨ। ਯੂਨਾਈਟਿਡ ਖ਼ਾਲਸਾ ਦਲ ਯੂ.ਕੇ. ਵਲੋਂ ਪੰਜਾਬ ਭਰ ਦੇ ਸਿੱਖਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ 2 ਅਕਤੂਬਰ ਨੂੰ ਕੌਮੀ ਇਨਸਾਫ ਮੋਰਚੇ ਵਲੋਂ ਸ਼ੁਰੂ ਕੀਤੇ ਜਾ ਰਹੇ ਬੰਦੀ ਸਿੰਘ ਰਿਹਾਈ ਮਾਰਚ ਵਿਚ ਸ਼ਮੂਲੀਅਤ ਕੀਤੀ ਜਾਵੇ। ਯੂਨਾਈਟਿਡ ਖ਼ਾਲਸਾ ਦਲ ਯੂ.ਕੇ. ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਬਿਆਨ ਵਿੱਚ ਆਖਿਆ ਕਿ ਬੰਦੀ ਸਿੰਘਾਂ ਦੀਆਂ ਰਿਹਾਈਆਂ ਉਨ੍ਹਾਂ ਦਾ ਹੱਕ ਹੈ, ਕਿਉਂਕਿ ਉਹ ਭਾਰਤ ਦੇ ਫਿਰਕਾਪ੍ਰਸਤ ਅਦਾਲਤੀ ਸਿਸਟਮ ਵਲੋਂ ਸੁਣਾਈ ਗਈ ਕੈਦ ਦਾ ਸਮਾਂ ਡਬਲ ਕੱਟ ਚੁੱਕੇ ਹਨ। ਸਿੱਖ ਕੌਮ ਦਾ ਨਿਸ਼ਾਨੀ ਕੇਵਲ ਅਲੱਗ ਦੇਸ਼ ਖ਼ਾਲਿਸਤਾਨ ਹੈ, ਜਿਸ ਵਾਸਤੇ ਅਣਗਿਣਤ ਸਿੰਘ, ਸਿੰਘਣੀਆਂ ਅਤੇ ਭੁਝੰਗੀ ਸ਼ਹੀਦ ਹੋ ਚੁੱਕੇ ਹਨ। ਸਿੱਖ ਦੁਸ਼ਮਣ ਸਰਕਾਰਾਂ ਨੇ ਤੀਹ ਤੀਹ ਸਾਲ ਤੋਂ ਜੇਲਾਂ ਵਿਚ ਬੰਦ ਸਿੰਘਾਂ ਨੂੰ ਰਿਹਾਅ ਤਾਂ ਕੀ ਕਰਨਾ ਸੀ ਉਲਟਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲਾਂ ਵਿੱਚ ਬੰਦ ਕਰ ਦਿੱਤਾ ਗਿਆ। ਜੋ ਕਿ ਤੁਰੰਤ ਰਿਹਾਈ ਦੇ ਹੱਕਦਾਰ ਹਨ । ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਅਤੇ ਦੁਬੇਲ ਬਣਾ ਕੇ ਰੱਖਣ ਦੀਆਂ ਕੌਡੀਆਂ ਕੁਚਾਲਾਂ ਜਾਰੀ ਹਨ । ਸਿੱਖਾਂ ਦੀਆਂ ਧਾਰਮਿਕ, ਆਰਥਿਕ, ਸਮਾਜਿਕ, ਰਾਜਨੀਤਕ ਸਮੱਸਿਆਵਾਂ ਦੀ ਸਥਾਈ ਹੱਲ ਕੇਵਲ ਖ਼ਾਲਿਸਤਾਨ ਦੀ ਕਾਇਮੀ ਨਾਲ ਹੀ ਸੰਭਵ ਹੈ। ਹਰੇਕ ਸਿੱਖ ਨੂੰ ਮਹਿਸੂਸ ਕਰਨ ਦੀ ਲੋੜ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ ਇਸ ਗੁਲਾਮੀਂ ਤੋਂ ਛੁਟਕਾਰਾ ਪਾਉਣ ਵਾਸਤੇ ਯਤਨਸ਼ੀਲ ਹੋਣਾ ਲਾਜ਼ਮੀ ਹੈ ।ਯੂਨਾਈਟਿਡ ਖ਼ਾਲਸਾ ਦਲ ਯੂ.ਕੇ. ਵਲੋਂ ਪੰਜਾਬ ਭਰ ਦੇ ਸਿੱਖਾਂ ਅਤੇ ਇਨਸਾਫ ਪਸੰਦਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ, ਦੋ ਅਤੇ ਤਿੰਨ ਅਕਤੂਬਰ ਨੂੰ ਆਪਣੇ ਸਮਾਜਿਕ, ਰਾਜਨੀਤਕ, ਆਰਥਿਕ ਰੁਝੇਵਿਆਂ ਤੋਂ ਵਿਹਲਾ ਰੱਖਦਿਆਂ ਬੰਦੀ ਸਿੰਘ ਰਿਹਾਈ ਮਾਰਚ ਦਾ ਹਿੱਸਾ ਬਣਕੇ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਜਾਵੇ।