30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਆਕਸਬਿ੍ਜ ਵਰਲਡ ਸਕੂਲ ਦੇ ਸਾਲਾਨਾ ਸਮਾਰੋਹ ਮੌਕੇ ਵਿਦਿਆਰਥੀਆਂ ਨੇ ਕੀਤਾ ਸਭਨਾਂ ਦਾ ਖ਼ੂਬ ਮਨੋਰੰਜਨ

Ad Position 21
No active advertisement
ਅਜੀਤ ਡੈਸਕ 23-12-2025
ਕੋਟਕਪੂਰਾ, 22 ਦਸੰਬਰ (ਮੋਹਰ ਸਿੰਘ ਗਿੱਲ)-ਆਕਸਬਿ੍ਜ ਵਰਲਡ ਸਕੂਲ ਕੋਟਕਪੂਰਾ ਵਿਖੇ ਜੈਨਸਿਸ ਸਾਲਾਨਾ ਸਮਾਗਮ ਪ੍ਰਭਾਵਸ਼ਾਲੀ ਰਿਹਾ | ਜੈਨਸਿਸ ਸਾਲਾਨਾ ਸਮਾਗਮ ਦੌਰਾਨ ਮੁੱਖ ਮਹਿਮਾਨ ਸਮਾਜ ਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ, ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੀਪਕ ਸਿੰਘ ਮੌਂਗਾ ਅਤੇ ਪਿ੍ੰਸੀਪਲ ਸਮੀਨਾ ਖੁਰਾਣਾ ਸਮੇਤ ਸਾਂਝੇ ਤੌਰ 'ਤੇ ਸ਼ਮ੍ਹਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਪਿ੍ੰਸੀਪਲ ਸਮੀਨਾ ਖੁਰਾਣਾ ਨੇ ਦੱਸਿਆ ਕਿ ਪ੍ਰੀ-ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਿਖਾਉਂਦਿਆਂ ਸਭਨਾਂ ਦਾ ਖ਼ੂਬ ਮਨੋਰੰਜਨ ਕੀਤਾ | ਸਮਾਗਮ ਦੌਰਾਨ ਬੱਚਿਆਂ ਨੇ ਕੋਰੀਓਗ੍ਰਾਫੀ, ਗੀਤ, ਸੰਗੀਤ, ਨਾਟਕ, ਗਿੱਧਾ, ਭੰਗੜਾ, ਡਾਂਸ, ਭੂਤ ਬੰਗਲਾ, ਚੁਟਕਲੇ ਅਤੇ ਸ਼ਾਇਰੋ ਸ਼ਾਇਰੀ ਰਾਹੀਂ ਆਪੋ-ਆਪਣੀ ਪ੍ਰਤਿਭਾ ਦਾ ਸ਼ਾਨਦਾਰ ਤਰੀਕੇ ਨਾਲ ਮੁਜ਼ਾਹਰਾ ਕੀਤਾ | ਮੈਨੇਜਮੈਂਟ ਕਮੇਟੀ ਅਤੇ ਪਿ੍ੰਸੀਪਲ ਵਲੋਂ ਪੂਰੇ ਸਾਲ ਦੌਰਾਨ ਵਿਦਿਆਰਥੀਆਂ ਵਲੋਂ ਖੇਡਾਂ ਅਤੇ ਪੜਾਈ ਵਿਚ ਹਾਸਿਲ ਕੀਤੀਆਂ ਪ੍ਰਾਪਤੀਆਂ ਸਦਕਾ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸਮੀਨਾ ਖੁਰਾਣਾ ਨੇ ਦੱਸਿਆ ਕਿ ਵੱਖ-ਵੱਖ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਪੁੱਜੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੁਖੀ ਦੇਸਾ ਸਿੰਘ ਮੌਂਗਾ, ਚੇਅਰਮੈਨ ਦੀਪਕ ਸਿੰਘ ਮੌਂਗਾ, ਵਾਈਸ ਚੇਅਰਮੈਨ ਮਨਦੀਪ ਸਿੰਘ ਮੌਂਗਾ, ਪ੍ਰਧਾਨ ਨਮਨਦੀਪ ਸਿੰਘ ਮੌਂਗਾ, ਸਿਮਰਨ ਮੌਂਗਾ ਅਤੇ ਹਰਪੁਨੀਤ ਮੌਂਗਾ ਨੇ ਸਮਾਗਮ ਵਿਚ ਪੁੱਜੇ ਵੱਖ- ਵੱਖ ਪਿੰਡਾਂ ਦੇ ਪੰਚ-ਸਰਪੰਚ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਬੱਚਿਆਂ ਦੇ ਮਾਪਿਆਂ ਅਤੇ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਦੀਪਕ ਸਿੰਘ ਮੌਂਗਾ ਨੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਵਿਚ ਲਗਾਤਾਰ ਮਿਹਨਤ ਕਰਨ ਅਤੇ ਲਗਨ ਨਾਲ ਪੜਾਈ ਦਾ ਸੰਦੇਸ਼ ਦਿੰਦਿਆਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ 'ਚ 7 ਦਿਨਾ ਸਫ਼ਾਈ ਕੈਂਪ ਭਲਕੇ ਸ਼ੁਰੂ ਅਗਲੀ ਖ਼ਬਰ ਸਿੱਖਾਂ ਵਾਲਾ ਦੇ ਕਿ੍ਕਟ ਟੂਰਨਾਮੈਂਟ ਦੀ ਸਮਾਪਤੀ ਮੌਕੇ ਸਪੀਕਰ ਸੰਧਵਾਂ ਵਲੋਂ ਖਿਡਾਰੀਆਂ ਨੂੰ ਆਸ਼ੀਰਵਾਦ
Ad Position 24