30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਐਡਵੋਕੇਟ ਚਰਨਪ੍ਰੀਤ ਕੌਰ ਢਿੱਲੋਂ ਸਭ ਤੋਂ ਛੋਟੀ ਉਮਰ 'ਚ ਬਣੀ ਬਲਾਕ ਸੰਮਤੀ ਮੈਂਬਰ

Ad Position 21
No active advertisement
ਐਡਵੋਕੇਟ ਚਰਨਪ੍ਰੀਤ ਕੌਰ <br/> 23-12-2025
ਫ਼ਰੀਦਕੋਟ, 22 ਦਸੰਬਰ (ਜਸਵੰਤ ਸਿੰਘ ਪੁਰਬਾ)-ਟਕਸਾਲੀ ਪਰਿਵਾਰ ਨਾਲ ਸਬੰਧਿਤ ਐਡਵੋਕੇਟ ਚਰਨਪ੍ਰੀਤ ਕੌਰ ਸਭ ਤੋਂ ਛੋਟੀ ਉਮਰ ਦੀ ਬਲਾਕ ਸੰਮਤੀ ਮੈਂਬਰ ਚੁਣੀ ਗਈ ਹੈ | ਜਿਸ ਨੇ ਆਪਣੇ ਵਿਰੋਧੀ ਉਮੀਦਵਾਰ ਆਮ ਆਦਮੀ ਪਾਰਟੀ ਨੂੰ 222 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ | ਇਹ ਸੀਟ ਉਸ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਲੜੀ ਸੀ | ਚਰਨਪ੍ਰੀਤ ਕੌਰ ਪੁੱਤਰੀ ਲਾਭ ਸਿੰਘ ਢਿੱਲੋਂ ਪਿੰਡ ਬਹਿਲੇਵਾਲਾ ਜ਼ਿਲ੍ਹਾ ਫ਼ਰੀਦਕੋਟ ਦੀ ਜੰਮਪਲ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕਰਕੇ ਜ਼ਿਲ੍ਹਾ ਕਚਹਿਰੀਆਂ ਵਿਚ ਵਕਾਲਤ ਕਰ ਰਹੀ ਹੈ | ਉਹ ਬੀ.ਏ. ਐਲ.ਐਲ.ਬੀ. ਅਤੇ ਐਲ.ਐਲ.ਐਮ ਦੀ ਡਿਗਰੀ ਪ੍ਰਾਪਤ, ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਮੈਂਬਰ ਹੈ | ਚਰਨਪ੍ਰੀਤ ਕੌਰ ਨੇ ਬਲਾਕ ਸੰਮਤੀ ਜ਼ੋਨ ਮਾਨੀ ਸਿੰਘ ਵਾਲਾ ਆਪਣੇ ਵਿਰੋਧੀਆਂ ਨੂੰ ਸਖਤ ਮੁਕਾਬਲਾ ਦਿੰਦਿਆਂ ਜਿੱਤ ਪ੍ਰਾਪਤ ਕੀਤੀ ਹੈ | ਚਰਨਪ੍ਰੀਤ ਕੌਰ ਦੇ ਦਾਦਾ ਸਵ: ਦਰਸ਼ਨ ਸਿੰਘ ਢਿੱਲੋਂ ਸਾਲ 2002 ਤੋਂ 2007 ਤੱਕ ਬਲਾਕ ਸੰਮਤੀ ਮੈਂਬਰ ਰਹੇ ਹਨ | ਉਸ ਦੇ ਤਾਇਆ ਲਖਵਿੰਦਰ ਸਿੰਘ ਢਿੱਲੋਂ ਸਰਕਲ ਸ਼ੇਰ ਸਿੰਘ ਵਾਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਹਨ | ਉਨ੍ਹਾਂ ਦੀ ਇਸ ਜਿੱਤ 'ਤੇ ਸਾਬਕਾ ਸਾਂਸਦੀ ਸਕੱਤਰ ਮਨਤਾਰ ਸਿੰਘ ਬਰਾੜ, ਫ਼ਰੀਦਕੋਟ ਦੇ ਹਲਕਾ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਅਤੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡ ਵਾਲਾ ਨੇ ਵਧਾਈ ਦਿੱਤੀ ਹੈ | ਐਡਵੋਕੇਟ ਚਰਨਪ੍ਰੀਤ ਕੌਰ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਨਾਲ ਪੂਰਾ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨਾਂ ਵੰਡੀਆਂ ਅਗਲੀ ਖ਼ਬਰ ਐਡਵੋਕੇਟ ਚਰਨਪ੍ਰੀਤ ਕੌਰ ਢਿੱਲੋਂ ਸਭ ਤੋਂ ਛੋਟੀ ਉਮਰ 'ਚ ਬਣੀ ਬਲਾਕ ਸੰਮਤੀ ਮੈਂਬਰ
Ad Position 24