ਕੋਟਕਪੂਰਾ, 25 ਦਸੰਬਰ (ਮੋਹਰ ਸਿੰਘ ਗਿੱਲ)-ਅਮਨਦੀਪ ਮੰਗਲ ਪੁੱਤਰ ਸ੍ਰੀ ਜਗਦੀਸ਼ ਕੁਮਾਰ ਵਾਸੀ ਲਾਜਪਤ ਨਗਰ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਹ ਆਪਣੇ ਮੋਟਰਸਾਈਕਲ ਨੰਬਰ ਪੀ.ਬੀ-79-ਏ-2641 ਮਾਰਕਾ, ਹੀਰੋ ਸਪਲ਼ੈਂਡਰ ਪਲੱਸ, ਰੰਗ ਕਾਲਾ ਲਾਲ ਧਾਰੀਆਂ ਨੂੰ ਘਰ ਦੇ ਬਾਹਰ ਖੜ੍ਹਾ ਕਰਕੇ ਅੰਦਰ ਰੋਟੀ ਖਾਣ ਚਲਾ ਗਿਆ ਸੀ | ਜਦ ਰੋਟੀ ਖਾ ਕੇ ਬਾਹਰ ਆਇਆ ਤਾਂ ਉਕਤ ਮੋਟਰਸਾਈਕਲ ਉਸ ਜਗ੍ਹਾ 'ਤੇ ਮੌਜੂਦ ਨਹੀਂ ਸੀ | ਜਿਸ ਦੀ ਆਸ-ਪਾਸ ਕਾਫ਼ੀ ਭਾਲ ਕੀਤੀ ਗਈ, ਪਰ ਨਹੀਂ ਮਿਲਿਆ | ਕੋਈ ਅਣਪਛਾਤਾ ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ | ਇਸ ਸਬੰਧ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |