27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਜੈਤੋ ਵਿਖੇ ਪੈਰਾ ਪਾਵਰ ਲਿਫ਼ਟਿੰਗ ਪੰਜਾਬ ਸਟੇਟ ਚੈਂਪੀਅਨਸ਼ਿਪ ਕਾਰਵਾਈ ਗਈ

Ad Position 21
No active advertisement
ਅਜੀਤ ਡੈਸਕ 30-12-2025
ਜੈਤੋ, 29 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਵਲੋਂ ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਟਫ਼ੀ ਬਰਾੜ ਤੇ ਕੁਲਦੀਪ ਸਿੰਘ ਸੀਪਾ ਦੀ ਅਗਵਾਈ ਹੇਠ ਪੰਜਾਬ ਸਟੇਟ ਪੈਰਾ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ (ਮੁੰਡੇ ਅਤੇ ਕੁੜੀਆਂ) ਵਿਸ਼ਵਕਰਮਾ ਧਰਮਸ਼ਾਲਾ ਜੈਤੋ ਮੰਡੀ ਜ਼ਿਲ੍ਹਾ ਫ਼ਰੀਦਕੋਟ ਵਿਖੇ ਕਰਵਾਈ ਗਈ | ਇਸ ਸਟੇਟ ਪੱਧਰੀ ਚੈਂਪੀਅਨਸ਼ਿਪ ਦੇ ਮੁੱਖ ਮਹਿਮਾਨ ਵਿਧਾਇਕ ਅਮੋਲਕ ਸਿੰਘ ਅਤੇ ਵਿਸ਼ੇਸ਼ ਮਹਿਮਾਨ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਸਨ | ਸਟੇਟ ਪੱਧਰੀ ਚੈਂਪੀਅਨਸ਼ਿਪ ' ਪੰਜਾਬ ਭਰ ਤੋਂ ਪੈਰਾ ਪਾਵਰ ਲਿਫ਼ਟਿੰਗ ਦੇ ਖਿਡਾਰੀਆਂ (ਮੁੰਡੇ ਅਤੇ ਕੁੜੀਆਂ) ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਦੱਸਿਆ ਕਿ 23ਵੀਂ ਸੀਨੀਅਰ, 18ਵੀਂ ਜੂਨੀਅਰ ਤੇ 2 ਸਬ ਜੂਨੀਅਰ ਨੈਸ਼ਨਲ ਪੈਰਾ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ 2025-26 ਮਿਤੀ 15 ਤੋਂ 18 ਜਨਵਰੀ 2026 ਤੱਕ ਸੀਓਈਆਰ ਯੂਨੀਵਰਸਿਟੀ, ਵਰਧਮਾਨਪੁਰਮ, ਰੂੜਕੀ, ਉੱਰਾਖੰਡ ਵਿਖੇ ਕਰਵਾਈ ਜਾ ਰਹੀ ਹੈ | ਨੈਸ਼ਨਲ ਚੈਂਪੀਅਨਸ਼ਿਪ ਵਿਚ ਉਹੀ ਖਿਡਾਰੀ ਭਾਗ ਲੈਣਗੇ ਜਿਨ੍ਹਾਂ ਨੇ ਪੰਜਾਬ ਸਟੇਟ ਚੈਂਪੀਅਨਸ਼ਿਪ ਵਿਚ ਵਧੀਆ ਕਾਰਗੁਜ਼ਾਰੀ ਦਿਖਾਈ ਹੈ | ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਕੱਤਰ ਪਰਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਨੇ ਜੱਜ ਕਮ ਰੈਫ਼ਰੀ ਦੀ ਭੂਮਿਕਾ ਨਿਭਾਈ | ਦਲਜੀਤ ਸਿੰਘ, ਸੰਦੀਪ ਸਿੰਘ ਭਾਊ, ਸੁਖਜਿੰਦਰ ਸਿੰਘ ਨੇ ਰੈਫ਼ਰੀ ਦੀ ਭੂਮਿਕਾ ਨਿਭਾਈ | ਇਸ ਮੌਕੇ ਡਾਕਟਰ ਹਰੀਸ਼ ਗੋਇਲ ਪ੍ਰਧਾਨ ਨਗਰ ਕੌਂਸਲ ਜੈਤੋ, ਧਰਮਜੀਤ ਰਾਮੇਆਣਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਵਾਟਰ ਸੈਨੀਟੇਸ਼ਨ ਅਤੇ ਸੀਵਰੇਜ ਬੋਰਡ, ਹਰਸਿਮਰਨ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਸੰਦੀਪ ਸ਼ਰਮਾ ਟੋਨੀ ਪਾਟਿਲ, ਸੂਰਜ ਭਾਰਦਵਾਜ, ਰਾਜਾ ਭਾਰਦਵਾਜ, ਸਿਕੰਦਰ ਮੜਾਕ, ਸੁਖਬੀਰ ਸਿੰਘ ਸਰਾਵਾਂ ਤੇ ਭਿੰਦਾ ਬਰੀਵਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆਦੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਵਲੋਂ ਜੈਤੋ ਇਲਾਕੇ ਦੇ ਸਾਰੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਵਿਚ ਕੁਲਦੀਪ ਸਿੰਘ ਸੀਪਾ ਜੈਤੋ ਵਰਲਡ ਚੈਂਪੀਅਨ ਪੈਰਾ ਪਾਵਰ ਲਿਫ਼ਟਿੰਗ, ਕੇਵਲ ਸਿੰਘ ਭਾਊ ਕਬੱਡੀ ਖਿਡਾਰੀ, ਜਗਰੂਪ ਸਿੰਘ ਸੂਬਾ ਬਰਾੜ, ਮਾਸਟਰ ਹਰਜਿੰਦਰ ਸਿੰਘ, ਹਰਭਜਨ ਸਿੰਘ, ਉਪਿੰਦਰ ਸ਼ਰਮਾ, ਕੁਲਵੰਤ ਸਿੰਘ ਬਰਾੜ ਪ੍ਰਦੀਪ ਸਿੰਘ ਮੱਲਣ, ਹਰਦੀਪ ਸਿੰਘ ਮੱਲਣ, ਅਮਨਦੀਪ ਸਿੰਘ ਮੱਲਣ, ਸੰਦੀਪ ਸ਼ਰਮਾ ਮੂੰਗੀ, ਭਿੰਦਰ ਸਿੰਘ ਐਮਸੀ ਜੈਤੋ, ਗਗਨਦੀਪ ਸਿੰਘ ਗੱਗੀ, ਰਵਿੰਦਰ ਸਿੰਘ ਬਰਾੜ ਹਾਂਗਕਾਂਗ, ਲਖਬੀਰ ਸਿੰਘ, ਮਨਦੀਪ ਕੁਮਾਰ, ਅੰਤਰਰਾਸ਼ਟਰੀ ਖਿਡਾਰੀ ਪਰਮਜੀਤ ਕੁਮਾਰ, ਜਤਿੰਦਰ ਬਰਾੜ ਗੋਨੇਆਣਾ, ਮਿਸਤਰੀ ਜਸਮੇਰ ਸਿੰਘ ਆਦਿ ਨੇ ਮਹੱਤਵਪੂਰਨ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਰਗਬੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24