27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬਿਜਲੀ ਸੋਧ ਬਿੱਲ ਤੇ ਬੀਜ ਸੋਧ ਬਿੱਲ ਖ਼ਿਲਾਫ਼ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 30-12-2025
ਨਿਹਾਲ ਸਿੰਘ ਵਾਲਾ, 29 ਦਸੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਹਲਕਾ ਨਿਹਾਲ ਸਿੰਘ ਤੋਂ ਅਮਰਜੀਤ ਸਿੰਘ ਸੈਦੋਕੇ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਉਗਰਾਹਾਂ ਮੁਖਤਿਆਰ ਸਿੰਘ ਦੀਨਾ ਸਾਹਿਬ, ਸੂਬਾ ਮੀਤ ਪ੍ਰਧਾਨ ਲੱਖੋਵਾਲ, ਨਾਜ਼ਰ ਸਿੰਘ ਖਾਈ ਕਿਰਤੀ ਕਿਸਾਨ ਯੂਨੀਅਨ, ਜਗਜੀਤ ਸਿੰਘ ਧੂੜਕੋਟ ਅਤੇ ਗੁਰਦਿੱਤ ਸਿੰਘ ਦੀਨਾ ਕੁੱਲ ਹਿੰਦ ਕਿਸਾਨ ਯੂਨੀਅਨ ਆਗੂਆਂ ਦੀ ਅਗਵਾਈ ਹੇਠ ਵੱਡੇ ਪੱਧਰ 'ਤੇ ਕਿਸਾਨ ਆਪਣੇ-ਆਪਣੇ ਮੋਟਰਸਾਈਕਲਾਂ ਅਤੇ ਗੱਡੀਆਂ ਉੱਪਰ ਬਿਜਲੀ ਸੋਧ ਬਿੱਲ ਤੇ ਬੀਜ ਸੋਧ ਬਿੱਲ 2025 ਖ਼ਿਲਾਫ਼ ਰੋਸ ਮਾਰਚ 'ਚ ਸ਼ਾਮਿਲ ਹੋਏ | ਇਹ ਰੋਸ ਮਾਰਚ ਨਿਹਾਲ ਸਿੰਘ ਵਾਲਾ ਤੋਂ ਜਵਾਹਰ ਸਿੰਘ ਵਾਲਾ, ਖੋਟੇ, ਬਾਰੇ ਵਾਲਾ, ਪੱਤੋ ਹੀਰਾ ਸਿੰਘ, ਦੀਦਾਰੇ ਵਾਲਾ, ਰੌਂਤਾ, ਕਿਸ਼ਨਗੜ੍ਹ ਪੱਖਰਵੱਢ, ਦੀਨਾ ਸਾਹਿਬ, ਖਾਈ, ਬੁਰਜ ਹਮੀਰਾ, ਗਾਜੀਆਣਾ, ਸੈਦੋਕੇ, ਮਧੇਕੇ ਤੋਂ ਹੁੰਦੇ ਹੋਏ ਚਾਰ ਵਜੇ ਨਿਹਾਲ ਸਿੰਘ ਵਾਲਾ ਵਿਖੇ ਸਮਾਪਤ ਕੀਤਾ ਗਿਆ | ਪਿੰਡਾਂ ਦੇ ਲੋਕਾਂ ਨੂੰ ਇਸੇ ਪ੍ਰਤੀ ਜਾਗਰੂਕ ਕੀਤਾ ਗਿਆ ਕਿ ਕਿਸ ਤਰ੍ਹਾਂ ਕੇਂਦਰ ਹੌਲੀ-ਹੌਲੀ ਸਾਰੇ ਹੀ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਕਰ ਰਹੀ ਹੈ ਕਿਉਂਕਿ ਜੇਕਰ ਇਹ ਬਿੱਲ ਪਾਸ ਹੁੰਦੇ ਹਨ ਤਾਂ ਘਰਾਂ ਦੇ ਸਾਰੇ ਹੀ ਮੀਟਰਾਂ ਦੇ ਬਿੱਲ ਕਮਰਸ਼ੀਅਲ ਰੇਟ ਉੱਪਰ ਆਇਆ ਕਰਨਗੇ | ਜਿੰਨਾ ਚਿਰ ਮੀਟਰਾਂ ਦੇ ਚਿੱਪ ਚਾਰਜ ਹੋਣਗੇ ਲਾਈਟਾਂ ਚੱਲਦੀਆਂ ਰਹਿਣਗੀਆਂ | ਪੈਸੇ ਖ਼ਤਮ ਹੋਣ ਤੇ ਆਪਣੇ ਆਪ ਲਾਈਟਾਂ ਤੇ ਬਿਜਲੀ ਘਰੇਲੂ ਉਪਕਰਨ ਬੰਦ ਹੋ ਜਾਣਗੇ | ਰੋਸ ਮਾਰਚ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਬੇਅੰਤ ਮੱਲੇਆਣਾ ਅਤੇ ਸਾਥੀ ਪ੍ਰਧਾਨ ਰਾਮ ਸਿੰਘ ਪੱਤੋ ਹੀਰਾ ਸਿੰਘ, ਆਤਮਾ ਸਿੰਘ ਪ੍ਰਧਾਨ, ਮੰਦਰ ਸਿੰਘ ਦੀਨਾ ਸਾਹਿਬ ਪ੍ਰਧਾਨ, ਸੁਖਵੰਤ ਸਿੰਘ ਖੋਟੇ ਪ੍ਰਧਾਨ,ਨਿਰਮਲ ਸਿੰਘ ਸੈਦੋਕੇ, ਨਿਰਮਲ ਸਿੰਘ ਕਾਨੂੰਗੋ, ਨਿਰਮਲ ਸਿੰਘ ਨਿੰਮਾ ਪੱਤੋ, ਬਸੰਤ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਜਗਦੇਵ ਸਿੰਘ, ਭੋਲਾ ਸਿੰਘ, ਬਾਬੂ ਸਿੰਘ, ਹਰਜੀਤ ਸਿੰਘ, ਗੁਰਦੇਵ ਸਿੰਘ, ਮਲਕੀਤ ਸਿੰਘ, ਰਾਜੂ ਆਦਿ ਕਿਸਾਨਾਂ ਨੇ ਵੱਡੇ ਪੱਧਰ 'ਤੇ ਰੋਸ ਮਾਰਚ 'ਚ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮੋਗਾ ਪੁਲਿਸ ਨੇ ਸਾਬਕਾ ਕੌਂਸਲਰ ਤੇ ਕਾਂਗਰਸੀ ਆਗੂ 'ਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਕੀਤੇ ਕਾਬੂ ਅਗਲੀ ਖ਼ਬਰ ਬਿਜਲੀ ਸੋਧ ਬਿੱਲ 2025 ਵਿਰੁੱਧ 9 ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਕਰਾਂਗੇ ਰੋਸ ਪ੍ਰਦਰਸ਼ਨ-ਕਿਸਾਨ ਆਗੂ
Ad Position 24