ਜੈਤੋ, 30 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਪਰਮਿੰਦਰ ਸਿੰਘ ਗੋਲਡੀ ਵਲੋਂ ਪਾਰਟੀ ਲਈ ਅਣਥੱਕ ਮਿਹਨਤ ਕਰਨ ਵਾਲੇ ਵਿਧਾਇਕ ਅਮੋਲਕ ਸਿੰਘ ਦੇ ਭਰੋਸੇਮੰਦ ਅਤੇ ਕਰੀਬੀ ਸਾਥੀ ਤੇ ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਨ ਮਲਹੋਤਰਾ ਪਿੰਡ ਰਾਮੇਆਣਾ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ | ਹਰਸਿਮਰਨ ਮਲਹੋਤਰਾ ਨੂੰ ਇਕ ਮਿਹਨਤੀ, ਜ਼ਮੀਨੀ ਪੱਧਰ ਅਤੇ ਨੌਜਵਾਨਾਂ ਵਿਚ ਲੋਕਪਿ੍ਯ ਆਗੂ ਵਜੋਂ ਜਾਣਿਆ ਜਾਂਦਾ ਹੈ | ਉਨ੍ਹਾਂ ਦੀ ਨਿਯੁਕਤੀ ਨਾਲ ਜ਼ਿਲ੍ਹੇ ਦੇ ਯੂਥ ਵਰਗ ਵਿਚ ਨਵਾਂ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਪਾਰਟੀ ਆਗੂਆਂ ਅਤੇ ਵਰਕਰਾਂ ਦਾ ਮੰਨਣਾ ਹੈ ਕਿ ਹਰਸਿਮਰਨ ਮਲਹੋਤਰਾ ਆਪਣੀ ਮਜ਼ਬੂਤ ਸੰਗਠਨ ਸਮਰੱਥਾ ਨਾਲ ਨੌਜਵਾਨਾਂ ਨੂੰ ਇਕਜੁੱਟ ਕਰਕੇ ਪਾਰਟੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ | ਵਿਧਾਇਕ ਅਮੋਲਕ ਸਿੰਘ ਸਮੇਤ ਕਈ ਆਗੂਆਂ ਅਤੇ ਵਰਕਰਾਂ ਵਲੋਂ ਹਰਸਿਮਰਨ ਮਲਹੋਤਰਾ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ 'ਤੇ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ | ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਗੋਬਿੰਦਰ ਆਹਲੂਵਾਲੀਆ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਧਰਮਜੀਤ ਰਾਮੇਆਣਾ ਉਪ ਚੇਅਰਮੈਨ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਪੰਜਾਬ ਸਰਕਾਰ, ਗੁਰਭੇਜ ਸਿੰਘ ਬਰਾੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਡਾ. ਹਰੀਸ਼ ਚੰਦਰ ਗੋਇਲ ਪ੍ਰਧਾਨ ਨਗਰ ਕੌਂਸਲ ਜੈਤੋ, ਨਰਿੰਦਰਪਾਲ ਰਾਮੇਆਣਾ ਸੀਨੀਅਰ ਉਪ ਪ੍ਰਧਾਨ ਨਗਰ ਕੌਂਸਲ ਜੈਤੋ, ਡਾ. ਹਰਪਾਲ ਸਿੰਘ ਰਾਮੂਵਾਲਾ ਡਾਇਰੈਕਟਰ, ਲਛਮਣ ਸਿੰਘ ਬਿਸ਼ਨੰਦੀ ਡਾਇਰੈਕਟਰ, ਅਰਵਿੰਦਰ ਸਿੰਘ ਬਿੰਦਰ ਬਰਾੜ ਸਰਪੰਚ ਗੁਲਾਬਗੜ੍ਹ (ਰੋੜੀਕਪੂਰਾ), ਜਸਕਰਨ ਸਿੰਘ ਬਰਾੜ ਸਰਪੰਚ ਨਵਾਂ ਰੋੜੀਕਪੂਰਾ, ਜਸਪਾਲ ਸਿੰਘ ਸਰਪੰਚ ਰੋੜੀਕਪੂਰਾ, ਗੁਰਵਿੰਦਰ ਕੌਰ ਬਰਾੜ ਸਰਪੰਚ ਸੂਰਘੂਰੀ, ਤਰਵਿੰਦਰ ਸਿੰਘ ਢਿੱਲੋਂ ਸਰਪੰਚ ਕੋਠੇ ਰਾਮਸਰ, ਸੰਦੀਪ ਸਿੰਘ ਨੰਬਰਦਾਰ ਰੋੜੀਕਪੂਰਾ, ਗੁਰਦਰਸ਼ਨ ਸਿੰਘ ਢਿੱਲੋਂ ਚੈਨਾ ਸਾਬਕਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਹਰਮੇਲ ਸਿੰਘ ਬਾਠ ਪੰਚ, ਕੁਲਵਿੰਦਰ ਸਿੰਘ ਬਰਾੜ ਕਰੀਰਵਾਲੀ, ਹਰਮੇਲ ਸਿੰਘ ਬਾਜਾਖਾਨਾ, ਹਰਪ੍ਰੀਤ ਸਿੰਘ ਸੰਧੂ ਰਾਮੇਆਣਾ, ਪ੍ਰੇਮ ਸਿੰਘ ਅਰੋੜਾ, ਦਿਲਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮਨੀ, ਰਮਨਦੀਪ ਸਿੰਘ, ਜਸਵਿੰਦਰ ਸਿੰਘ ਮੰਗੂ ਸਰਪੰਚ ਅਜਿੱਤ ਗਿੱਲ ਆਦਿ ਵਲੋਂ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਨਵ-ਨਿਯੁਕਤ ਪ੍ਰਧਾਨ ਹਰਸਿਮਰਨ ਮਲਹੋਤਰਾ ਨੂੰ ਵਧਾਈ ਦਿੱਤੀ |