13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬੱਸ ਹੇਠਾਂ ਆਉਣ ਨਾਲ ਲੜਕੀ ਦੀ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਰੁਪਾਣਾ, 2 ਨਵੰਬਰ (ਜਗਜੀਤ ਸਿੰਘ)-ਨਿਊ ਦੀਪ ਬੱਸ ਥੱਲੇ ਆਉਣ ਨਾਲ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਲੜਕੀ ਦਰਪਨ ਪੁੱਤਰੀ ਸਾਹਿਬ ਸਿੰਘ (ਹੇਅਰ ਡਰੈਸਰ) ਵਾਸੀ ਰੁਪਾਣਾ ਜੋ ਕਿ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਸੋਥਾ ਵੱਲ ਜਾ ਰਹੀ ਸੀ | ਜਦ ਪਿੰਡ ਸੋਥਾ ਕੋਲ ਨਹਿਰ ਦੇ ਨਜ਼ਦੀਕ ਪਹੁੰਚੀ ਤਾਂ ਪਿੱਛੋਂ ਤੋਂ ਆ ਰਹੀ ਨਿਊ ਦੀਪ ਬੱਸ ਨੰਬਰ ਪੀ.ਬੀ. 30 ਆਰ 5848 ਨੇ ਟੱਕਰ ਮਾਰ ਦਿੱਤੀ | ਇਸ ਦੌਰਾਨ ਬੱਸ ਦੇ ਅਗਲੇ ਟਾਈਰ ਥੱਲੇ ਆਉਣ ਨਾਲ ਲੜਕੀ ਦੀ ਮੌਕੇ 'ਤੇ ਮੌਤ ਹੋ ਗਈ | ਬੱਸ ਡਰਾਈਵਰ ਬੱਸ ਨੂੰ ਘਟਨਾ ਵਾਲੇ ਸਥਾਨ 'ਤੇ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਚੌਂਕੀ ਚੱਕ ਦੂਹੇਵਾਲਾ ਦੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਦੀ ਲਾਸ਼ ਤੇ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਮਿ੍ਤਕ ਲੜਕੀ ਬਠਿੰਡਾ ਵਿਖੇ ਨਰਸਿੰਗ ਦਾ ਕੋਰਸ ਕਰ ਰਹੀ ਸੀ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਸ਼ਹੀਦੀ ਨਗਰ ਕੀਰਤਨ ਅਗਲੇ ਪੜ੍ਹਾਅ ਲਈ ਰਵਾਨਾ
Ad Position 24