ਸ੍ਰੀ ਮੁਕਤਸਰ ਸਾਹਿਬ, 2 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਰਦਾਰਨੀ ਮਨਮੋਹਨ ਕੌਰ ਧਰਮ ਪਤਨੀ ਸੁਰਿੰਦਰ ਸਿੰਘ (ਗਰੀਨ ਇੰਜੀਨੀਅਰਿੰਗ ਵਰਕਸ) ਵਾਸੀ ਪੱਤੀ ਤੰਬੂ ਸਾਹਿਬ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਦਿਹਾਂਤ 'ਤੇ ਗੁਰਦੀਪ ਸਿੰਘ ਦਾਨੇਵਾਲੀਆਂ, ਸੁਖਦੇਵ ਸਿੰਘ ਚਿੱਬੜਾਂਵਾਲੀ, ਬਲਦੇਵ ਸਿੰਘ ਭੰਗਚੜੀ, ਬਲਦੇਵ ਸਿੰਘ ਪ੍ਰਧਾਨ ਕਾਰ ਬਾਜ਼ਾਰ, ਗੁਰਜੰਟ ਸਿੰਘ ਕਰਮਚਾਰੀ ਪੰਜਾਬ ਪੁਲਿਸ, ਸ੍ਰੀ ਬਾਬੂ ਰਾਮ, ਗੁਰਦੀਪ ਸਿੰਘ ਬਾਬਾ ਵਿਸ਼ਵਕਰਮਾ ਭਵਨ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸ਼ਹਿਰ ਅਤੇ ਇਲਾਕਾ ਵਾਸੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਮਿਤੀ 4 ਨਵੰਬਰ ਦਿਨ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ (ਸ੍ਰੀ ਮੁਕਤਸਰ ਸਾਹਿਬ) ਵਿਖੇ ਹੋਵੇਗੀ |