14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਇਕ ਨਜ਼ਰ ਏਧਰ ਵੀ...! <br/> ਨਹੀਂ ਹੋਇਆ ਬਾਜਾਖਾਨਾ ਚੌਕ ਵਿਚ ਖੜ੍ਹੇ ਗੰਦੇ ਪਾਣੀ ਦਾ ਹੱਲ, ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ

Ad Position 21
repet_subhas-goyals [Copy P29]
ਬਾਜਾਖਾਨਾ ਵਿਖੇ ਓਵਰਬਿ੍ਜ ਦੇ ਨਾਲ ਬਣੀ ਸਰਵਿਸ ਰੋਡ 'ਤੇ ਸੀਵਰੇਜ ਦੇ ਖੜ੍ਹੇ ਪਾਣੀ 'ਚੋਂ ਲੰਘਦੇ ਹੋਏ ਵਾਹਨ | ਤਸਵੀਰ : ਜਗਦੀਪ ਸਿੰਘ ਗਿੱਲ <br/> 03-11-2025
ਬਾਜਾਖਾਨਾ, 2 ਨਵੰਬਰ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ 'ਚੋਂ ਲੰਘਦੇ ਕੌਮੀ ਸ਼ਾਹ ਮਾਰਗ ਨੰਬਰ: 54 ਹਾਈਵੇ 'ਤੇ ਬਣੇ ਓਵਰਬਿ੍ਜ ਦੇ ਨਾਲ ਲੋਕਾਂ ਦੀ ਸੁਵਿਧਾ ਲਈ ਬਣੀ ਸਰਵਿਸ ਰੋਡ 'ਤੇ ਪਾਣੀ ਦੀ ਨਿਕਾਸੀ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਹੈ ਕਿਉਂਕਿ ਚੌਕ ਦੇ ਆਸ ਪਾਸ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ, ਗਾਹਕਾਂ, ਸਕੂਲਾਂ ਦੇ ਵਿਦਿਆਰਥੀਆਂ ਤੇ ਰਾਹਗੀਰਾਂ ਲਈ ਸਰਵਿਸ ਰੋਡ 'ਤੇ ਖੜ੍ਹਾ ਗੰਦਾ ਬਦਬੂਦਾਰ ਪਾਣੀ ਲੰਬੇ ਸਮੇਂ ਤੋਂ ਸਿਰਦਰਦੀ ਬਣਿਆ ਹੋਇਆ ਹੈ¢ ਇਸ ਮÏਕੇ ਨਜ਼ਦੀਕੀ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਵਰ੍ਹੇ ਦੁਕਾਨਦਾਰਾਂ ਵਲੋਂ ਪਿੰਡ ਦੀਆਂ ਪੰਚਾਇਤਾਂ ਤੇ ਮੋਹਤਬਰਾਂ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਅਥਾਰਟੀ ਦੇ ਖ਼ਿਲਾਫ਼ ਜ਼ੀਦਾ ਟੋਲ ਪਲਾਜ਼ਾ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਅਥਾਰਟੀ ਵਲੋਂ ਇਕ ਵਾਰ ਸਰਵਿਸ ਰੋਡ ਦੇ ਨਾਲ ਲੰਘਦੇ ਨਾਲਿਆਂ ਦੀ ਸਫ਼ਾਈ ਵਗੈਰਾ ਕਰਵਾ ਦਿੱਤੀ ਗਈ ਸੀ ਤੇ ਅਥਾਰਟੀ ਵਲੋਂ ਨੇੜਲੇ ਘਰਾਂ ਵਿਚੋਂ ਆ ਰਹੇ ਪਾਣੀ ਦਾ ਬਹਾਨਾ ਵੀ ਧਰਨਾ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੂੰ ਲਗਾ ਕੇ ਆਪਣਾ ਪੱਲਾ ਛੁਡਾਉਣ ਦਾ ਯਤਨ ਕੀਤਾ ਸੀ ¢ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਦੀ ਮੰਗ 'ਤੇ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਵਲੋਂ ਪਿਛਲੇ ਅਗਸਤ-ਸਤੰਬਰ ਦੇ ਵਿਧਾਨ ਸਭਾ ਸੈਸ਼ਨ ਦÏਰਾਨ ਵੀ ਕਸਬਾ ਬਾਜਾਖਾਨਾ ਵਾਸੀਆਂ ਦੀ ਇਸ ਮੰਗ ਨੂੰ ਵਿਧਾਨ ਸਭਾ ਵਿਚ ਉਠਾਇਆ ਗਿਆ ਸੀ ਪਰ ਇਕ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੁਕਾਨਦਾਰਾਂ ਲਈ ਮੁਸੀਬਤ ਬਣਿਆ ਗੰਦੇ ਨਾਲੇ ਦਾ ਪਾਣੀ ਉਸੇ ਤਰ੍ਹਾਂ ਸੜਕਾਂ 'ਤੇ ਖੜ੍ਹਾ ਰਾਹਗੀਰਾਂ ਅਤੇ ਗਾਹਕਾਂ ਨੂੰ ਉਸੇ ਤਰ੍ਹਾਂ ਹੀ ਚਿੜਾ ਰਿਹਾ ਹੈ¢ ਇਕੱਤਰ ਹੋਏ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਖੜ੍ਹਾ ਬਦਬੂਦਾਰ ਪਾਣੀ ਇਸ ਵੇਲੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ¢ ਜਿਸ ਵੱਲ ਪੰਜਾਬ ਸਰਕਾਰ ਸਿਹਤ ਵਿਭਾਗ ਦਾ ਉੱਕਾ ਵੀ ਧਿਆਨ ਨਹੀਂ ਹੈ¢ ਇਸ ਮÏਕੇ ਕਸਬਾ ਵਾਸੀਆਂ ਤੇ ਸਮੁੱਚੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ, ਹਲਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਸਮੁੱਚੇ ਕਸਬਾ ਬਾਜਾਖਾਨਾ ਵਾਸੀਆਂ ਦੇ ਨਾਲ ਇਲਾਕਾ ਨਿਵਾਸੀਆਂ ਨੂੰ ਇਸ ਬਿਮਾਰੀਆਂ ਨੂੰ ਸੱਦਾ ਦੇ ਰਹੇ ਗੰਦੇ ਪਾਣੀ ਤੋਂ ਨਿਜਾਤ ਦਿਵਾਈ ਜਾਵੇ ¢ ਇਸ ਮÏਕੇੇ ਕਰਮ ਸਿੰਘ ਬਰਾੜ, ਜਗਤਾਰ ਸਿੰਘ ਬਰਾੜ, ਬਿੱਟੂ ਸਿੰਘ, ਨੀਰਜ ਕੁਮਾਰ ਮੰਗਲਾ, ਜਗਸੀਰ ਸਿੰਘ ਸੀਰਾ ਢਿੱਲੋਂ, ਕੁਲਦੀਪ ਸਿੰਘ ਢਿੱਲੋਂ, ਸ਼ਨੀ ਕੁਮਾਰ, ਸਰਬਜੀਤ ਸਿੰਘ ਬਰਾੜ, ਪੱਪੂ ਗੋਇਲ, ਸਤਨਾਮ ਸਿੰਘ ਘਾਰੂ, ਕੁਲਦੀਪ ਸਿੰਘ ਵਾਂਦਰ, ਮੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨਮੋਹਨ ਕੌਰ ਨਮਿਤ ਅੰਤਿਮ ਅਰਦਾਸ ਕੱਲ੍ਹ ਅਗਲੀ ਖ਼ਬਰ ਨਹੀਂ ਹੋਇਆ ਬਾਜਾਖਾਨਾ ਚੌਕ ਵਿਚ ਖੜ੍ਹੇ ਗੰਦੇ ਪਾਣੀ ਦਾ ਹੱਲ, ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ
Ad Position 24