14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ’ਚ ਰੈੱਡੀ ਬੈਨੀਪਾਲ ਨੇ ਕੀਤੀ ਘਰ ਵਾਪਸੀ

ਡੇਰਾਬੱਸੀ, 14 ਸਤੰਬਰ (ਮੇਜਰ ਅਲੀ) - ਸਥਾਨਕ ਨਗਰ ਕੌਂਸਲ ਦੀ ਸਿਆਸਤ ਵਿੱਚ ਵਧ ਰਹੀ ਸਰਗਰਮੀ ਦਰਮਿਆਨ ਕਾਂਗਰਸ ਨੇ ਡੇਰਾਬੱਸੀ ਵਿੱਚ ਵਾਰਡ ਪੱਧਰ ’ਤੇ ਆਪਣਾ ਕੁਨਬਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਡੇਰਾਬੱਸੀ, 14 ਸਤੰਬਰ (ਮੇਜਰ ਅਲੀ) - ਸਥਾਨਕ ਨਗਰ ਕੌਂਸਲ ਦੀ ਸਿਆਸਤ ਵਿੱਚ ਵਧ ਰਹੀ ਸਰਗਰਮੀ ਦਰਮਿਆਨ ਕਾਂਗਰਸ ਨੇ ਡੇਰਾਬੱਸੀ ਵਿੱਚ ਵਾਰਡ ਪੱਧਰ ’ਤੇ ਆਪਣਾ ਕੁਨਬਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਸਾਬਕਾ ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈੱਡੀ ਬੈਨੀਪਾਲ ਦੀ ਕਾਂਗਰਸ ਵਿਚ ਵਾਪਸੀ ਦੇ ਨਾਲ ਭਾਜਪਾ ਨਾਲ ਜੁੜੇ ਵੱਖ-ਵੱਖ ਵਾਰਡਾਂ ਦੇ ਕਈ ਆਗੂਆਂ ਅਤੇ ਵਰਕਰਾਂ ਨੇ ਵੀ ਪਾਰਟੀ ਬਦਲ ਲਈ ਹੈ। ਇਕੱਠੇ ਕਈ ਸਥਾਨਕ ਚਿਹਰਿਆਂ ਦੇ ਕਾਂਗਰਸ ਵਿਚ ਆਉਣ ਨਾਲ ਡੇਰਾਬੱਸੀ ਦੀ ਸਿਆਸਤ ਵਿਚ ਨਵੇਂ ਸਮੀਕਰਨ ਬਣਨ ਦੀ ਚਰਚਾ ਤੇਜ਼ ਹੋ ਗਈ ਹੈ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿਚ ਰੈੱਡੀ ਬੈਨੀਪਾਲ ਨੇ ਕਾਂਗਰਸ ਵਿਚ ਵਾਪਸੀ ਕੀਤੀ। ਉਨ੍ਹਾਂ ਦੇ ਨਾਲ ਵਾਰਡ ਨੰਬਰ 11 ਤੋਂ ਭਾਜਪਾ ਦੀ ਐੱਮਸੀ ਉਮੀਦਵਾਰ ਰਹੀ ਮਨਦੀਪ ਕੌਰ, ਵਾਰਡ ਨੰਬਰ 10 ਤੋਂ ਹਰਵਿੰਦਰ ਸਿੰਘ, ਵਾਰਡ ਨੰਬਰ ਸੱਤ ਤੋਂ ਆਸ਼ਾ ਰਾਣੀ ਅਤੇ ਵਾਰਡ ਨੰਬਰ 11 ਤੋਂ ਹਰਦੀਪ ਸਿੰਘ ਗਾਜ਼ੀਪੁਰ ਵੀ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਟਰੱਕ ਯੂਨੀਅਨ ਡੇਰਾਬੱਸੀ ਦੇ ਸਾਬਕਾ ਪ੍ਰਧਾਨ ਆਸ਼ੂ ਮਹਿੰਦਰੂ, ਸੈਣੀ ਸਭਾ ਦੇ ਪ੍ਰਧਾਨ ਗੁਰਵਿੰਦਰ ਸਿੰਘ, ਗੁਰਪ੍ਰੀਤ ਹੈਪੀ, ਪੂਜਾ, ਹਿਮਾਂਸ਼ੂ ਅਤੇ ਭਾਜਪਾ ਮਹਿਲਾ ਮੰਡਲ ਦੀ ਪ੍ਰਧਾਨ ਪੂਜਾ ਰਾਣੀ ਸਮੇਤ ਕਈ ਵਰਕਰਾਂ ਨੇ ਕਾਂਗਰਸ ਦਾ ਪੱਲਾ ਫੜਿਆ।

ਰਣਜੀਤ ਸਿੰਘ ਰੈੱਡੀ ਬੈਨੀਪਾਲ ਲੰਮੇ ਸਮੇਂ ਤੋਂ ਨਗਰ ਕੌਂਸਲ ਦੀ ਸਿਆਸਤ ਵਿੱਚ ਸਰਗਰਮ ਹਨ ਅਤੇ ਸਾਬਕਾ ਪ੍ਰਧਾਨ ਹੋਣ ਕਾਰਨ ਸਥਾਨਕ ਪੱਧਰ ’ਤੇ ਆਪਣੀ ਸਿਆਸੀ ਪਛਾਣ ਰੱਖਦੇ ਹਨ। ਇਸ ਲਈ ਉਨ੍ਹਾਂ ਦੀ ਵਾਪਸੀ ਨੂੰ ਕਾਂਗਰਸ ਦੀ ਵਾਰਡ ਪੱਧਰ ’ਤੇ ਸੰਗਠਨ ਮਜ਼ਬੂਤ ਕਰਨ ਦੀ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਚਰਨਜੀਤ ਸਿੰਘ ਚੰਨੀ ਨੇ ਪਾਰਟੀ ਵਿਚ ਸ਼ਾਮਲ ਹੋਏ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਂਗਰਸੀ ਆਗੂ ਗੁਰਤੇਜ ਬੈਨੀਪਾਲ ਅਤੇ ਚੰਡੀਗੜ੍ਹ ਕਾਂਗਰਸ ਮਾਈਨਾਰਟੀ ਡਿਪਾਰਟਮੈਂਟ ਦੇ ਪ੍ਰਧਾਨ ਆਸਿਫ਼ ਚੌਧਰੀ ਵੀ ਮੌਜੂਦ ਰਹੇ।

ਜ਼ਿਕਰਯੋਗ ਹੈ ਕਿ ਭਾਜਪਾ ਨਾਲ ਜੁੜੇ ਕਈ ਸਥਾਨਕ ਚਿਹਰਿਆਂ ਦੇ ਇਕੱਠੇ ਕਾਂਗਰਸ ਵਿਚ ਜਾਣ ਤੋਂ ਬਾਅਦ ਹੁਣ ਭਾਜਪਾ ਦੀ ਪ੍ਰਤੀਕਿਰਿਆ ’ਤੇ ਵੀ ਸਿਆਸੀ ਨਜ਼ਰਾਂ ਟਿਕੀਆਂ ਹੋਈਆਂ ਹਨ। ਆਉਣ ਵਾਲੇ ਦਿਨਾਂ ਵਿਚ ਇਹ ਸਪੱਸ਼ਟ ਹੋਵੇਗਾ ਕਿ ਇਸ ਸਿਆਸੀ ਪਾਲਾ ਬਦਲੀ ਦਾ ਡੇਰਾਬੱਸੀ ਦੇ ਵਾਰਡ ਪੱਧਰੀ ਸਮੀਕਰਨਾਂ ਅਤੇ ਨਗਰ ਕੌਂਸਲ ਦੀ ਸਿਆਸਤ ’ਤੇ ਕਿੰਨਾ ਅਸਰ ਪੈਂਦਾ ਹੈ।

 

 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਰਾਹਤ, ਏਅਰ ਇੰਡੀਆ ਐਕਸਪ੍ਰੈੱਸ ਸ਼ੁਰੂ ਕੀਤੀ ਸਿੱਧ... ਅਗਲੀ ਖ਼ਬਰ ਸੂਬੇ 'ਚ ਬਿਜਲੀ ਦੀ ਡਿਮਾਂਡ ਦੇ ਰਿਕਾਰਡ ਤੋੜ ਵਾਧੇ ਨੇ ਪਾਵਰਕਾਮ ਸੁੱਕਣੇ ਪਾਇਆ
Ad Position 24