ਗਿੱਦੜਬਾਹਾ, 2 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਡੀ.ਏ.ਪੀ. ਖ਼ਾਦ ਦੀ ਕਿੱਲਤ ਨਾਲ ਜੂਝ ਰਹੇ ਕਿਸਾਨਾਂ ਨੇ ਦਿ ਨਿਊ ਗਿੱਦੜਬਾਹਾ ਕੋਆਪ੍ਰੇਟਿਵ ਸਹਿਕਾਰੀ ਸਭਾ ਗਿੱਦੜਬਾਹਾ ਦੇ ਬਾਹਰ ਮੀਟਿੰਗ ਕੀਤੀ | ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵਲੋਂ ਮੈਂਬਰਾਂ ਅਨੁਸਾਰ ਸੁਸਾਇਟੀ ਵਿਖੇ ਡੀ.ਏ.ਪੀ. ਖ਼ਾਦ ਪੂਰੀ ਨਹੀਂ ਭੇਜੀ ਜਾ ਰਹੀ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਡੀ.ਏ.ਪੀ. ਦੀ ਮੰਗ ਪੂਰੀ ਨਾ ਹੋਣ 'ਤੇ ਸੁਸਾਇਟੀ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ | ਇਸ ਮੌਕੇ ਕਿਸਾਨ ਮੁਖ਼ਤਿਆਰ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਹੈਪੀ ਸਿੱਧੂ, ਗੁਰਮੇਲ ਧਾਲੀਵਾਲ, ਜਗਦੀਪ ਸਿੰਘ, ਕਾਲਾ ਸਿੰਘ, ਰਾਮਪਾਲ ਸਿੰਘ, ਅੰਗਰੇਜ਼ ਸਿੰਘ, ਸੁਖਮੰਦਰ ਸਿੰਘ, ਸਰਬਜੀਤ ਸਿੰਘ, ਕੁਸ਼ਲਦੀਪ ਸਿੰਘ, ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਲੱਕੀ ਸਿੱਧੂ, ਮੁਖ਼ਤਿਆਰ ਸਿੰਘ ਮਾਨ, ਕਾਲਾ ਧਾਲੀਵਾਲ ਅਤੇ ਉਂਕਾਰ ਸਿੰਘ ਆਦਿ ਮੌਜੂਦ ਸਨ |