29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਨ ਸਮਾਗਮ 'ਚ ਉਲੀਕੀ ਜਾਵੇਗੀ ਪੰਥ ਦੇ ਭਵਿੱਖ ਦੀ ਰੂਪ ਰੇਖਾ <br/>

Ad Position 21
No active advertisement
ਅਜੀਤ ਡੈਸਕ 01-06-2025

ਭਾਈ ਜਸਵੀਰ ਸਿੰਘ ਖ਼ਾਲਸਾ ਦੀ ਅਗਵਾਈ 'ਚ ਪਿੰਡ ਰੋਡੇ ਵਿਖੇ ਹੋਇਆ ਇਕੱਠ
ਸਮਾਲਸਰ, 31 ਮਈ (ਗੁਰਜੰਟ ਕਲਸੀ ਲੰਡੇ)-ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਸਮਾਗਮ 2 ਜੂਨ ਨੂੰ ਉਨ੍ਹਾਂ ਦੇ ਜਨਮ ਨਗਰ ਪਿੰਡ ਰੋਡੇ ਜ਼ਿਲ੍ਹਾ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ | ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਸੰਬੰਧੀ ਨਗਰ ਦੀ ਸਫਾਈ, ਲੰਗਰਾਂ ਦੇ ਪ੍ਰਬੰਧ, ਛਬੀਲਾਂ ਦੀ ਰੂਪ ਰੇਖਾ ਅਤੇ ਸੰਗਤਾਂ ਦੀਆਂ ਗੱਡੀਆਂ ਲਈ ਪਾਰਕ ਦਾ ਪ੍ਰਬੰਧ ਨਗਰ ਦੇ ਨੌਜਵਾਨਾਂ ਨੇ ਆਪਣੀ ਜ਼ਿੰਮੇਵਾਰੀ 'ਤੇ ਸੰਭਾਲਿਆ ਹੈ | ਇਸ ਸਬੰਧੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੇ ਹਰ ਇਕ ਸੰਸਥਾ, ਸੰਪ੍ਰਦਾਇ ਅਤੇ ਵਿਸ਼ੇਸ਼ ਵਿਅਕਤੀਆਂ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਕੇ ਕਿਹਾ ਕਿ ਪੰਥ ਦੀ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਹਾਲਾਤ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਹਾਲਾਤ 'ਚੋਂ ਉੱਭਰਨ ਲਈ ਆਪਸੀ ਏਕਤਾ ਅਤੇ ਨਿੱਗਰ ਰੂਪ ਰੇਖਾ ਅਪਣਾਉਣ ਦੀ ਜ਼ਰੂਰਤ ਹੈ | ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ 'ਤੇ ਵੀ ਚਿੰਤਾ ਪ੍ਰਗਟਾਈ ਕਿ ਅਸੀਂ ਬਹੁਤ ਛੋਟੇ ਮਤਭੇਦਾਂ ਕਾਰਨ ਹੀ ਆਪਸ 'ਚ ਵੰਡੇ ਹੋਏ ਹਾਂ | ਉਨ੍ਹਾਂ ਦੱਸਿਆ ਕਿ ਮੈਂ ਪੰਥ ਦੀਆਂ ਧਾਰਮਿਕ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਨਿਰਮਲ ਸੰਪ੍ਰਦਾਇ, ਉਦਾਸੀ ਸੰਪ੍ਰਦਾਇ, ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਉੱਘੇ ਵਿਦਵਾਨਾਂ ਨਾਲ ਵਿਚਾਰਾਂ ਕਰਕੇ ਸਭਨਾਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਸਮਾਗਮ 'ਤੇ ਵਿਸ਼ੇਸ਼ ਸੱਦਾ ਦਿੱਤਾ ਹੈ | ਜੇਕਰ ਅਸੀਂ ਸਾਰੀਆਂ ਧਿਰਾਂ ਜੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਵੱਖ-ਵੱਖ ਢੰਗ ਤਰੀਕਿਆਂ ਨਾਲ ਸੰਘਰਸ਼ ਕਰ ਰਹੇ ਹਾਂ ਪਰ ਸਾਡੇ ਸੰਘਰਸ਼ ਦੀ ਸਫਲਤਾ ਸਾਡੀ ਆਸ ਮੁਤਾਬਿਕ ਪ੍ਰਾਪਤ ਨਹੀਂ ਹੋ ਰਹੀ ਤਾਂ ਇਸ ਲਈ ਵਿਚਾਰਨਾ ਜ਼ਰੂਰੀ ਬਣਦਾ ਹੈ ਕਿ ਆਪਣੀਆਂ ਹਮਸਫਰ ਜਥੇਬੰਦੀਆਂ ਦੀਆਂ ਛੋਟੀਆਂ-ਮੋਟੀਆਂ ਕਮੀਆਂ ਕਮਜ਼ੋਰੀਆਂ ਨੂੰ ਅਣਡਿੱਠ ਕਰਕੇ ਤਿਆਗ ਭਾਵਨਾ ਦੇ ਨਾਲ ਸਭਨਾਂ ਨੂੰ ਨਾਲ ਜੋੜਨ ਦਾ ਯਤਨ ਕਰਕੇ ਅੱਗੇ ਵਧੀਏ |

Ad Position 22
No active advertisement
ਪਿਛਲੀ ਖ਼ਬਰ ਸੂਬੇ 'ਚ ਝੋਨੇ ਦੀ ਲਵਾਈ ਦੀ ਸ਼ੁਰੂਆਤ ਅੱਜ ਤੋਂ ਹੋਣੀ ਅਸੰਭਵ <br/> ਅਗਲੀ ਖ਼ਬਰ ਮਜੀਠੀਆ ਦੇ ਟਿਕਾਣਿਆਂ 'ਤੇ ਛਾਪੇਮਾਰੀ ਸੰਬੰਧੀ ਦਾਇਰ ਅਰਜ਼ੀ 'ਤੇ ਫ਼ੈਸਲਾ 9 ਤੱਕ ਮੁਲਤਵੀ <br/>
Ad Position 24