29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵੇਰਕਾ 'ਚ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ <br/>

Ad Position 21
No active advertisement
ਅਜੀਤ ਡੈਸਕ 01-06-2025

ਵੇਰਕਾ (ਅੰਮਿ੍ਤਸਰ) 31 ਮਈ (ਪਰਮਜੀਤ ਸਿੰਘ ਬੱਗਾ)-ਅੰਮਿ੍ਤਸਰ ਦੇ ਥਾਣਾ ਵੇਰਕਾ ਇਲਾਕੇ ਵਿਚ ਲੰਘੀ ਦੇਰ ਸ਼ਾਮ ਨੌਜਵਾਨਾਂ ਦਰਮਿਆਨ ਹੋਏ ਝਗੜੇ ਦੇ ਰਾਜੀਨਾਮੇ ਲਈ ਇਕੱਤਰ ਹੋਈਆਂ ਦੋਹਾਂ ਧਿਰਾਂ ਦਰਮਿਆਨ ਮੁੜ ਹੋਏ ਤਕਰਾਰ ਦੌਰਾਨ ਇਕ ਧਿਰ ਦੇ ਹਥਿਆਰਾਂ ਨਾਲ ਲੈਸ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਇਕ ਨੌਜਵਾਨ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ 27 ਸਾਲ ਦੇ ਕੁਲਦੀਪ ਸਿੰਘ ਉਰਫ਼ ਗੋਪੀ ਪੁੱਤਰ ਸਰਦੂਲ ਸਿੰਘ ਵਾਸੀ ਪੱਤੀ ਕੱਲੂ ਵਾਲੀ ਵੇਰਕਾ ਵਜੋਂ ਹੋਈ ਹੈ | ਜਾਣਕਾਰੀ ਦਿੰਦਿਆਂ ਮਿ੍ਤਕ ਨੌਜਵਾਨ ਦੇ ਵੱਡੇ ਭਰਾ ਸੁਖਦੇਵ ਸਿੰਘ ਰਾਜੂ ਨੇ ਦੱਸਿਆ ਕਿ ਲੰਘੇ ਦਿਨ ਉਸਦੇ ਭਤੀਜੇ ਬੌਬੀ ਤੇ ਸ਼ੇਰੇ ਦੀ ਕਾਕਾ ਉਰਫ ਲਵਜੋਤ ਸਿੰਘ ਵਾਸੀ ਇੰਦਰਾ ਕਲੋਨੀ ਵੇਰਕਾ ਨੇ ਕਿਸੇ ਮਾਮਲੇ ਨੂੰ ਲੈ ਕੇ ਤਰਕਾਰ ਤੋਂ ਬਾਅਦ ਝਗੜਾ ਹੋਣ ਦੌਰਾਨ ਕੁੱਟਮਾਰ ਕੀਤੇ ਜਾਣ ਸੰਬੰਧੀ ਬੌਬੀ ਤੇ ਸ਼ੇਰਾ ਨੇ ਕਾਕੇ ਦੇ ਖਿਲਾਫ ਥਾਣਾ ਵੇਰਕਾ ਵਿਖੇ ਦਰਖਾਸਤ ਦੇ ਦਿੱਤੀ ਜਿਸ ਉਪਰੰਤ ਕਾਕੇ ਨੇ ਆਪਣੀ ਗਲਤੀ ਮੰਨਦਿਆਂ ਰਾਜੀਨਾਮਾ ਕਰਨ ਲਈ ਫ਼ਤਿਹਗੜ੍ਹ ਸ਼ੁਕਰਚੱਕ ਮੋੜ ਨੇੜੇ ਪੈਂਦੇ ਮੱਖਣ ਦੇ ਢਾਬੇ ਨੇੜੇ ਸ਼ਾਮ ਵੇਲੇ ਦਾ ਟਾਈਮ ਰੱਖਿਆ ਸੀ ਪਰ ਝਗੜਾ ਵਧਣ ਕਾਰਨ ਕਾਕੇ ਤੇ ਉਸਦੇ ਨਾਲ ਆਏ ਸਮਰਥਕਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਜੋ ਉਸਦੇ ਛੋਟੇ ਭਰਾ ਗੋਪੀ ਦੇ 5 ਗੋਲੀਆਂ ਛਾਤੀ ਅਤੇ ਇਕ ਲੱਤ 'ਤੇ ਲੱਗੀ | ਉਪਰੰਤ ਉਸਨੇ ਗੋਲੀਆ ਲੱਗਣ ਕਾਰਣ ਲਹੂ ਨਾਲ ਲੱਥਪੱਥ ਹੋਏ ਆਪਣੇ ਭਰਾ ਗੋਪੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਕਰਾਰ ਦੇ ਦਿੱਤਾ | ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੇ ਜਾਣ ਤੇ ਡੀ.ਸੀ.ਪੀ. ਜਸਰੂਪ ਕੌਰ ਬਾਠ, ਏ.ਸੀ.ਪੀ. ਡਾ: ਸ਼ੀਤਲ ਸਿੰਘ, ਥਾਣਾ ਮੁਖੀ ਸੁਮਿੱਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਣਕਾਰੀ ਲੈਣ ਉਪਰੰਤ ਮਿ੍ਤਕ ਨੌਜਵਾਨ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਕਤਲ ਹੋਏ ਨੌਜਵਾਨ ਕੁਲਦੀਪ ਸਿੰਘ ਉਰਫ ਗੋਪੀ ਦੇ ਵੱਡੇ ਭਰਾ ਸੁਖਦੇਵ ਸਿੰਘ ਰਾਜੂ ਦੁਆਰਾ ਦਿੱਤੇ ਬਿਆਨਾਂ ਤੇ ਲਵਜੀਤ ਸਿੰਘ ਕਾਕਾ ਸਮੇਤ ਇਸਦੇ ਇਕ ਦਰਜਨ ਸਾਥੀਆਂ 'ਤੇ ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਲੜਕੀ ਦੇ ਚੱਕਰ 'ਚ ਹੋਇਆ ਨੌਜਵਾਨ ਦਾ ਕਤਲ-ਏ.ਡੀ.ਸੀ.ਪੀ. ਬਾਠ
ਅੰਮਿ੍ਤਸਰ, (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਥਾਣਾ ਵੇਰਕਾ ਇਲਾਕੇ ਵਿਚ ਲੰਘੀ ਦੇਰ ਸ਼ਾਮ ਨੌਜਵਾਨਾਂ ਦਰਮਿਆਨ ਦੋਹਾਂ ਧਿਰਾਂ ਦਰਮਿਆਨ ਮੁੜ ਹੋਏ ਤਕਰਾਰ ਦੌਰਾਨ ਇਕ ਨੌਜਵਾਨ ਦਾ ਕਤਲ ਹੋਣ ਦੇ ਮਾਮਲੇ 'ਚ ਪੁਲਿਸ ਵਲੋਂ ਪੱਖ ਪੇਸ਼ ਕਰਦਿਆਂ ਏ.ਡੀ.ਸੀ.ਪੀ. ਸ੍ਰੀਮਤੀ ਜਸਰੂਪ ਕੌਰ ਬਾਠ ਨੇ ਕਿਹਾ ਕਿ ਇਹ ਦੋਹਾਂ ਧਿਰਾਂ ਦੀ ਲੜਾਈ ਦਾ ਮਾਮਲਾ ਸੀ ਜਿਸ 'ਚ ਹੁਣ ਤੱਕ ਇਹ ਪਤਾ ਲਗਾ ਹੈ ਕਿ ਦੋਵਾਂ ਧਿਰਾਂ 'ਚ ਇਕ ਕੁੜੀ ਕਾਰਨ ਦੋਵਾਂ ਧਿਰਾਂ ਦੀ ਆਪਸੀ ਰੰਜਿਸ਼ ਸੀ ਜਿਸ ਨੂੰ ਸੁਲਝਾਉਣ ਲਈ ਦੋਹਾਂ ਧਿਰਾਂ ਇਕੱਠੀਆਂ ਹੋਈਆਂ ਸਨ ਜਿਥੇ ਤਕਰਾਰਬਾਜ਼ੀ ਉਪਰੰਤ ਇਕ ਧਿਰ ਵਲੋਂ ਤੈਸ਼ 'ਚ ਆ ਕੇ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਥਾਣਾ ਵੇਰਕਾ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ 2 ਵਿਅਕਤੀ ਗਿ੍ਫਤਾਰ ਕਰ ਲਏ ਗਏ ਹਨ ਜਦੋਂ ਕਿ ਹੋਰਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਉੱਡਾਣ 2 ਜੁਲਾਈ ਤੋਂ ਅਗਲੀ ਖ਼ਬਰ ਸੂਬੇ 'ਚ ਝੋਨੇ ਦੀ ਲਵਾਈ ਦੀ ਸ਼ੁਰੂਆਤ ਅੱਜ ਤੋਂ ਹੋਣੀ ਅਸੰਭਵ <br/>
Ad Position 24