29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਉੱਡਾਣ 2 ਜੁਲਾਈ ਤੋਂ

Ad Position 21
No active advertisement
ਅਜੀਤ ਡੈਸਕ 01-06-2025
ਆਦਮਪੁਰ (ਜਲੰਧਰ), 31 ਮਈ (ਰਮਨ ਦਵੇਸਰ)-ਆਦਮਪੁਰ ਸਿਵਲ ਹਵਾਈ ਅੱਡੇ ਤੋਂ ਮੁੰਬਈ ਲਈ ਉੱਡਾਣ ਜੋ ਕਿ 2 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਜਿਸ ਦਾ ਲੋਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸਨ | ਇਹ ਉੱਡਾਣ ਹਫਤੇ 'ਚ ਸੱਤ ਦਿਨ ਉੱਡੇਗੀ | ਇਹ ਉਡਾਣ ਮੁੰਬਈ ਤੋਂ ਦੁਪਹਿਰ 12.55 ਤੋਂ ਆਦਮਪੁਰ ਲਈ ਉਡਾਣ ਭਰੇਗੀ ਅਤੇ ਆਦਮਪੁਰ ਸਿਵਲ ਹਵਾਈ ਅੱਡੇ 'ਤੇ ਦੁਪਹਿਰ 3.15 ਵਜੇ ਪਹੁੰਚੇਗੀ ਅਤੇ ਇਹ ਉਡਾਣ ਆਦਮਪੁਰ ਤੋਂ ਦੁਪਹਿਰ 3.50 'ਤੇ ਉਡਾਣ ਭਰੇਗੀ ਅਤੇ ਸ਼ਾਮ 6.30 ਵਜੇੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇਗੀ | ਇਸ ਤੋਂ ਪਹਿਲਾਂ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਸਟਾਰ ਏਅਰ ਦੀ ਗਾਜੀਆਬਾਦ, ਨਾਂਦੇੜ ਸਾਹਿਬ ਅਤੇ ਬੈਂਗਲੁਰੂ ਲਈ ਉਡਾਣਾਂ ਚਲਦੀਆਂ ਹਨ | ਏਅਰ ਪੋਰਟ ਅਥਾਰਿਟੀ ਇੰਡੀਆ ਵਲੋਂ ਇੰਡੀਗੋ ਏਅਰ ਲਾਈਨ ਨੂੰ ਆਦਮਪੁਰ ਤੋਂ ਮੁੰਬਈ ਲਈ ਉੱਡਾਣ ਭਰਨ ਦੀ ਮਨਜ਼ੂਰੀ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨਮਿਤ ਅੰਤਿਮ ਅਰਦਾਸ ਅੱਜ-ਪੀਰਮੁਹੰਮਦ <br/> ਅਗਲੀ ਖ਼ਬਰ ਵੇਰਕਾ 'ਚ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ <br/>
Ad Position 24