ਜਲੰਧਰ, 31 ਮਈ (ਸ਼ਿਵ, ਭੱਲਾ)-ਭਿ੍ਸ਼ਟਾਚਾਰ ਦੇ ਮਾਮਲੇ 'ਚ ਫਸੇ ਰਮਨ ਅਰੋੜਾ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੂੰ ਲੋੜੀਂਦੇ ਉਨ੍ਹਾਂ ਦੇ ਲੜਕੇ ਰਾਜ ਅਰੋੜਾ ਨੇ ਅਦਾਲਤ ਵਿਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਲਗਾਈ ਹੈ | ਰਮਨ ਅਰੋੜਾ ਦੇ ਲੜਕੇ ਰਾਜਨ ਅਰੋੜਾ ਨੇ ਆਪਣੇ ਐਡਵੋਕੇਟ ਨਵੀਨ ਚੱਢਾ ਰਾਹੀਂ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਅਦਾਲਤ 'ਚ ਲਗਾਈ ਹੈ ਜਿਸ 'ਤੇ ਸੁਣਵਾਈ 4 ਜੂਨ ਨੂੰ ਹੋਵੇਗੀ¢ ਉਧਰ ਦੱਸਿਆ ਜਾਂਦਾ ਹੈ ਕਿ ਰਮਨ ਅਰੋੜਾ ਦੇ ਬੇਟੇ ਰਾਜਨ ਅਰੋੜਾ ਨੂੰ ਵਿਜ਼ੀਲੈਂਸ ਬਿਊਰੋ ਵਲੋਂ ਗਿ੍ਫਤਾਰੀ ਦੀ ਸ਼ੰਕਾ ਹੈ¢ ਵਿਜੀਲੈਂਸ ਬਿਊਰੋ ਨੇ ਰਮਨ ਅਰੋੜਾ ਮਾਮਲੇ ਵਿਚ ਉਨ੍ਹਾਂ ਦੇ ਕੁੜਮ ਰਾਜੂ ਮਦਾਨ ਤੋਂ ਵੀ ਪੁੱਛਗਿੱਛ ਕਰਨੀ ਹੈ ਜਿਨਾਂ ਦੀ ਵਿਜੀਲੈਂਸ ਵਲੋਂ ਅਜੇ ਭਾਲ ਕੀਤੀ ਜਾ ਰਹੀ ਹੈ |