• ਸਿੱਖਿਆ ਤੇ ਪੰਚਾਇਤੀ ਰਾਜ ਮੰਤਰੀ ਮਦਨ ਦਿਲਾਵਰ ਨੇ ਸਿੱਖਿਆ ਸੰਬਲ ਯੋਜਨਾ ਦਾ ਪੋਸਟਰ ਕੀਤਾ ਜਾਰੀ • ਕੋਟਾ ਵਿਚ ਮੁਫ਼ਤ ਕੋਚਿੰਗ, ਰਿਹਾਇਸ਼ ਤੇ ਭੋਜਨ ਯੋਜਨਾ
ਕੋਟਾ, 31 ਮਈ (ਅਜੀਤ ਬਿਊਰੋ)-ਐਲਨ ਮਹੇਸ਼ਵਰੀ ਪਰਮਾਰਥ ਟਰੱਸਟ ਤੇ ਐਲਨ ਕੈਰੀਅਰ ਇੰਸਟੀਚਿਊਟ ਦੀ ਸਾਂਝੀ ਅਗਵਾਈ ਹੇਠ ਸਾਲ 2025 ਲਈ ਸਿੱਖਿਆ ਸੰਬਲ ਯੋਜਨਾ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ¢ ਇਸ ਸਕੀਮ ਦਾ ਪੋਸਟਰ ਸਿੱਖਿਆ ਤੇ ਪੰਚਾਇਤ ਰਾਜ ਮੰਤਰੀ ਮਦਨ ਦਿਲਾਵਰ ਨੇ ਜਾਰੀ ਕੀਤਾ¢ ਇਸ ਮੌਕੇ ਐਲਨ ਕਰੀਅਰ ਇੰਸਟੀਚਿਊਟ ਕੋਟਾ ਦੇ ਪ੍ਰਧਾਨ ਵਿਨੋਦ ਕੁਮਾਵਤ ਤੇ ਉੱਪ ਪ੍ਰਧਾਨ ਜੀਵਨ ਜੋਤੀ ਅਗਰਵਾਲ ਮੌਜੂਦ ਸਨ¢ ਇਸ ਮੌਕੇ ਐਲਨ ਮਹੇਸ਼ਵਰੀ ਪਰਮਾਰਥ ਟਰੱਸਟ ਵਲੋਂ ਮੰਤਰੀ ਮਦਨ ਦਿਲਾਵਰ ਨੂੰ ਸਨਮਾਨਿਤ ਵੀ ਕੀਤਾ ਗਿਆ ¢ ਦਿਲਾਵਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਹਿੰਦੀ ਮਾਧਿਅਮ ਦੇ ਵਿਦਿਆਰਥੀਆਂ ਨੂੰ ਮੈਡੀਕਲ ਦਾਖਲਾ ਪ੍ਰੀਖਿਆ ਲਈ ਤਿਆਰ ਕਰਨਾ ਸ਼ਲਾਘਾਯੋਗ ਸਮਾਜਿਕ ਸਰੋਕਾਰ ਹੈ¢ ਇਸ ਵਿਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅਪਲਾਈ ਕਰਨਾ ਚਾਹੀਦਾ ਹੈ ਐਲਨ ਕੋਟਾ ਦੇ ਪ੍ਰਧਾਨ ਵਿਨੋਦ ਕੁਮਾਵਤ ਨੇ ਦੱਸਿਆ ਕਿ ਇਹ ਸਕੀਮ ਨੀਟ-2026 ਦੀ ਤਿਆਰੀ ਲਈ ਰਾਜ ਦੇ ਸਰਕਾਰੀ ਸਕੂਲਾਂ ਦੇ ਚੁਣੇ ਗਏ ਹਿੰਦੀ ਮਾਧਿਅਮ ਦੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ, ਰਿਹਾਇਸ਼ ਤੇ ਭੋਜਨ ਦੀ ਸਹੂਲਤ ਪ੍ਰਦਾਨ ਕਰਨ ਲਈ ਹੈ ¢ ਇਹ ਸਕੀਮ ਸਾਲ 2024 ਵਿਚ ਸ਼ੁਰੂ ਕੀਤੀ ਗਈ ਸੀ, ਇਹ ਸਕੀਮ ਦਾ ਦੂਜਾ ਸਾਲ ਹੈ ¢ ਸੈਸ਼ਨ 2024-25 ਵਿਚ ਜੀਵ ਵਿਗਿਆਨ ਵਿਸ਼ੇ ਨਾਲ 12ਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਪ੍ਰੀਖਿਆ ਵਿਚ ਬੈਠ ਸਕਣਗੇ¢ ਪ੍ਰੀਖਿਆ ਲਈ ਬਿਨੈ ਕਰਨ ਦੀ ਆਖਰੀ ਮਿਤੀ 1 ਜੂਨ ਹੈ ਤੇ ਇਹ 22 ਜੂਨ ਨੂੰ ਹੋਵੇਗੀ¢ ਜੁਲਾਈ ਵਿਚ ਜਾਰੀ ਹੋਣ ਵਾਲੀ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ 'ਤੇ ਚੁਣੇ ਗਏ 126 ਵਿਦਿਆਰਥੀਆਂ ਨੂੰ ਐਲਨ ਕੋਟਾ ਵਿਚ ਪਾਲਨ ਦੁਆਰਾ ਇੱਕ ਸਾਲ ਲਈ ਮੁਫ਼ਤ ਕੋਚਿੰਗ ਤੇ ਪਰਮਾਰਥ ਟਰੱਸਟ ਵਲੋਂ ਮੁਫ਼ਤ ਰਿਹਾਇਸ਼ ਤੇ ਭੋਜਨ ਮੁਹੱਈਆ ਕਰਵਾਇਆ ਜਾਵੇਗਾ¢
ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਿੱਖਿਆ ਸੰਬਲ ਯੋਜਨਾ ਦਾ ਲਾਭ ਲੈਣ-ਮਦਨ ਦਿਲਾਵਰ <br/>
ਅਜੀਤ ਡੈਸਕ
01-06-2025