29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੰਜਾਬ ਦੀ ਪਹਿਲੀ 3 ਟੈਸਲਾ ਐਮ.ਆਰ. ਆਈ. ਮਸ਼ੀਨ ਫ਼ਰੀਦਕੋਟ ਪਹੁੰਚੀ <br/>

Ad Position 21
No active advertisement
ਅਜੀਤ ਡੈਸਕ 01-06-2025
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਮਰੀਜ਼ਾਂ ਨੂੰ ਮਿਲਣਗੀਆਂ ਆਧੁਨਿਕ ਸੇਵਾਵਾਂ
ਫ਼ਰੀਦਕੋਟ, 31 ਮਈ (ਜਸਵੰਤ ਸਿੰਘ ਪੁਰਬਾ)-ਸਿਹਤ ਸੇਵਾਵਾਂ ਦੇ ਖੇਤਰ ਵਿਚ ਇਕ ਇਤਿਹਾਸਕ ਕਦਮ ਚੁੱਕਦਿਆਂ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਨੂੰ ਪੰਜਾਬ ਦੀ ਪਹਿਲੀ 3 ਟੈਸਲਾ ਐਮ.ਆਰ.ਆਈ. ਮੈਗਨੈਟਮ ਵੀ.ਆਈ.ਡੀ.ਏ. (64 ਚੈਨਲ) ਪ੍ਰਾਪਤ ਹੋਇਆ ਹੈ | ਇਹ ਮਸ਼ੀਨ ਸੀਮਨਸ, ਜਰਮਨੀ ਤੋਂ ਆਈ ਹੈ ਅਤੇ ਇਹ ਪੰਜਾਬ ਵਿਚ ਆਪਣੀ ਕਿਸਮ ਦੀ ਪਹਿਲੀ ਉੱਨਤ ਮਸ਼ੀਨ ਹੈ | ਇਹ ਪ੍ਰੋਜੈਕਟ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਰਾਜੀਵ ਸੂਦ ਦੀ ਅਗਵਾਈ ਅਤੇ ਸਥਾਨਕ ਵਿਧਾਇਕ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਸੰਭਵ ਹੋਇਆ ਹੈ | ਇਹ ਐਮ.ਆਰ.ਆਈ. ਮਸ਼ੀਨ ਮਾਲਵਾ ਖੇਤਰ ਦੇ ਲੱਖਾਂ ਮਰੀਜ਼ਾਂ ਲਈ ਇਕ ਵੱਡਾ ਤੋਹਫਾ ਹੈ | ਇਸ ਵਿਚ ਪੂਰੇ ਸਰੀਰ ਦੀ ਉੱਚ-ਗੁਣਵੱਤਾ ਸਕੈਨਿੰਗ, ਓਕੋਲੋਜੀ (ਕੈਂਸਰ) ਸੂਟ, ਕਾਰਡੀਓਲੋਜੀ ਸੂਟ, ਲਿਵਰ ਲੈਬ, ਬੱਚਿਆਂ ਅਤੇ ਥੈਲੇਸੀਮੀਆ ਮਰੀਜ਼ਾਂ ਲਈ ਵਿਸ਼ੇਸ਼ ਡਾਇਗਨੋਸਟਿਕ ਪ੍ਰੋਟੋਕਾਲ ਸ਼ਾਮਿਲ ਹਨ | ਇਸ ਮਸ਼ੀਨ ਦੀ ਲਾਗਤ 29.85 ਕਰੋੜ ਰੁਪਏ ਹੈ ਅਤੇ ਇਹ 5 ਸਾਲ ਦੀ ਵਾਰੰਟੀ ਨਾਲ ਆਈ ਹੈ | ਜਲਦ ਹੀ ਇਸ ਦੀ ਇੰਸਟਾਲੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਇੰਸਟਾਲ ਹੋਣ ਉਪਰੰਤ, ਇਹ ਮਸ਼ੀਨ ਮਰੀਜ਼ਾਂ ਨੂੰ ਤੇਜ਼, ਸਹੀ ਅਤੇ ਵਿਸ਼ਵਾਸ਼ਯੋਗ ਸੇਵਾਵਾਂ ਪ੍ਰਦਾਨ ਕਰੇਗੀ | ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਇਹ ਮਸ਼ੀਨ ਫ਼ਰੀਦਕੋਟ ਪਹੁੰਚਣ 'ਤੇ ਖੁਸ਼ੀ ਜਤਾਈ ਅਤੇ ਉਨ੍ਹਾਂ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਤੇ ਜਥੇਦਾਰ ਧਨੌਲਾ ਨੇ ਮੈਂਬਰ ਸ਼ੋ੍ਰਮਣੀ ਕਮੇਟੀ ਜਥੇਦਾਰ ਸੂਬਾ ਸਿੰਘ ਦਾ ਹਾਲ ਜਾਣਿਆ <br/> ਅਗਲੀ ਖ਼ਬਰ ਕੇਨਰਾ ਬੈਂਕ ਨੇ ਸਾਰੇ ਸੇਵਿੰਗ ਖਾਤਿਆਂ ਲਈ ਘੱਟੋ-ਘੱਟ ਬਕਾਇਆ ਰੱਖਣ ਦੇ ਜੁਰਮਾਨੇ ਕੀਤੇ ਮੁਆਫ਼ <br/>
Ad Position 24