ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਅੱਧੀ ਸਦੀ ਦੇ ਕਰੀਬ ਫ਼ਾਜ਼ਿਲਕਾ ਤੋਂ ਸ਼ੋ੍ਰਮਣੀ ਕਮੇਟੀ ਦੇ ਚੱਲ ਰਹੇ ਮੈਂਬਰ 'ਤੇ ਕਰੀਬ 36 ਸਾਲ ਸ਼ੋ੍ਰਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਰਹੇ ਬਜ਼ੁਰਗ ਅਤੇ ਦਰਵੇਸ਼ ਸਿਆਸਤਦਾਨ ਜਥੇਦਾਰ ਸੂਬਾ ਸਿੰਘ ਦਾ ਹਾਲ-ਚਾਲ ਜਾਣਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਡੱਬਵਾਲਾ ਕਲਾਂ ਪੁੱਜੇ | ਜਿੱਥੇ ਜਥੇਦਾਰ ਗੜਗੱਜ ਨੇ ਜਥੇਦਾਰ ਸੂਬਾ ਸਿੰਘ ਵਲੋਂ ਪੰਥ ਲਈ ਕੀਤੇ ਕੰਮਾਂ ਦੀ ਸਰਾਹਨਾਂ ਕੀਤੀ | ਉਨ੍ਹਾਂ ਅਜੋਕੀ ਨੌਜਵਾਨ ਪੀੜੀ ਨੂੰ ਰਹਿਤ ਮਰਿਆਦਾ ਵਿਚ ਰਹਿਣ ਅਤੇ ਜਥੇਦਾਰ ਸੂਬਾ ਸਿੰਘ ਵਲੋਂ ਨਿਭਾਈ ਪੰਥਪ੍ਰਸਤੀ ਤੋਂ ਸੇਧ ਲੈਣ ਦੀ ਅਪੀਲ ਕੀਤੀ | ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ, ਗੁਰਪ੍ਰੀਤ ਸਿੰਘ ਡੱਬਵਾਲਾ, ਅਵਤਾਰ ਸਿੰਘ ਕਮਾਲ ਵਾਲਾ ਨੇ ਪੁੱਜੇ ਜਥੇਦਾਰਾਂ ਦਾ ਸਨਮਾਨ ਕੀਤਾ | ਇਸ ਮੌਕੇ ਨਵਤੇਜ ਸਿੰਘ ਕਉਣੀ ਮੈਂਬਰ ਐੱਸ.ਜੀ.ਪੀ.ਸੀ., ਅਵਤਾਰ ਸਿੰਘ ਵਣਵਾਲਾ, ਗੁਰਨਾਮ ਸਿੰਘ ਸੈਦਾ ਰੁਹੇਲਾ, ਰਣਜੀਤ ਸਿੰਘ ਸੰਧੂ, ਤਰਸੇਮ ਸਿੰਘ ਗਿੱਲ, ਗੁਰਜੀਤ ਸਿੰਘ ਫ਼ਾਜ਼ਿਲਕਾ, ਅਮਰੀਕ ਸਿੰਘ ਪ੍ਰਧਾਨ, ਇਕਬਾਲ ਸਿੰਘ ਸਰਪੰਚ, ਸੁਖਪਾਲ ਸਿੰਘ ਇਸਲਾਮ ਵਾਲਾ, ਮਨਜੀਤ ਸਿੰਘ, ਹਰਜੀਤ ਸਿੰਘ ਹੀਰਾ, ਸੰਤੋਖ ਸਿੰਘ, ਨਿਸ਼ਾਨ ਸਿੰਘ ਢਿੱਲੋਂ, ਭੋਲਾ ਸਿੰਘ, ਜਥੇਦਾਰ ਰਛਪਾਲ ਸਿੰਘ ਆਦਿ ਹਾਜ਼ਰ ਸਨ |