29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਆਦੇਸ਼ ਹਸਪਤਾਲ ਬਠਿੰਡਾ ਦੇ ਪਲਾਸਟਿਕ ਸਰਜਨ ਨੇ ਤਲਵਾਰ ਨਾਲ ਕੱਟੇ ਹੱਥ ਨੂੰ ਜੋੜਿਆ <br/>

Ad Position 21
No active advertisement
ਅਜੀਤ ਡੈਸਕ 01-06-2025
ਜਲੰਧਰ, 31 ਮਈ (ਅਜੀਤ ਬਿਊਰੋ)-ਆਦੇਸ਼ ਹਸਪਤਾਲ, ਬਠਿੰਡਾ ਵਿਖੇ ਤਿੰਨ ਦਿਨ ਪਹਿਲਾਂ ਇਕ ਵਿਅਕਤੀ ਐਮਰਜੈਂਸੀ ਵਿਭਾਗ ਵਿਚ ਆਇਆ ਜਿਸ ਦੇ ਖੱਭੇ ਹੱਥ 'ਤੇ ਤਲਵਾਰ ਵੱਜਣ ਨਾਲ ਹੱਥ ਕੱਟ ਗਿਆ ਸੀ ਅਤੇ ਹੱਥ ਕੱਟੇ ਗਏ ਨੂੰ 7-8 ਘੰਟੇ ਹੋ ਚੁੱਕੇ ਸਨ¢ ਤੁਰੰਤ ਆਦੇਸ਼ ਦੀ ਐਮਰਜੈਂਸੀ ਟੀਮ ਵਲੋਂ ਡਾ. ਸੌਰਭ ਗੁਪਤਾ (ਪਲਾਸਟਿਕ ਸਰਜਨ) ਨੂੰ ਇਸ ਮਰੀਜ਼ ਦੀ ਜਾਣਕਾਰੀ ਦਿੱਤੀ ਗਈ¢ ਡਾ. ਸੌਰਭ ਗੁਪਤਾ ਨੇ ਐਮਰਜੈਂਸੀ ਵਿਭਾਗ ਵਿਚ ਪਹੁੰਚ ਕੇ ਮਰੀਜ਼ ਦੀ ਜਾਂਚ ਕੀਤੀ, ਜਾਂਚ ਕਰਨ ਪਿੱਛੋਂ ਡਾ. ਸੌਰਭ ਗੁਪਤਾ ਨੇ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਮਰੀਜ਼ ਦੇ ਹੱਥ ਦੀਆਂ ਖੂਨ ਦੀਆਂ ਨਾੜਾਂ, ਕਰੰਟ ਵਾਲੀਆਂ ਨਾੜਾਂ, ਉਂਗਲਾਂ ਨੂੰ ਚਲਾਉਣ ਵਾਲੀਆਂ ਤਾਰਾਂ ਸਾਰੀਆਂ ਕੱਟ ਗਈਆਂ ਸਨ ਅਤੇ ਹੱਥ ਕੱਟੇ ਗਏ ਨੂੰ 7-8 ਘੰਟੇ ਹੋ ਗਏ ਸੀ¢ ਜਿਸ ਕਰਕੇ ਇਸਦੀ ਤੁਰੰਤ ਸਰਜਰੀ ਕਰਨੀ ਪਵੇਗੀ¢ ਜ਼ਰੂਰੀ ਜਾਂਚਾਂ ਅਤੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਮਰੀਜ਼ ਨੂੰ ਅਪ੍ਰੇਸ਼ਨ ਥੀਏਟਰ 'ਚ ਸਰਜਰੀ ਲਈ ਲਿਆ ਗਿਆ¢ ਡਾ. ਸÏਰਭ ਨੇ ਪਲਾਸਟਿਕ ਸਰਜਰੀ ਦੀ ਸਭ ਤੋਂ ਆਧੁਨਿਕ ਤਕਨੀਕ ਮਾਈਕਰੋ ਵੇਸਕੁਲਰ ਸਰਜਰੀ ਕਰਕੇ ਮਰੀਜ ਦੇ ਹੱਥ ਦੀਆਂ ਮੁਹਿੰਮ ਨਾੜਾਂ ਨੂੰ ਇੱਕ-ਇੱਕ ਕਰਕੇ ਜੋੜਿਆ ਅਤੇ ਉਸੇ ਤਕਨੀਕ ਨਾਲ ਕਰੰਟ ਵਾਲੀਆਂ ਨਾੜਾਂ ਵੀ ਜੋੜੀਆਂ ਗਈਆਂ ਫਿਰ ਉਸ ਤੋਂ ਬਾਅਦ ਉਂਗਲਾਂ ਦੀਆਂ ਕੱਟੀਆਂ ਗਈਆਂ ਤਾਰਾਂ ਨੂੰ ਇੱਕ-ਇੱਕ ਕਰਕੇ ਵੀ ਜੋੜਿਆ ਗਿਆ¢ ਅਪ੍ਰੇਸ਼ਨ ਤੋਂ ਬਾਅਦ ਖੂਨ ਦਾ ਸੰਚਾਲਨ ਮੁੜ ਚਾਲੂ ਹੋ ਗਿਆ¢ ਪੰਜ ਘੰਟੇ ਚੱਲੀ ਇਹ ਮੈਰਾਥਨ ਸਫ਼ਲ ਸਰਜਰੀ ਨਾਲ ਮਰੀਜ਼ ਦਾ ਹੱਥ ਬਚਾ ਲਿਆ ਗਿਆ¢ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਡਾ. ਸÏਰਭ ਗੁਪਤਾ ਅਤੇ ਆਦੇਸ਼ ਮੈਨਜਮੈਂਟ ਦਾ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ 'ਚ ਨਕਲੀ ਖਾਦਾਂ ਬਣਾਉਣ ਵਾਲੀਆਂ 13 ਫ਼ੈਕਟਰੀਆਂ ਦਾ ਪਰਦਾਫਾਸ਼ <br/> ਅਗਲੀ ਖ਼ਬਰ ਜਥੇਦਾਰ ਗੜਗੱਜ ਤੇ ਜਥੇਦਾਰ ਧਨੌਲਾ ਨੇ ਮੈਂਬਰ ਸ਼ੋ੍ਰਮਣੀ ਕਮੇਟੀ ਜਥੇਦਾਰ ਸੂਬਾ ਸਿੰਘ ਦਾ ਹਾਲ ਜਾਣਿਆ <br/>
Ad Position 24