29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਆਈ.ਆਰ.ਐਸ. ਅਧਿਕਾਰੀ ਨੂੰ 45 ਲੱਖ ਰੁਪਏ ਦੇ ਰਿਸ਼ਵਤ ਮਾਮਲੇ 'ਚ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 02-06-2025


ਡਿਊਟੀ ਮੈਜਿਸਟ੍ਰੇਟ ਨੇ ਅਧਿਕਾਰੀ ਤੇ ਉਸ ਦੇ ਸਾਥੀ ਨੂੰ ਨਿਆਇਕ ਹਿਰਾਸਤ 'ਚ ਭੇਜਿਆ
<br/>

ਚੰਡੀਗੜ੍ਹ, 1 ਜੂਨ (ਕਪਿਲ ਵਧਵਾ)-ਅਫ਼ਸਰਸ਼ਾਹੀ ਦਰਮਿਆਨ ਭਿ੍ਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਬੀਤੀ ਦੇਰ ਸ਼ਾਮ ਨੂੰ ਸੀਨੀਅਰ ਭਾਰਤੀ ਮਾਲੀਆ ਸੇਵਾਵਾਂ ਵਿਖੇ ਵਧੀਕ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਆਈ. ਆਰ. ਐਸ. ਅਧਿਕਾਰੀ ਡਾ. ਅਮਿਤ ਕੁਮਾਰ ਸਿੰਗਲ ਨੂੰ ਦਿੱਲੀ ਸਥਿਤ ਉਨ੍ਹਾਂ ਦੇ ਘਰ ਤੋਂ ਆਮਦਨ ਕਰ ਨੋਟਿਸ ਨੂੰ ਰੱਦ ਕਰਨ ਲਈ ਕਥਿਤ ਤੌਰ 'ਤੇ 45 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਗੱਲ ਦੀ ਪੁਸ਼ਟੀ ਸੀ.ਬੀ.ਆਈ. ਵਲੋਂ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਇਹ ਗਿ੍ਫ਼ਤਾਰੀ ਲਾ ਪਿਨੋਜ਼ ਪੀਜ਼ਾ ਫਰੈਂਚਾਈਜ਼ੀ ਚੇਨ ਦੇ ਮਾਲਕ ਸਨਮ ਕਪੂਰ ਵਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਹੋਈ | ਸ਼ਿਕਾਇਤਕਰਤਾ ਅਨੁਸਾਰ ਮੁੰਬਈ ਸਥਿਤ ਕਾਰੋਬਾਰੀ ਹਰਸ਼ ਕੋਟਕ ਨਾਲ ਵਪਾਰਕ ਝਗੜੇ ਤੋਂ ਬਾਅਦ ਕਪੂਰ ਨੂੰ ਕਈ ਅਧਿਕਾਰਤ ਨੋਟਿਸਾਂ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜੋ ਕਥਿਤ ਤੌਰ 'ਤੇ ਡਾ. ਸਿੰਗਲ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ | ਕਪੂਰ ਦੇ ਵਕੀਲ ਗਗਨਦੀਪ ਜੰਮੂ ਨੇ ਦਾਅਵਾ ਕੀਤਾ ਕਿ ਰਿਸ਼ਵਤ ਮੰਗਣ ਵੱਲ ਲਿਜਾਣ ਵਾਲੀਆਂ ਘਟਨਾਵਾਂ ਦੀ ਲੜੀ ਉਦੋਂ ਸ਼ੁਰੂ ਹੋਈ ਜਦੋਂ ਕਪੂਰ ਨੂੰ ਪਤਾ ਲੱਗਾ ਕਿ ਕੋਟਕ ਨੇ ਘੱਟ ਕੀਮਤ 'ਤੇ ਵਿਕਲਪਕ ਵਿਕੇ੍ਰਤਾਵਾਂ ਤੋਂ ਕੱਚਾ ਮਾਲ ਪ੍ਰਾਪਤ ਕਰਕੇ 2017 ਵਿਚ ਹਸਤਾਖ਼ਰ ਕੀਤੇ ਗਏ ਇਕ ਫਰੈਂਚਾਈਜ਼ੀ ਸਮਝੌਤੇ ਦੀ ਉਲੰਘਣਾ ਕੀਤੀ ਸੀ | ਸਮਝੌਤੇ ਨੂੰ ਖਤਮ ਕਰਨ ਦਾ ਅਧਿਕਾਰ ਹੋਣ ਦੇ ਬਾਵਜੂਦ ਕਪੂਰ ਨੂੰ ਕਥਿਤ ਤੌਰ 'ਤੇ 1.6 ਕਰੋੜ ਵਿਚ ਫਰੈਂਚਾਈਜ਼ੀ ਵਾਪਸ ਖ਼ਰੀਦਣ ਲਈ ਮਜਬੂਰ ਕੀਤਾ ਗਿਆ ਸੀ | ਇਸ ਤੋਂ ਬਾਅਦ ਕਪੂਰ ਨੂੰ ਆਮਦਨ ਕਰ ਅਤੇ ਖ਼ੁਰਾਕ ਸੁਰੱਖਿਆ ਵਿਭਾਗ ਤੋਂ ਅਕਸਰ ਨੋਟਿਸ ਮਿਲਣੇ ਸ਼ੁਰੂ ਹੋ ਗਏ | ਵਕੀਲ ਜੰਮੂ ਦਾ ਇਹ ਵੀ ਕਹਿਣਾ ਹੈ ਕਿ ਡਾ. ਸਿੰਗਲ ਨੇ ਕੋਟਕ ਰਾਹੀਂ ਆਮਦਨ ਕਰ ਨੋਟਿਸ ਨੂੰ ਨਿਪਟਾਉਣ ਲਈ 45 ਲੱਖ ਰੁਪਏ ਦੀ ਮੰਗ ਕੀਤੀ | ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਸੀ. ਬੀ. ਆਈ. ਨੇ ਜਾਂਚ ਸ਼ੁਰੂ ਕੀਤੀ ਅਤੇ ਜਾਲ ਵਿਛਾਇਆ | 30 ਮਈ ਨੂੰ ਕੋਟਕ ਨੇ ਚੰਡੀਗੜ੍ਹ ਵਿਚ ਕਪੂਰ ਨਾਲ ਮੁਲਾਕਾਤ ਕੀਤੀ ਅਤੇ ਅਗਲੇ ਦਿਨ ਡਾ. ਸਿੰਗਲ ਦੇ ਸਥਾਨਕ ਰਿਹਾਇਸ਼ 'ਤੇ ਇਕ ਮੀਟਿੰਗ ਦਾ ਪ੍ਰਬੰਧ ਕੀਤਾ | 31 ਮਈ ਨੂੰ ਹੋਈ ਮੀਟਿੰਗ ਦੌਰਾਨ ਕੋਟਕ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ ਕਪੂਰ ਤੋਂ 25 ਲੱਖ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਅਤੇ ਉਸ ਨੂੰ ਤੁਰੰਤ ਸੀ.ਬੀ.ਆਈ. ਨੇ ਗਿ੍ਫ਼ਤਾਰ ਕਰ ਲਿਆ | ਉਸੇ ਸ਼ਾਮ ਬਾਅਦ ਵਿਚ ਸੀ. ਬੀ. ਆਈ ਨੇ ਦਿੱਲੀ ਵਿਚ ਡਾ. ਸਿੰਗਲ ਦੇ ਘਰ 'ਤੇ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ | ਸੂਤਰਾਂ ਅਨੁਸਾਰ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਉਕਤ ਅਫ਼ਸਰ ਅਤੇ ਕੋਟਕ ਨੂੰ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕਰਨ ਲਈ ਚੰਡੀਗੜ੍ਹ ਲਿਆਂਦਾ ਗਿਆ ਤਾਂ ਐਤਵਾਰ ਨੂੰ ਜੱਜ ਅੰਬਿਕਾ ਸ਼ਰਮਾ ਵਲੋਂ ਉਨ੍ਹਾਂ ਨੂੰ 13 ਜੂਨ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬਹੁਕਰੋੜੀ ਡਰੱਗ ਮਾਮਲੇ 'ਚ ਜਗਦੀਸ਼ ਭੋਲਾ ਆਇਆ ਜੇਲ੍ਹੋਂ ਬਾਹਰ, ਮਿਲੀ ਜ਼ਮਾਨਤ <br/> ਅਗਲੀ ਖ਼ਬਰ ਈ. ਐੱਮ. ਸੀ. ਹਸਪਤਾਲ ਸੁਜਾਨਪੁਰ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ
Ad Position 24