29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਈ. ਐੱਮ. ਸੀ. ਹਸਪਤਾਲ ਸੁਜਾਨਪੁਰ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 02-06-2025
ਸੁਜਾਨਪੁਰ, 1 ਜੂਨ (ਜਗਦੀਪ ਸਿੰਘ)-ਈ. ਐਮ. ਸੀ. ਹਸਪਤਾਲ ਅੰਮਿ੍ਤਸਰ ਦੀ ਬਰਾਂਚ ਸੁਜਾਨਪੁਰ ਵਲੋਂ ਇਕ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਪਿੰਡ ਮੈਰਾ ਵਿਖੇ ਸਰਪੰਚ ਵਿੱਕੀ ਅਤੇ ਪੀ.ਆਰ.ਓ. ਦਲਜੀਤ ਸਿੰਘ ਦੀ ਦੇਖਰੇਖ ਹੇਠ ਕੀਤਾ ਗਿਆ | ਕੈਂਪ ਵਿਚ ਡਾ: ਅੰਗਦ ਹੱਡੀਆਂ ਦੇ ਮਾਹਿਰ, ਡਾ: ਅਵਿਨਾਸ਼ ਮੈਡੀਕਲ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਵਲੋਂ ਲਗਪਗ 70 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਡਾ: ਅੰਗਦ, ਡਾ: ਅਵਿਨਾਸ਼ ਅਤੇ ਪੀ.ਆਰ.ਓ. ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਜਾਨਪੁਰ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਈ. ਐਮ. ਸੀ. ਹਸਪਤਾਲ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਏ ਜਾਂਦੇ ਹਨ ਅਤੇ ਮਰੀਜ਼ਾਂ ਦੀ ਜਾਂਚ ਕਰਕੇ ਨੰੂ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਸਾਨੂੰ ਗਰਮੀਆਂ ਦੇ ਇਸ ਮੌਸਮ ਦੌਰਾਨ ਕਿਸੇ ਵੀ ਕਿਸਮ ਦੀ ਸਰੀਰਕ ਪ੍ਰੇਸ਼ਾਨੀ ਆਉਣ 'ਤੇ ਤੁਰੰਤ ਨੇੜਲੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ | ਇਸ ਮੌਕੇ ਸ਼ਿਵਾਨੀ ਸਵਾਤੀ, ਡਾ: ਕੁਸਮ, ਡਾ: ਰਾਣਾ, ਸਾਬਕਾ ਸਰਪੰਚ ਸੁੱਖਾ ਸਿੰਘ, ਮੈਂਬਰ ਪੰਚਾਇਤ ਭੁਪਿੰਦਰ ਸਿੰਘ, ਰਮਨੀਕ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ, ਕਾਲਾ ਸਿੰਘ, ਬਾਬੂ ਰਾਮ, ਨਿਰਮਲ ਸਿੰਘ, ਗੁਰਦੀਪ ਸਿੰਘ, ਅਰਜਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਈ.ਆਰ.ਐਸ. ਅਧਿਕਾਰੀ ਨੂੰ 45 ਲੱਖ ਰੁਪਏ ਦੇ ਰਿਸ਼ਵਤ ਮਾਮਲੇ 'ਚ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਨਸ਼ਾ ਤਸਕਰ ਨੰੂ ਫੜਨ ਆਈ ਪੁਲਿਸ 'ਤੇ ਕੀਤਾ ਜਾਨਲੇਵਾ ਹਮਲਾ • ਪੁਲਿਸ ਵਲੋਂ ਬਚਾਅ ਲਈ ਕੀਤੇ ਗਏ 2 ਤੋਂ 3 ਹਵਾਈ ਫਾਇਰ-...
Ad Position 24