30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਗੁਜਰਾਤ ਦੇ ਮੰਤਰੀ ਦਾ ਬੇਟਾ ਜ਼ਮਾਨਤ ਮਗਰੋਂ ਦੂਜੇ ਮਾਮਲੇ 'ਚ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 02-06-2025
ਦਾਹੋਦ, 1 ਜੂਨ (ਪੀ.ਟੀ.ਆਈ.)-ਗੁਜਰਾਤ ਦੇ ਮੰਤਰੀ ਬਚੂਭਾਈ ਖ਼ਬਾਡ ਦੇ ਪੁੱਤਰ ਨੂੰ ਜ਼ਮਾਨਤ ਮਿਲਣ ਤੋਂ ਤੁਰੰਤ ਬਾਅਦ ਮਨਰੇਗਾ ਨਾਲ ਸੰਬੰਧਿਤ ਇਕ ਹੋਰ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਦੇ ਪੰਚਾਇਤ ਤੇ ਖੇਤੀਬਾੜੀ ਰਾਜ ਮੰਤਰੀ ਦੇ ਪੁੱਤਰ ਕਿਰਨ ਖ਼ਬਾਡ ਨੂੰ 2 ਹਫ਼ਤੇ ਪਹਿਲਾਂ 71 ਕਰੋੜ ਰੁਪਏ ਦੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਘੁਟਾਲੇ 'ਚ ਕਥਿਤ ਸ਼ਮੂਲੀਅਤ ਲਈ ਗਿ੍ਫ਼ਤਾਰ ਕੀਤਾ ਸੀ ਜੋ ਪਿਛਲੇ ਮਹੀਨੇ ਦਾਹੋਦ 'ਚ ਸਾਹਮਣੇ ਆਇਆ ਸੀ | ਪਹਿਲੀ ਐਫ.ਆਈ.ਆਰ. 'ਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ, ਕਿਰਨ ਖ਼ਬਾਡ ਨੂੰ ਅੱਜ ਮੁੜ ਗਿ੍ਫ਼ਤਾਰ ਕੀਤਾ ਗਿਆ | ਇਹ ਗਿ੍ਫ਼ਤਾਰੀ ਦਾਹੋਦ ਪੁਲਿਸ ਦੁਆਰਾ ਦਰਜ ਕੀਤੇ ਗਏ ਤਾਜ਼ਾ ਮਾਮਲੇ 'ਚ ਕੀਤੀ ਗਈ | ਤਾਜ਼ਾ ਐਫ.ਆਈ.ਆਰ. ਦੇ ਅਨੁਸਾਰ ਕਿਰਨ ਸਮੇਤ ਕੁਝ ਏਜੰਸੀਆਂ ਨੇ ਮਨਰੇਗਾ ਅਧੀਨ ਉਨ੍ਹਾਂ ਨੂੰ ਦਿੱਤੇ ਗਏ ਕੰਮ ਨੂੰ ਪੂਰਾ ਕੀਤੇ ਬਿਨਾਂ ਸਰਕਾਰ ਤੋਂ ਭੁਗਤਾਨ ਪ੍ਰਾਪਤ ਕੀਤੇ ਸਨ |

Ad Position 22
No active advertisement
ਪਿਛਲੀ ਖ਼ਬਰ ਐਨ.ਜੀ.ਟੀ. ਵਲੋਂ ਪਾਨ ਮਸਾਲਾ ਨਿਰਮਾਤਾਵਾਂ ਵਲੋਂ ਨਿਯਮਾਂ ਦੀ ਉਲੰਘਣਾ ਸੰਬੰਧੀ ਕੇਂਦਰ ਨੂੰ ਨੋਟਿਸ <br/> ਅਗਲੀ ਖ਼ਬਰ ਬਡਗਾਮ 'ਚ ਪੱਤਰਕਾਰ ਦੀ ਗੱਡੀ 'ਤੇ ਗੋਲੀਬਾਰੀ
Ad Position 24