30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਐਨ.ਜੀ.ਟੀ. ਵਲੋਂ ਪਾਨ ਮਸਾਲਾ ਨਿਰਮਾਤਾਵਾਂ ਵਲੋਂ ਨਿਯਮਾਂ ਦੀ ਉਲੰਘਣਾ ਸੰਬੰਧੀ ਕੇਂਦਰ ਨੂੰ ਨੋਟਿਸ <br/>

Ad Position 21
No active advertisement
ਅਜੀਤ ਡੈਸਕ 02-06-2025
ਨਵੀਂ ਦਿੱਲੀ, 1 ਜੂਨ (ਪੀ. ਟੀ. ਆਈ.)-ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਗੁਟਖਾ, ਪਾਨ ਮਸਾਲਾ ਤੇ ਤੰਬਾਕੂ ਉਤਪਾਦਾਂ ਦੇ ਨਿਰਮਾਤਾਵਾਂ ਵਲੋਂ ਪਲਾਸਟਿਕ ਵੇਸਟ ਮੈਨੇਜਮੈਂਟ ਨਿਯਮਾਂ ਦੀ ਉਲੰਘਣਾ ਲਈ ਕੇਂਦਰ ਤੋਂ ਜਵਾਬ ਮੰਗਿਆ ਹੈ | ਐਨ.ਜੀ.ਟੀ. ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਅਤੇ ਮਾਹਰ ਮੈਂਬਰ ਏ. ਸੇਂਥਿਲ ਵੇਲ ਦੇ ਬੈਂਚ ਨੇ ਪਟੀਸ਼ਨਕਰਤਾ ਦੇ ਵਕੀਲ ਦੀਆਂ ਦਲੀਲਾਂ ਨੂੰ ਨੋਟ ਕੀਤਾ ਕਿ ਅਕਤੂਬਰ 2021 'ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ 25 ਅਜਿਹੇ ਨਿਰਮਾਤਾਵਾਂ ਨੂੰ ਕੁਝ ਨਿਰਦੇਸ਼ ਜਾਰੀ ਕੀਤੇ ਸਨ, ਜਿਸ 'ਚ ਵਾਤਾਵਰਣ ਦੇ ਅਨੁਕੂਲ ਬਦਲਾਂ ਵੱਲ ਜਾਣ ਤੱਕ ਕਾਰਜਾਂ ਨੂੰ ਤੁਰੰਤ ਬੰਦ ਕਰਨਾ ਸ਼ਾਮਿਲ ਸੀ, ਜਿਨ੍ਹਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ | ਬੈਂਚ ਨੇ 30 ਮਈ ਦੇ ਆਪਣੇ ਆਦੇਸ਼ 'ਚ ਨੋਟ ਕੀਤਾ ਕਿ ਵਕੀਲ ਅਨੁਜ ਅਗਰਵਾਲ ਅਨੁਸਾਰ ਪਲਾਸਟਿਕ ਵੇਸਟ ਮੈਨੇਜਮੈਂਟ ਨਿਯਮਾਂ ਦੇ ਕੁਝ ਪ੍ਰਬੰਧਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ | ਇਨ੍ਹਾਂ 'ਚ ਇਹ ਧਾਰਾ ਸ਼ਾਮਿਲ ਸੀ ਕਿ ਪਲਾਸਟਿਕ ਸਮਗਰੀ ਦੀ ਵਰਤੋਂ ਕਰਨ ਵਾਲੇ ਪਾਊਚਾਂ ਨੂੰ ਗੁਟਖਾ, ਤੰਬਾਕੂ ਅਤੇ ਪਾਨ ਮਸਾਲਾ ਸਟੋਰ ਕਰਨ, ਪੈਕ ਕਰਨ ਜਾਂ ਵੇਚਣ ਲਈ ਨਹੀਂ ਵਰਤਿਆ ਜਾਵੇਗਾ ਅਤੇ ਪਲਾਸਟਿਕ ਸਮਗਰੀ ਕਿਸੇ ਵੀ ਰੂਪ ਵਿਚ, ਜਿਸ 'ਚ ਵਿਨਾਇਲ ਐਸੀਟੇਟ, ਮੈਲਿਕ ਐਸਿਡ, ਵਿਨਾਇਲ ਕਲੋਰਾਈਡ ਕੋਪੋਲੀਮਰ (ਪਲਾਸਟਿਕ ਕੋਟਿੰਗ 'ਚ ਵਰਤਿਆ ਜਾਂਦਾ ਹੈ) ਸ਼ਾਮਿਲ ਹੈ, ਨੂੰ ਗੁਟਖਾ, ਪਾਨ ਮਸਾਲਾ ਅਤੇ ਤੰਬਾਕੂ ਨੂੰ ਸਾਰੇ ਰੂਪਾਂ 'ਚ ਪੈਕ ਕਰਨ ਲਈ ਕਿਸੇ ਵੀ ਪੈਕੇਜ 'ਚ ਨਹੀਂ ਵਰਤਿਆ ਜਾਵੇਗਾ |


Ad Position 22
No active advertisement
ਪਿਛਲੀ ਖ਼ਬਰ ਏਅਰ ਮਾਰਸ਼ਲ ਜਸਵੀਰ ਸਿੰਘ ਮਾਨ ਨੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਏਅਰ ਸਟਾਫ਼ ਅਫ਼ਸਰ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਗੁਜਰਾਤ ਦੇ ਮੰਤਰੀ ਦਾ ਬੇਟਾ ਜ਼ਮਾਨਤ ਮਗਰੋਂ ਦੂਜੇ ਮਾਮਲੇ 'ਚ ਗਿ੍ਫ਼ਤਾਰ
Ad Position 24