30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਏਅਰ ਮਾਰਸ਼ਲ ਜਸਵੀਰ ਸਿੰਘ ਮਾਨ ਨੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਏਅਰ ਸਟਾਫ਼ ਅਫ਼ਸਰ ਵਜੋਂ ਅਹੁਦਾ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 02-06-2025

ਨਵੀਂ ਦਿੱਲੀ, 1 ਜੂਨ (ਯੂ. ਐਨ. ਆਈ.)-ਏਅਰ ਮਾਰਸ਼ਲ ਜਸਵੀਰ ਸਿੰਘ ਮਾਨ ਨੇ ਐਤਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਏਅਰ ਸਟਾਫ਼ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ | ਰਾਸ਼ਟਰੀ ਰੱਖਿਆ ਅਕੈਡਮੀ ਦੇ ਸਾਬਕਾ ਵਿਦਿਆਰਥੀ ਏਅਰ ਮਾਰਸ਼ਲ ਨੂੰ 16 ਦਸੰਬਰ 1989 ਨੂੰ ਭਾਰਤੀ ਹਵਾਈ ਸੈਨਾ 'ਚ ਇਕ ਲੜਾਕੂ ਪਾਇਲਟ ਵਜੋਂ ਕਮਿਸ਼ਨ ਦਿੱਤਾ ਗਿਆ ਸੀ | ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਵੱਖ-ਵੱਖ ਕਿਸਮਾਂ ਦੇ ਲੜਾਕੂ ਜਹਾਜ਼ਾਂ 'ਤੇ 3000 ਘੰਟੇ ਤੋਂ ਵੱਧ ਉਡਾਣ ਭਰੀ ਹੈ | ਜਸਵੀਰ ਸਿੰਘ ਮਾਨ ਇਕ ਪਾਇਲਟ ਅਟੈਕ ਇੰਸਟ੍ਰਕਟਰ ਹਨ ਅਤੇ ਆਪਣੇ ਸੰਚਾਲਨ ਕਰੀਅਰ 'ਚ ਉਨ੍ਹਾਂ ਇਕ ਲੜਾਕੂ ਸਕੁਐਡਰਨ ਦੀ ਕਮਾਂਡ ਕੀਤੀ ਹੈ | ਉਹ ਇਕ ਫਾਰਵਰਡ ਬੇਸ ਦੇ ਮੁੱਖ ਸੰਚਾਲਨ ਅਧਿਕਾਰੀ ਅਤੇ ਇਕ ਮੁੱਖ ਲੜਾਕੂ ਬੇਸ ਦੇ ਏਅਰ ਅਫ਼ਸਰ ਕਮਾਂਡਿੰਗ ਰਹੇ ਹਨ | ਜਸਵੀਰ ਸਿੰਘ ਨੇ 2017 'ਚ ਸਿੰਗਾਪੁਰ ਦੀ ਹਵਾਈ ਸੈਨਾ ਅਤੇ 2018 'ਚ ਅਮਰੀਕਾ ਦੀ ਹਵਾਈ ਫ਼ੌਜ ਨਾਲ ਸੰਯੁਕਤ ਫ਼ੌਜੀ ਸਿਖਲਾਈ ਅਭਿਆਸਾਂ ਦਾ ਨਿਰਦੇਸ਼ਨ ਕੀਤਾ ਸੀ | ਏਅਰ ਮਾਰਸ਼ਲ ਵੱਕਾਰੀ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ ਅਤੇ ਰਾਇਲ ਕਾਲਜ ਆਫ਼ ਡਿਫੈਂਸ ਸਟੱਡੀਜ਼ ਲੰਡਨ (ਯੂ.ਕੇ.) ਦੇ ਸਾਬਕਾ ਵਿਦਿਆਰਥੀ ਵੀ ਹਨ | ਭਾਰਤੀ ਹਵਾਈ ਸੈਨਾ ਦੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਏਅਰ ਸਟਾਫ਼ ਅਫ਼ਸਰ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਏਅਰ ਹੈੱਡਕੁਆਰਟਰ ਵਿਖੇ ਡਾਇਰੈਕਟਰ ਜਨਰਲ (ਹਥਿਆਰ ਪ੍ਰਣਾਲੀਆਂ) ਸਨ | ਏਅਰ ਅਫ਼ਸਰ ਨੂੰ ਰਾਸ਼ਟਰਪਤੀ ਪੁਰਸਕਾਰ 'ਅਤਿ ਵਿਸ਼ਿਸ਼ਟ ਸੇਵਾ ਮੈਡਲ' ਅਤੇ 'ਵਾਯੂ ਸੈਨਾ ਮੈਡਲ' ਪ੍ਰਾਪਤ ਹੋ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਟਾਵਰ ਮੋਰਚੇ ਦੇ 231ਵੇਂ ਦਿਨ ਆਰ-ਪਾਰ ਦਾ ਸੰਘਰਸ਼ ਕਰਨ ਦਾ ਐਲਾਨ ਅਗਲੀ ਖ਼ਬਰ ਐਨ.ਜੀ.ਟੀ. ਵਲੋਂ ਪਾਨ ਮਸਾਲਾ ਨਿਰਮਾਤਾਵਾਂ ਵਲੋਂ ਨਿਯਮਾਂ ਦੀ ਉਲੰਘਣਾ ਸੰਬੰਧੀ ਕੇਂਦਰ ਨੂੰ ਨੋਟਿਸ <br/>
Ad Position 24