05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੰਜਾਬ ਸਰਕਾਰ ਸਰੀਰਕ ਸਿੱਖਿਆ ਤੇ ਖੇਡ ਅਧਿਆਪਕਾਂ ਦੇ 2018 ਦੇ ਸਰਵਿਸ ਰੂਲਾਂ 'ਚ ਸੋਧ ਕਰੇ <br/>

Ad Position 21
No active advertisement
ਅਜੀਤ ਡੈਸਕ 02-06-2025
ਜਲੰਧਰ, 1 ਜੂਨ (ਡਾ. ਜਤਿੰਦਰ ਸਾਬੀ)- ਗੌਰਮਿੰਟ ਫਿਜੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਤੇ ਸਕੱਤਰ ਇੰਦਰਪਾਲ ਸਿੰੰਘ ਢਿੱਲੋਂ ਨੇ ਸੂਬਾ ਸਰਕਾਰ 'ਤੇ ਸਿੱਖਿਆ ਵਿਭਾਗ ਪੰਜਾਬ ਦੇ ਵਿਸ਼ੇ ਨਾਲ ਬੇਇਨਸਾਫੀ ਦੇ ਦੋਸ਼ ਲਗਾਉਦੇ ਹੋਏ ਦੱਸਿਆ ਕਿ ਪੰਜਾਬ ਦੇ 2000 ਤੋਂ ਵੱਧ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਇਸ ਵੇਲੇ ਕੇਵਲ 571 ਸਰੀਰਕ ਸਿੱਖਿਆ ਲੈਕਚਰਾਰ ਹੀ ਤਾਇਨਾਤ ਹਨ | ਜਦਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅੰਗਰੇਜੀ ਤੇ ਪੰਜਾਬੀ ਲਾਜ਼ਮੀ ਵਿਸ਼ਿਆ ਤੋਂ ਬਾਅਦ ਸਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਸਰੀਰਕ ਸਿੱਖਿਆ ਤੇ ਖੇਡਾਂ ਦਾ ਵਿਸ਼ਾ ਹੈ | ਸਿੱਖਿਆ ਵਿਭਾਗ ਪੰਜਾਬ ਲੈਕਚਰਾਰ ਸਰੀਰਕ ਸਿੱਖਿਆ ਦੀ ਪੋਸਟਾਂ ਦੀ ਵੰਡ ਵਿਦਿਆਰਥੀਆਂ ਦੇ ਅਨੁਸਾਰ ਤਰਕ ਸੰਗਤ ਹੋਣੀ ਚਾਹੀਦੀ ਹੈ | ਪਰ ਸਿੱਖਿਆ ਵਿਭਾਗ ਇਸ ਵਿਚ ਕਾਣੀ ਵੰਡ ਕਰਦੇ ਹੋਏ ਸਰੀਰਕ ਸਿੱਖਿਆ ਦੀਆਂ ਕੇਵਲ 571 ਪੋਸਟਾਂ ਹੀ ਦਿੱਤੀਆਂ ਹੋਈਆਂ ਹਨ | ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਮੰਗ ਪੱਤਰ ਦੇ ਕੇ 2018 ਦੇ ਸਰਵਿਸ ਰੂਲਾਂ 'ਚ ਸੋਧ ਕਰਨ ਦੀ ਮੰਗ ਰੱਖੀ ਹੈ ਤਾਂ ਜੋ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਵੱਧ ਤੋਂ ਵੱਧ ਵਿਦਿਆਰਥੀ ਖੇਡਾਂ ਨਾਲ ਜੁੜ ਕੇ ਆਪਣਾ ਕੈਰੀਅਰ ਖੇਡਾਂ ਦੇ ਖੇਤਰ 'ਚ ਬਣਾ ਸਕਣ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ ਖਰਾਬ ਮÏਸਮ ਕਾਰਨ 14 ਉਡਾਣਾਂ ਦਾ ਰਸਤਾ ਬਦਲਿਆ ਅਗਲੀ ਖ਼ਬਰ ਗੁਜਰਾਤ ਦੇ ਮੰਤਰੀ ਦਾ ਬੇਟਾ ਜ਼ਮਾਨਤ ਮਗਰੋਂ ਦੂਜੇ ਮਾਮਲੇ 'ਚ ਗਿ੍ਫ਼ਤਾਰ
Ad Position 24