ਨਵੀਂ ਦਿੱਲੀ, 1 ਜੂਨ (ਏਜੰਸੀ)-ਐਤਵਾਰ ਸ਼ਾਮ ਨੂੰ ਖਰਾਬ ਮÏਸਮ ਕਾਰਨ ਦਿੱਲੀ ਹਵਾਈ ਅੱਡੇ 'ਤੇ ਕੁੱਲ 14 ਉਡਾਣਾਂ ਨੂੰ ਹੋਰਨਾਂ ਹਵਾਈ ਅੱਡਿਆਂ ਵੱਲ ਮੋੜਿਆ ਗਿਆ ਤੇ ਸੈਂਕੜੇ ਉਡਾਣਾਂ 'ਚ ਦੇਰੀ ਹੋਈ | ਇਕ ਸੂਤਰ ਨੇ ਦੱਸਿਆ ਕਿ ਖਰਾਬ ਮÏਸਮ ਕਾਰਨ ਸ਼ਾਮ 4.30 ਵਜੇ ਤੋਂ ਸ਼ਾਮ 6.10 ਵਜੇ ਦੇ ਵਿਚਕਾਰ 14 ਉਡਾਣਾਂ ਦਾ ਰਸਤਾ ਬਦਲਿਆ ਗਿਆ | ਸੂਤਰ ਨੇ ਦੱਸਿਆ ਕਿ ਸੱਤ ਉਡਾਣਾਂ ਜੈਪੁਰ, ਦੋ-ਦੋ ਉਡਾਣਾਂ ਚੰਡੀਗੜ੍ਹ ਅਤੇ ਅੰਮਿ੍ਤਸਰ, ਇਕ-ਇਕ ਉਡਾਣ ਅਹਿਮਦਾਬਾਦ, ਦੇਹਰਾਦੂਨ ਅਤੇ ਲਖਨਊ ਵੱਲ ਮੋੜੀਆਂ ਗਈਆਂ | ਫਲਾਈਟ ਟਰੈਕਿੰਗ ਵੈੱਬਸਾਈਟ ਦੇ ਅਨੁਸਾਰ, ਐਤਵਾਰ ਨੂੰ ਹਵਾਈ ਅੱਡੇ 'ਤੇ 350 ਤੋਂ ਵੱਧ ਉਡਾਣਾਂ ਦੇਰੀ ਨਾਲ ਆਈਆਂ | ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ |