05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਗੱਦਾਰਾਂ ਨੇ ਮੇਰੇ ਤੇ ਤੇਜਸਵੀ ਵਿਚਕਾਰ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ-ਤੇਜ ਪ੍ਰਤਾਪ <br/>

Ad Position 21
No active advertisement
ਅਜੀਤ ਡੈਸਕ 02-06-2025

ਪਟਨਾ, 1 ਜੂਨ (ਪੀ. ਟੀ. ਆਈ.)-ਆਪਣੇ ਪਿਤਾ ਲਾਲੂ ਪ੍ਰਸਾਦ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਤੋਂ ਹਾਲ ਹੀ 'ਚੋਂ ਕੱਢੇ ਜਾਣ 'ਤੇ ਆਪਣੀ ਚੁੱਪੀ ਤੋੜਦੇ ਹੋਏ ਤੇਜ ਪ੍ਰਤਾਪ ਯਾਦਵ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਛੋਟੇ ਭਰਾ ਤੇਜਸਵੀ ਯਾਦਵ ਵਿਚਕਾਰ ਗੱਦਾਰਾਂ ਵਲੋਂ ਪਾੜਾ ਪਾਉਣ ਦੀ ਸਾਜਿਸ਼ ਰਚੀ ਗਈ | ਬਿਹਾਰ ਦੇ ਸਾਬਕਾ ਮੰਤਰੀ, ਜਿਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ, ਨੇ ਮਹਾਭਾਰਤ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜੋ ਲੋਕ ਮੇਰੇ ਅਤੇ ਅਰਜੁਨ (ਤੇਜਸਵੀ ਯਾਦਵ) ਵਿਚਕਾਰ ਪਾੜਾ ਪਾਉਣ ਦਾ ਸੁਪਨਾ ਦੇਖ ਰਹੇ ਹਨ, ਉਹ ਕਦੇ ਵੀ ਸਾਜਿਸ਼ 'ਚ ਸਫਲ ਨਹੀਂ ਹੋਣਗੇ | ਉਹ ਕਿ੍ਸ਼ਨ ਦੀ ਫ਼ੌਜ ਨੂੰ ਜਿੱਤ ਸਕਦੇ ਹਨ ਪਰ ਖ਼ੁਦ ਕਿ੍ਸ਼ਨ ਨੂੰ ਨਹੀਂ | ਮੈਂ ਜਲਦੀ ਹੀ ਅਜਿਹੀ ਹਰ ਸਾਜਿਸ਼ ਦਾ ਪਰਦਾਫਾਸ਼ ਕਰਾਂਗਾ | ਤੇਜਸਵੀ ਯਾਦਵ ਦਾ ਨਾਂਅ ਲਏ ਬਿਨਾਂ ਉਨ੍ਹਾਂ ਕਿਹਾ ਕਿ ਮੇਰੇ ਭਰਾ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਹਰ ਹਾਲਾਤ 'ਚ ਤੁਹਾਡੇ ਨਾਲ ਹਾਂ | ਮੇਰੇ ਆਸ਼ੀਰਵਾਦ ਤੁਹਾਡੇ ਨਾਲ ਸਨ ਅਤੇ ਹਮੇਸ਼ਾ ਰਹਿਣਗੇ | ਕਿਰਪਾ ਕਰਕੇ ਮੰਮੀ ਅਤੇ ਪਾਪਾ ਦਾ ਧਿਆਨ ਰੱਖੋ, ਜੈਚੰਦ (ਗੱਦਾਰ) ਬਾਹਰ ਵੀ ਹਨ ਅਤੇ ਅੰਦਰ ਵੀ | ਯਾਦਵ, ਜੋ ਕਿ ਲਾਲੂ ਪ੍ਰਸਾਦ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਵੱਡੇ ਪੁੱਤਰ ਹਨ, ਨੇ ਪਹਿਲਾਂ 'ਮੇਰੀ ਪਿਆਰੀ ਮੰਮੀ ਅਤੇ ਪਾਪਾ' ਨੂੰ ਸੰਬੋਧਿਤ ਇਕ ਪੋਸਟ ਜਾਰੀ ਕੀਤੀ ਸੀ |

Ad Position 22
No active advertisement
ਪਿਛਲੀ ਖ਼ਬਰ ਪੰਜ ਪਿਆਰਿਆਂ ਨੇ ਸੁਖਬੀਰ ਦਾ ਪੱਖ ਪੇਸ਼ ਕਰਨ ਦਾ ਸਮਾਂ ਵਧਾਇਆ <br/> ਅਗਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ ਖਰਾਬ ਮÏਸਮ ਕਾਰਨ 14 ਉਡਾਣਾਂ ਦਾ ਰਸਤਾ ਬਦਲਿਆ
Ad Position 24