ਨਵੀਂ ਦਿੱਲੀ, 1 ਜੂਨ (ਉਪਮਾ ਡਾਗਾ ਪਾਰਥ)- ਦਿੱਲੀ ਦੇ ਜੰਗਪੁਰਾ ਇਲਾਕੇ ਸਥਿਤ ਮਦਰਾਸੀ ਕੈਂਪ 'ਚ ਗ਼ੈਰ-ਕਾਨੂੰਨੀ ਨਿਰਮਾਣ 'ਤੇ ਪ੍ਰਸ਼ਾਸਨ ਦਾ ਬੁਲਡੋਜ਼ਰ ਐਕਸ਼ਨ ਤੇਜ਼ ਹੋ ਗਿਆ | ਇਹ ਕਾਰਵਾਈ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਬਾਰਾਪੁਲਾ ਨਾਲੇ ਨੂੰ ਰੁਕਾਵਟ ਤੋਂ ਮੁਕਤ ਕਰਵਾਉਣ ਅਤੇ ਮੌਨਸੂਨ ਤੋਂ ਪਹਿਲਾਂ ਪਾਣੀ ਭਰਨ ਦੀ ਸਮੱਸਿਆ ਤੋਂ ਬਚਣ ਲਈ ਕੀਤੀ ਜਾ ਰਹੀ ਹੈ | ਕਾਰਵਾਈ ਦੌਰਾਨ ਇਲਾਕੇ 'ਚ ਭਾਰੀ ਪੁਲਿਸ ਦਲ ਤਾਇਨਾਤ ਕੀਤਾ ਗਿਆ ਜਿਸ 'ਚ ਦੰਗਾ ਕੰਟਰੋਲ ਵਾਹਨ, ਰੈਪਿਡ ਐਕਸ਼ਨ ਫੋਰਸ ਅਤੇ ਹੋਰ ਸੁਰੱਖਿਆ ਦਲ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਜੰਗਪੁਰਾ ਦੇ ਮਦਰਾਸੀ ਕੈਂਪ ਇਲਾਕੇ 'ਚ 370 ਝੁੱਗੀਆਂ-ਝੌਂਪੜੀਆਂ ਅਤੇ ਬਸਤੀ ਹੈ, ਜਿਥੇ 60 ਸਾਲਾਂ ਤੋਂ ਲੋਕ ਰਹਿ ਰਹੇ ਹਨ | ਇਨ੍ਹਾਂ 370 'ਚੋਂ 189 ਝੌਂਪੜੀਆਂ ਦੇ ਨਿਵਾਸੀਆਂ ਨੂੰ ਦਿੱਲੀ ਸਲਮ ਐਡ ਝੁੱਗੀ, ਝੌਂਪੜੀ ਪੁਨਰਵਾਸ ਅਤੇ ਮੁੜ ਵਸੇਬਾ ਨੀਤੀ 2025 ਤਹਿਤ ਮੁੜ ਵਸੇਬੇ ਲਈ ਯੋਗ ਪਾਏ ਗਏ | ਯੋਗ ਪਰਿਵਾਰਾਂ ਨੂੰ ਦਿੱਲੀ ਦੀ ਬਸਤੀ ਇਲਾਕੇ ਨਰੇਲਾ 'ਚ ਫਲੈਟ ਦੇ ਦਿੱਤੇ ਗਏ ਹਨ, ਜੋ ਮੌਜੂਦਾ ਇਲਾਕੇ ਤੋਂ 40 ਕਿੱਲੋਮੀਟਰ ਦੂਰ ਹੈ |
ਦਿੱਲੀ ਦੇ ਜੰਗਪੁਰਾ 'ਚ ਹੋਈ ਬੁਲਡੋਜ਼ਰ ਕਾਰਵਾਈ <br/>
ਅਜੀਤ ਡੈਸਕ
02-06-2025