16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੁਪਰੀਮ ਕੋਰਟ ਦੁਆਰਾ ਗਠਿਤ ਟੀਮ ਵਲੋਂ ਬਾਂਸ ਬਾਗ਼ ਸਿਸਵਾਂ ਤੇ ਫੋਰੈਸਟ ਹਿੱਲ ਰਿਜ਼ੋਰਟ ਦਾ ਅਚਨਚੇਤ ਨਿਰੀਖਣ <br/>

Ad Position 21
No active advertisement
ਅਜੀਤ ਡੈਸਕ 03-06-2025

ਮੁੱਲਾਂਪੁਰ ਗਰੀਬਦਾਸ, 2 ਜੂਨ (ਦਿਲਬਰ ਸਿੰਘ ਖੈਰਪੁਰ)-ਕੇਂਦਰੀ ਅਧਿਕਾਰ ਪ੍ਰਾਪਤ ਕਮੇਟੀ (ਸੁਪਰੀਮ ਕੋਰਟ ਦੁਆਰਾ ਗਠਿਤ ਕਮੇਟੀ) ਦੀ ਟੀਮ ਨੇ ਬਾਂਸ ਬਾਗ਼ ਸਿਸਵਾਂ (ਨਿਊ ਚੰਡੀਗੜ੍ਹ) ਅਤੇ ਫੋਰੈਸਟ ਹਿੱਲ ਰਿਜ਼ੋਰਟ ਦਾ ਅਚਨਚੇਤ ਨਿਰੀਖਣ ਕੀਤਾ | ਇਸ ਟੀਮ 'ਚ ਚੰਦਰ ਪ੍ਰਕਾਸ਼ ਗੋਇਲ ਅਤੇ ਡਾ. ਜੇ. ਆਰ. ਭੱਟ ਸ਼ਾਮਿਲ ਸਨ | ਇਸ ਮੌਕੇ ਰਿੱਟ ਪਟੀਸ਼ਨ (ਸੀ) ਨੰਬਰ 202/1995 'ਚ ਦਾਇਰ ਅਰਜ਼ੀ ਨੰ. 1580 ਅਤੇ 1586/2024 ਦੇ ਸੰਬੰਧ 'ਚ ਜ਼ਰੂਰੀ ਕਾਰਵਾਈ ਲਈ ਟੀਮ ਵਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਵੀ ਕੀਤੀ ਗਈ | ਇਸ ਦੌਰਾਨ ਮੁੱਖ ਸਕੱਤਰ ਪੰਜਾਬ ਸਰਕਾਰ, ਪਿ੍ੰਸੀਪਲ ਚੀਫ਼ ਕੰਜ਼ਰਵੇਟਰ ਆਫ ਫੋਰੈਸਟ, ਚੀਫ਼ ਵਾਈਲਡ ਲਾਈਫ ਵਾਰਡਨ, ਜ਼ਿਲ੍ਹਾ ਜੰਗਲਾਤ ਅਫ਼ਸਰ, ਸੀ. ਪੀ. ਗੋਇਲ, ਧਰਮਿੰਦਰ ਸ਼ਰਮਾ, ਕੇ. ਕੰਨਨ ਸੀ. ਐਫ. ਸ਼ਿਵਾਲਿਕ ਸਰਕਲ, ਡੀ. ਐਫ. ਓ. ਕੰਵਰਦੀਪ ਸਿੰਘ, ਮੈਡਮ ਦਿਵਿਆ, ਐਸ. ਡੀ. ਐਮ. ਖਰੜ, ਗਮਾਡਾ ਟੀਮ, ਆਮ ਪ੍ਰਸ਼ਾਸਨ ਵਿਭਾਗ (ਪ੍ਰੋਟੋਕੋਲ ਸ਼ਾਖਾ) ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ, ਡਾਇਰੈਕਟਰ ਜਨਰਲ ਆਫ਼ ਪੁਲਿਸ, ਡਿਪਟੀ ਕਮਿਸ਼ਨਰ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਸੰਯੁਕਤ ਸਕੱਤਰ, ਆਮ ਪ੍ਰਸ਼ਾਸਨ (ਪ੍ਰੋਟੋਕੋਲ) ਦੇ ਇੰਚਾਰਜ ਸਿਵਲ ਕੰਟਰੋਲ ਰੂਮ ਨੇ ਬਾਂਸ ਬਾਗ਼ ਸਿਸਵਾਂ ਦਾ ਨਿਰੀਖਣ ਕੀਤਾ ਤਾਂ ਜੋ ਸਰਕਾਰੀ ਪੰਚਾਇਤੀ ਭੂਮੀ ਅਤੇ ਜੰਗਲੀ ਜੀਵ ਵਿਭਾਗ ਪੰਜਾਬ ਦੁਆਰਾ ਨੋਟੀਫਾਈ ਕੀਤੇ ਕਮਿਊਨਿਟੀ ਰਿਜ਼ਰਵ ਦੀ ਜ਼ਮੀਨ 'ਤੇ ਗ਼ੈਰਕਾਨੂੰਨੀ ਕਬਜ਼ੇ ਅਤੇ ਪਿੰਡ ਸਿਸਵਾਂ (ਨਿਊ ਚੰਡੀਗੜ੍ਹ) ਦੇ ਵਸਨੀਕਾਂ ਦੁਆਰਾ ਪਿੰਡ ਦੇ ਤਲਾਬ ਵੱਲ ਜਾਣ ਵਾਲੇ ਮਾਲੀਏ ਦੇ ਰਸਤੇ ਨੂੰ ਰੋਕਣ ਬਾਰੇ ਜਾਣਕਾਰੀ ਦਿੱਤੀ ਜਾ ਸਕੇ | ਸ਼ਿਕਾਇਤਕਰਤਾ ਸੁਖਤੇਜ ਸਿੰਘ ਨੇ ਸੀ. ਈ. ਸੀ. ਮੈਂਬਰ ਸੀ. ਪੀ. ਗੋਇਲ ਦੇ ਨਾਲ ਬਾਂਸ ਬਾਗ਼ ਸਿਸਵਾਂ ਦਾ ਦੌਰਾ ਕੀਤਾ ਤਾਂ ਜੋ ਬਾਂਸ ਬਾਗ਼ ਦੇ ਮਾਲਕਾਂ ਦੁਆਰਾ ਕੀਤੇ ਗਏ ਨਾਜਾਇਜ਼ ਕਬਜ਼ਿਆਂ ਬਾਰੇ ਸਥਿਤੀ ਸਪੱਸ਼ਟ ਹੋ ਸਕੇ, ਜੋ ਕਿ ਬਿਨਾਂ ਕਿਸੇ ਪ੍ਰਵਾਨਗੀ ਦੇ ਗ਼ੈਰ-ਕਾਨੂੰਨੀ ਤੌਰ 'ਤੇ ਪ੍ਰੇ ਨਾਮਕ ਇਕ ਰੈਸਟੋਰੈਂਟ ਚਲਾ ਰਹੇ ਸਨ ਅਤੇ ਵਾਤਾਵਰਨ ਤੇ ਜੰਗਲਾਤ ਕਾਨੂੰਨਾਂ ਦੀ ਘੋਰ ਉਲੰਘਣਾ ਕਰ ਰਹੇ ਸਨ | ਗਮਾਡਾ ਨੇ ਪ੍ਰਬੰਧਕਾਂ ਨੂੰ ਗ਼ੈਰ-ਕਾਨੂੰਨੀ ਉਸਾਰੀ ਨੂੰ ਢਾਹ ਕੇ ਇਸ ਨੂੰ ਅਸਲ ਰੂਪ 'ਚ ਬਹਾਲ ਕਰਨ ਦਾ ਨੋਟਿਸ ਦਿੱਤਾ ਹੈ ਅਤੇ ਅੱਗੇ ਵਿਜੀਲੈਂਸ ਵਿਭਾਗ ਨੇ ਪ੍ਰੇ ਰੈਸਟੋਰੈਂਟ ਦੇ ਪ੍ਰਮੋਟਰਾਂ ਅਤੇ ਇਸ ਜਾਇਦਾਦ ਨੂੰ ਚਲਾਉਣ ਲਈ ਪ੍ਰਮੋਟਰਾਂ ਨਾਲ ਮਿਲੀਭੁਗਤ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਵਿਰੁੱਧ ਐਫ. ਆਈ. ਆਰ. ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ | ਪ੍ਰੇ ਰੈਸਟੋਰੈਂਟ ਵਿਰੁੱਧ ਦਾਇਰ ਜਨ-ਹਿੱਤ ਪਟੀਸ਼ਨ ਦੀ ਇਕ ਹੋਰ ਕਾਪੀ ਜੋ ਕਿ ਬਾਂਸ ਬਾਗ਼ ਦੇ ਮਾਲਕਾਂ ਖ਼ਿਲਾਫ਼ ਵੀ ਹੈ, ਦੇ ਚਲਦਿਆਂ ਟੀਮ ਨੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ | ਇਸ ਤੋਂ ਬਾਅਦ ਟੀਮ ਨੇ ਕਰੌਰਾਂ (ਨਵਾਗਰਾਓਾ) ਸਥਿਤ ਫੋਰੈਸਟ ਹਿੱਲ ਰਿਜ਼ੋਰਟ ਦਾ ਨਿਰੀਖਣ ਕੀਤਾ | ਇਸ ਮੌਕੇ ਫੋਰੈਸਟ ਹਿੱਲ ਰਿਜ਼ੋਰਟ ਦੇ ਪ੍ਰਬੰਧਕਾਂ ਨੇ ਰਿਜ਼ੋਰਟ 'ਚ ਉਨ੍ਹਾਂ ਦੁਆਰਾ ਬਣਾਏ ਜਾ ਰਹੇ ਹਰੇ-ਭਰੇ ਵਾਤਾਵਰਨ ਅਨੁਕੂਲ ਢਾਂਚਿਆਂ ਸੰਬੰਧੀ ਜਾਣਕਾਰੀ ਦਿੱਤੀ | ਇਸੇ ਦੌਰਾਨ ਫੋਰੈਸਟ ਹਿੱਲ ਦੇ ਡਾਇਰੈਕਟਰ ਦਵਿੰਦਰ ਸੰਧੂ ਨੇ ਪ੍ਰੈਸ ਦੇ ਨਾਂਅ ਜਾਰੀ ਬਿਆਨ 'ਚ ਦੱਸਿਆ ਕਿ ਕੇਂਦਰੀ ਅਧਿਕਾਰ ਪ੍ਰਾਪਤ ਕਮੇਟੀ ਦੇ ਮੈਂਬਰਾਂ ਨੂੰ ਦੌਰੇ ਦੌਰਾਨ ਰਿਜ਼ੋਰਟ ਵਿਖੇ ਉਨ੍ਹਾਂ ਵਲੋਂ ਕਾਇਮ ਰੱਖੀ ਜਾ ਰਹੀ ਹਰਿਆਲੀ ਅਤੇ ਈਕੋ-ਫਰੈਂਡਲੀ ਵਾਤਾਵਰਨ ਨੂੰ ਦਿਖਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਸਮੇਤ ਵੱਖ-ਵੱਖ ਮਨਜ਼ੂਰੀਆਂ ਅਤੇ ਅਧਿਕਾਰਾਂ ਦੇ ਸਾਰੇ ਵੇਰਵੇ ਪ੍ਰਦਾਨ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਭਾਰਤ ਸਰਕਾਰ ਦੀ 2018 ਦੀ ਈਕੋ-ਟੂਰਿਜ਼ਮ ਨੀਤੀ ਅਧੀਨ ਵੀ ਮਨਜ਼ੂਰੀ ਪ੍ਰਾਪਤ ਹੈ |

Ad Position 22
No active advertisement
ਪਿਛਲੀ ਖ਼ਬਰ ਪਹਿਲਗਾਮ ਅੱਤਵਾਦੀ ਹਮਲਾ ਮਨੁੱਖਤਾ 'ਤੇ ਧੱਬਾ-ਐਨ.ਐਚ.ਆਰ.ਸੀ. <br/> ਅਗਲੀ ਖ਼ਬਰ ਈ. ਐਸ. ਆਈ. ਸੀ. ਦਫ਼ਤਰ 'ਚੋਂ ਦੋ ਵਿੰਡੋ ਏ. ਸੀ. ਚੋਰੀ
Ad Position 24