16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪਹਿਲਗਾਮ ਅੱਤਵਾਦੀ ਹਮਲਾ ਮਨੁੱਖਤਾ 'ਤੇ ਧੱਬਾ-ਐਨ.ਐਚ.ਆਰ.ਸੀ. <br/>

Ad Position 21
No active advertisement
ਅਜੀਤ ਡੈਸਕ 03-06-2025
ਨਵੀਂ ਦਿੱਲੀ, 2 ਜੂਨ (ਏਜੰਸੀ)-ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ.) ਨੇ ਕਿਹਾ ਕਿ ਪਹਿਲਗਾਮ 'ਚ ਹੋਇਆ ਅੱਤਵਾਦੀ ਹਮਲਾ ਮਨੁੱਖਤਾ 'ਤੇ ਧੱਬਾ ਹੈ | ਆਪਣੇ ਨਿਊਜ਼ਲੈਟਰ 'ਹਿਊਮਨ ਰਾਈਟਸ' ਦੇ ਤਾਜ਼ਾ ਐਡੀਸ਼ਨ 'ਚ ਮਨੁੱਖੀ ਅਧਿਕਾਰ ਕਮਿਸ਼ਨ ਨੇ 22 ਅਪ੍ਰੈਲ ਦੇ ਅੱਤਵਾਦੀ ਹਮਲੇ 'ਚ ਮਾਰੇ ਗਏ ਨਾਗਰਿਕਾਂ ਦੇ ਪਰਿਵਾਰਾਂ ਨੂੰ ਡੂੰਘੀ ਸੰਵੇਦਨਾ ਪ੍ਰਗਟ ਕੀਤੀ | ਨਿਊਜ਼ਲੈਟਰ ਦੇ ਮਈ ਐਡੀਸ਼ਨ 'ਚ ਐਨ.ਐਚ.ਆਰ.ਸੀ. ਦੇ ਸਕੱਤਰ ਜਨਰਲ ਭਾਰਤ ਲਾਲ ਨੇ ਸ਼ੁਰੂਆਤੀ ਲੇਖ 'ਚ ਉਸ ਘਿਨੌਣੇ ਅੱਤਵਾਦੀ ਹਮਲੇ ਨੂੰ ਯਾਦ ਕੀਤਾ, ਜਿਸ ਨੇ ਪੂਰੇ ਦੇਸ਼ ਨੂੰ ਝੰਝੋਰ ਕੇ ਰੱਖ ਦਿੱਤਾ ਸੀ ਅਤੇ ਜਿਸ ਦੀ ਕਈ ਦੇਸ਼ਾਂ ਦੇ ਮੁਖੀਆਂ ਨੇ ਨਿੰਦਾ ਕੀਤੀ ਸੀ | ਲਾਲ ਨੇ ਕਿਹਾ ਕਿ ਐਨ.ਐਚ.ਆਰ.ਸੀ. ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਫੈਸਲਾਕੁੰਨ ਕਾਰਵਾਈ ਦੀ ਸੱਦਾ ਦਿੱਤਾ ਹੈ, ਪੀੜਤ ਪਰਿਵਾਰਾਂ ਲਈ ਵਿਆਪਕ ਸਹਾਇਤਾ ਦੀ ਮੰਗ ਕੀਤੀ ਹੈ | 40 ਪੰਨਿ੍ਹਆਂ ਦੇ ਨਿਊਜ਼ਲੈਟਰ ਦੇ ਸ਼ੁਰੂਆਤੀ ਲੇਖ 'ਚ ਮੁਰਸ਼ਿਦਾਬਾਦ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ | ਕਮਿਸ਼ਨ ਨੇ ਨਿਊਜ਼ਲੈਟਰ 'ਚ ਅਪ੍ਰੈਲ 2024 ਤੋਂ ਮਾਰਚ 2025 ਤੱਕ ਦਰਜ ਕੀਤੇ ਤੇ ਨਿਪਟਾਏ ਗਏ ਮਨੁੱਖੀ ਅਧਿਕਾਰ ਮਾਮਲਿਆਂ ਦੇ ਵੇਰਵੇ ਵੀ ਸਾਂਝੇ ਕੀਤੇ ਹਨ | ਕਮਿਸ਼ਨ ਨੇ ਕੁੱਲ 58,753 ਮਾਮਲੇ ਦਰਜ ਕੀਤੇ ਹਨ ਅਤੇ 55,821 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਅਸਾਮ ਨੂੰ ਧੋਖਾ ਦਿੱਤਾ-ਖੜਗੇ <br/> ਅਗਲੀ ਖ਼ਬਰ ਸੁਪਰੀਮ ਕੋਰਟ ਦੁਆਰਾ ਗਠਿਤ ਟੀਮ ਵਲੋਂ ਬਾਂਸ ਬਾਗ਼ ਸਿਸਵਾਂ ਤੇ ਫੋਰੈਸਟ ਹਿੱਲ ਰਿਜ਼ੋਰਟ ਦਾ ਅਚਨਚੇਤ ਨਿਰੀਖਣ <br/>
Ad Position 24