18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਘੱਲੂਘਾਰਾ ਹਫਤੇ ਨੂੰ ਲੈ ਕੇ ਅੰਮਿ੍ਤਸਰ 'ਚ ਅਲਰਟ

Ad Position 21
No active advertisement
ਅਜੀਤ ਡੈਸਕ 04-06-2025

• ਗੁਰੂ ਨਗਰੀ ਬਣੀ ਪੁਲਿਸ ਛਾਉਣੀ-ਸੁਰੱਖਿਆ ਤੇ ਸੂਹੀਆਂ ਏਜੰਸੀਆਂ ਚੌਕਸ
• ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਸਿਵਲ ਕੱਪੜਿਆਂ 'ਚ ਮੁਲਾਜ਼ਮ
<br/>
ਅੰਮਿ੍ਤਸਰ, 3 ਜੂਨ (ਰੇਸ਼ਮ ਸਿੰਘ)-ਭਾਰਤੀ ਫ਼ੌਜ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤੇ ਹਮਲੇ 'ਚ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ 'ਚ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਨੂੰ ਲੈ ਕੇ ਅੰਮਿ੍ਤਸਰ 'ਚ ਅਲਰਟ ਕਰ ਦਿੱਤਾ ਗਿਆ ਹੈ ਜਿਸ ਤਹਿਤ ਗੁਰੂ ਨਗਰੀ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਕੇਂਦਰੀ ਸੁਰੱਖਿਆ ਤੇ ਸੂਹੀਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ | ਇਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਵੱਡੀ ਗਿਣਤੀ 'ਚ ਸਿਵਲ ਕੱਪੜੀ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਵਲੋਂ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਭਾਗਾਂ 'ਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਜਿਸ ਤਹਿਤ ਭੰਡਾਰੀ ਪੁੱਲ ਤੋਂ ਗਲਿਆਰਾ ਖੇਤਰ ਤੱਕ ਹਥਿਆਰਬੰਦ ਬਲੈਕ ਕਮਾਂਡੋ ਦਿਖਾਈ ਦੇ ਰਹੇ ਹਨ | ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰੀ ਭਾਗਾਂ 'ਚ ਵੀ ਦਿਨ ਰਾਤ ਦੀ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ | ਕੇਂਦਰ ਤੇ ਸੂਬਾ ਸਰਕਾਰ ਇਸ ਵਾਰ ਘੱਲੂਘਾਰਾ ਹਫਤੇ ਨੂੰ ਜ਼ਿਆਦਾ ਅਹਿਮਿਅਤ ਦੇ ਰਹੀ ਹੈ ਕਿ ਇਸ ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਦਰਮਿਆਨ ਆਪਸੀ ਟਕਰਾਅ ਹੋਣ ਦੀ ਵੀ ਸੰਭਾਵਨਾ ਦੱਸੀ ਗਈ ਹੈ ਤੇ 6 ਜੂਨ ਨੂੰ ਗਰਮ ਖਿਆਲੀ ਜਥੇਬੰਦੀ ਦਲ ਖਾਲਸਾ ਵਲੋਂ ਅੰਮਿ੍ਤਸਰ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ | ਸ਼ਹਿਰ 'ਚ ਲਗਾਏ ਜਾ ਰਹੇ ਨਾਕਿਆਂ ਦੀ ਗਿਣਤੀ 62 ਦੱਸੀ ਗਈ ਹੈ ਜਿਨ੍ਹਾਂ 'ਚ ਦੋ ਦਰਜ਼ਨ ਦੇ ਕਰੀਬ ਨਾਕਾਬੰਦੀ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ 'ਤੇ ਹੀ ਕੀਤੀ ਗਈ ਹੈ ਜਦੋਂ ਕਿ 30 ਹੋਰ ਨਾਕੇ ਸ਼ਹਿਰ ਦੇ ਅੰਦਰ ਤੇ ਬਾਹਰ ਜਾਣ ਵਾਲੇ ਇਲਾਕਿਆਂ 'ਚ ਲਗਾਏ ਗਏ ਹਨ | ਇਲ੍ਹਾਂ 'ਤੇ 24 ਘੰਟੇ ਦੀ ਪੁਲਿਸ ਨਿਗਰਾਨੀ 'ਤੇ ਪਹਿਰਾ ਲਗਾ ਦਿੱਤਾ ਗਿਆ ਹੈ | ਦੂਜੇ ਪਾਸੇ ਪੁਲਿਸ ਵਲੋਂ ਹੋਟਲਾਂ ਤੇ ਸਰਾਵਾਂ 'ਚ ਬਾਹਰੋਂ ਠਹਿਰਨ ਵਾਲੇ ਯਾਤਰੂਆਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਮਨਾਈ ਸੰਤਾਂ ਵਲੋਂ ਦਰਸਾਏ ਮਾਰਗ 'ਤੇ ਚੱਲਣਾ ਸਮੇਂ ਦੀ ਲੋੜ-ਧ... ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਭਾਈ ਰਾਜੋਆਣਾ ਨਾਲ ਜੇਲ੍ਹ 'ਚ ਮੁਲਾਕਾਤ <br/>
Ad Position 24