18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

'ਆਪ' ਸਰਕਾਰ ਦੀ ਲੈਂਡ ਪੂਲਿੰਗ ਨੀਤੀ ਪੰਜਾਬ ਦੀ ਖੇਤੀਬਾੜੀ ਨੂੰ ਤਬਾਹ ਕਰ ਦੇਵੇਗੀ-ਰਾਜਾ ਵੜਿੰਗ

Ad Position 21
No active advertisement
ਅਜੀਤ ਡੈਸਕ 04-06-2025

ਕਿਹਾ, ਪੰਜਾਬ ਕਾਂਗਰਸ 'ਚ ਕੋਈ ਆਪਸੀ ਮਤਭੇਦ ਨਹੀਂ
ਚੰਡੀਗੜ੍ਹ, 3 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਸਰਕਾਰ ਦੀ 'ਲੈਂਡ ਪੂਲਿੰਗ' ਨੀਤੀ ਪੰਜਾਬ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਤਬਾਹ ਕਰ ਦੇਵੇਗੀ ਅਤੇ 'ਲੈਂਡ ਪੂਲਿੰਗ' ਨੀਤੀ ਸਿਰਫ਼ ਪੈਸਾ ਇਕੱਠਾ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ 24,000 ਏਕੜ ਖੇਤੀਬਾੜੀ ਜ਼ਮੀਨ ਐਕੁਆਇਰ ਕਰਨ ਨਾਲ ਸੂਬੇ ਦੀ ਖੇਤੀਬਾੜੀ ਆਰਥਿਕਤਾ ਹਿੱਲ ਜਾਵੇਗੀ ਅਤੇ ਸਰਕਾਰ ਦਾ ਇਹ ਗਲਤ ਫ਼ੈਸਲਾ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮੁੱਚੀ ਆਰਥਿਕਤਾ, ਵਪਾਰ ਅਤੇ ਉਦਯੋਗ ਖੇਤੀਬਾੜੀ 'ਤੇ ਨਿਰਭਰ ਕਰਦਾ ਹੈ, ਜੋ ਆਰਥਿਕਤਾ ਨੂੰ ਚੱਲਦਿਆਂ ਰੱਖਦੀ ਹੈ ਅਤੇ ਜਦੋਂ ਇਹ ਆਧਾਰ ਕਮਜ਼ੋਰ ਹੋ ਜਾਵੇਗਾ ਤਾਂ ਪੂਰੀ ਆਰਥਿਕ ਇਮਾਰਤ ਢਹਿ ਜਾਵੇਗੀ | ਕਾਂਗਰਸ ਭਵਨ ਵਿਖੇ 'ਹਲਕਾ ਕੋਆਰਡੀਨੇਟਰਾਂ' ਨਾਲ ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਨੇ ਹਿੱਸੇਦਾਰਾਂ ਨੂੰ ਵਿਸ਼ਵਾਸ ਵਿਚ ਨਹੀਂ ਲਿਆ |

Ad Position 22
No active advertisement
ਪਿਛਲੀ ਖ਼ਬਰ ਜਸਟਿਸ ਯਸ਼ਵੰਤ ਵਰਮਾ ਵਿਰੁੱਧ ਮਹਾਂਦੋਸ਼ ਪ੍ਰਸਤਾਵ ਅਗਲੇ ਇਜਲਾਸ 'ਚ-ਸਰਕਾਰੀ ਸੂਤਰ <br/> ਅਗਲੀ ਖ਼ਬਰ ਜੋਯਆਲੁੱਕਾਸ ਫਾਊਾਡੇਸ਼ਨ ਨੇ ਕਰਨਾਟਕ 'ਚ 50 ਪਰਿਵਾਰਾਂ ਨੂੰ ਜੋਯੇ ਘਰ ਦਿੱਤੇ <br/>
Ad Position 24