ਜਲੰਧਰ, 3 ਜੂਨ (ਅ. ਬ.)-ਇਕ ਸ਼ਾਨਦਾਰ ਸਮਾਰੋਹ ਵਿਚ ਜੋਯਆਲੁੱਕਾਸ ਫਾਊਾਡੇਸ਼ਨ ਨੇ ਕਰਨਾਟਕ ਵਿਚ ਵਾਂਝੇ (ਕਮਜ਼ੋਰ) ਪਰਿਵਾਰਾਂ ਨੂੰ ਨਵੇਂ ਜੋਯਆਲੁੱਕਾਸ ਘਰਾਂ ਦੀਆਂ ਚਾਬੀਆਂ ਸੌਂਪੀਆਂ | ਚਾਬੀਆਂ ਸੌਂਪਣ ਦੀ ਰਸਮ ਦਾ ਉਦਘਾਟਨ ਸ੍ਰੀ ਜੀ ਪਰਮੇਸ਼ਵਰਾ (ਗ੍ਰਹਿ ਮੰਤਰੀ, ਕਰਨਾਟਕ ਸਰਕਾਰ) ਨੇ ਕੀਤਾ ਅਤੇ ਸਮਾਰੋਹ ਦੀ ਪ੍ਰਧਾਨਗੀ ਡਾ. ਜੋਯਆਲੁੱਕਾਸ (ਚੇਅਰਮੈਨ, ਜੋਯਆਲੁੱਕਾਸ ਗਰੁੱਪ) ਨੇ ਕੀਤੀ | ਸ੍ਰੀ ਮੁਹੰਮਦ ਰਿਹਾਨ ਨਵਾਬ (ਸੀ.ਈ.ਓ., ਐਮਾਰ ਪ੍ਰਾਪਰਟੀਜ਼), ਸ੍ਰੀ ਮੁਹੰਮਦ ਰਿਜ਼ਵਾਨ ਨਵਾਬ (ਕੇ.ਐਸ.ਆਰ.ਟੀ.ਸੀ. ਦੇ ਵਾਈਸ ਚੇਅਰਮੈਨ), ਸ੍ਰੀ ਚੇਤਨ ਕੁਮਾਰ ਮਹਿਤਾ (ਪ੍ਰੈਜ਼ੀਡੈਂਟ, ਜਵੈਲਰ'ਸ ਐਸੋਸੀਏਸ਼ਨ, ਬੈਂਗਲੁਰੂ) ਅਤੇ ਸ੍ਰੀ ਥਾਮਸ ਮੈਥਿਉਸ (ਐਗਜ਼ੀਕਿਊਟਿਵ ਡਾਇਰੈਕਟਰ, ਜੋਯਆਲੁੱਕਾਸ) ਨੇ ਵੀ ਸਮਾਰੋਹ ਦੀ ਸ਼ੋਭਾ ਵਧਾਈ |
ਜੋਯਆਲੁੱਕਾਸ ਫਾਊਾਡੇਸ਼ਨ ਨੇ ਕਰਨਾਟਕ 'ਚ 50 ਪਰਿਵਾਰਾਂ ਨੂੰ ਜੋਯੇ ਘਰ ਦਿੱਤੇ <br/>
ਅਜੀਤ ਡੈਸਕ
04-06-2025