ਸੰਗਰੂਰ, 3 ਜੂਨ (ਸੁਖਵਿੰਦਰ ਸਿੰਘ ਫੁੱਲ)-ਮਰਹੂਮ ਸੀਨੀਅਰ ਅਕਾਲੀ ਆਗੂ ਸਵ: ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ ਉੱਤੇ ਅੱਜ ਵੱਖ-ਵੱਖ ਆਗੂ ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸੀਨੀਅਰ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਅਤੇ ਅਰਵਿੰਦ ਖੰਨਾ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਵਿਧਾਇਕ ਗੌਰਾ ਸਿੰਘ ਤੁੰਗਵਾਲੀ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਬਾਬਾ ਸਰਬਜੋਤ ਸਿੰਘ ਬੇਦੀ, ਜਥੇ: ਦਿਆ ਸਿੰਘ ਲਹੌਰੀਆ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਬਾਬੂ ਪ੍ਰਕਾਸ਼ ਚੰਦ ਗਰਗ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਗੁਰਬਚਨ ਸਿੰਘ ਬਚੀ, ਸੁਭਾਸ਼ ਗਰੌਵਰ ਸਾਬਕਾ ਚੇਅਰਮੈਨ ਇੰਪਰੂਪਮੈਂਟ ਟਰੱਸਟ ਸੰਗਰੂਰ, ਸੀਨੀਅਰ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ, ਸਾਬਕਾ ਮੰਤਰੀ ਗੁਰਚਰਨ ਸਿੰਘ ਦਿੜ੍ਹਬਾ, ਰਾਹੁਲਇੰਦਰ ਸਿੰਘ ਭੱਠਲ, ਜੱਗਾ ਸਿੰਘ ਸਾਬਕਾ ਚੇਅਰਮੈਨ, ਮਹਿੰਦਰ ਸਿੰਘ, ਭੋਲਾ ਸਿੰਘ ਸਾਬਕਾ ਚੇਅਰਮੈਨ, ਰਵਿੰਦਰ ਸਿੰਘ ਰਿੰਕੂ ਪ੍ਰਧਾਨ ਸਰਪੰਚ ਯੂਨੀਅਨ, ਰਾਵਿੰਦਰ ਸਿੰਘ ਟੂਰਨਾ, ਕਸ਼ਮੀਰ ਸਿੰਘ, ਪ੍ਰੇਮਪਾਲ ਐਡਵੋਕੇਟ, ਕ੍ਰਿਸ਼ਨ ਕੁਮਾਰ ਬਾਵਾ, ਜਸਵਿੰਦਰ ਸਿੰਘ ਪਿ੍ੰਸ, ਏ.ਪੀ. ਸਿੰਘ ਬਾਬਾ, ਸੰਤ ਬਾਬਾ ਕਾਕਾ ਸਿੰਘ ਪ੍ਰਧਾਨ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਸੁਰਜੀਤ ਸਿੰਘ ਧੀਮਾਨ ਸਾਬਕਾ ਵਿਧਾਇਕ, ਕਬੀਰ ਦਾਸ ਸਾਬਕਾ ਵਿਧਾਇਕ, ਨਿਧੜਕ ਸਿੰਘ ਬਰਾੜ ਸਾਬਕਾ ਸੂਚਨਾ ਕਮਿਸ਼ਨਰ, ਸ: ਸਿਮਰਨਜੀਤ ਸਿੰਘ ਮਾਨ ਦੇ ਦੌਹਤੇ ਗੋਬਿੰਦ ਸਿੰਘ ਸੰਧੂ, ਸੰਨੀ ਢਿੱਲੋਂ, ਜਥੇ: ਰਾਜਿੰਦਰ ਸਿੰਘ ਢਿੱਲੋਂ, ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ਼ ਭਦੌੜ, ਰਾਜਿੰਦਰ ਸਿੰਘ ਗੌੜ, ਹਰਜਿੰਦਰ ਸਿੰਘ ਮੱਤੇਨੰਗਲ, ਇੰਜੀ: ਕੁਲਦੀਪ ਸਿੰਘ ਬੋਪਰਾਏ ਅੰਮਿ੍ਤਸਰ, ਸੁਖਰਾਜ ਸਿੰਘ ਸੰਧੂ ਮੋਗਾ, ਮਨਜਿੰਦਰ ਸਿੰਘ ਮੱਤੇਨੰਗਲ, ਬਾਬੂ ਸ਼ਾਮ ਲਾਲ ਗਰਗ ਸਾਬਕਾ ਚੀਫ਼ ਇੰਜੀਅਰ, ਬਾਬਾ ਹਾਕਮ ਸਿੰਘ ਗੱਡੇਵਾਲ, ਕਿੱਕੀ ਢਿੱਲੋਂ, ਡਾ: ਨਰਵਿੰਦਰ ਕੌਂਸ਼ਲ ਪ੍ਰਧਾਨ ਸੀਨੀਅਰ ਸਿਟੀਜਨ ਭਲਾਈ ਸੰਸਥਾ, ਜਥੇ: ਸੁਖਜੀਤ ਸਿੰਘ ਬਘੌਰਾ ਪਟਿਆਲਾ ਅਤੇ ਹੋਰ ਸਖ਼ਸੀਅਤਾਂ ਨੇ ਬੀਬੀ ਹਰਜੀਤ ਕੌਰ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਗਗਨਜੀਤ ਕੌਰ ਢੀਂਡਸਾ ਸਮੇਤ ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਅਮਨਬੀਰ ਸਿੰਘ ਚੈਰੀ, ਗੁਰਮੀਤ ਸਿੰਘ ਜੌਹਲ, ਵਰਿੰਦਰਪਾਲ ਸਿੰਘ ਟੀਟੂ ਅਤੇ ਹਰਪ੍ਰੀਤ ਸਿੰਘ ਢੀਂਡਸਾ ਨੇ ਦੱਸਿਆ ਕਿ 8 ਜੂਨ ਨੰੂ ਭੋਗ ਸਮਾਗਮ ਲਈ ਪ੍ਰਬੰਧ ਕੀਤੇ ਜਾ ਰਹੇ ਹਨ |
ਭੱਠਲ, ਖੰਨਾ, ਭਾਈ ਰਣਜੀਤ ਸਿੰਘ, ਸੇਖੋਂ, ਲੰਗਾਹ ਸਮੇਤ ਵੱਖ-ਵੱਖ ਆਗੂਆਂ ਵਲੋਂ ਢੀਂਡਸਾ ਪਰਿਵਾਰ ਨਾਲ ਦੁੱਖ ਸਾਂਝਾ <br/>
ਅਜੀਤ ਡੈਸਕ
04-06-2025